Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਆਪ ਦੀ ਚੰਡੀਗੜ੍ਹ ਰੈਲੀ ਫਲਾਪ ਸ਼ੋ, ਆਪ ਦਾ ਖੇਡ ਖਤਮ: ਮੁਖ ਮੰਤਰੀ ਬਾਦਲ

ਆਪ ਦੀ ਚੰਡੀਗੜ੍ਹ ਰੈਲੀ ਫਲਾਪ ਸ਼ੋ, ਆਪ ਦਾ ਖੇਡ ਖਤਮ: ਮੁਖ ਮੰਤਰੀ ਬਾਦਲ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਐਤਵਾਰ ਨੂੰ ਜਾਰੀ ਇਕ ਲਿਖਤੀ ਬਿਆਨ ਵਿਚ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਦੀ ਅਖੌਤੀ ਰੈਲੀ ਅਤੇ ਘੇਰਾਓ “ਇਕ ਵੱਡਾ ਫਲਾਪ ਸ਼ੋ” ਸੀ। ਉਨ੍ਹਾਂ ਜ਼ਿਕਰ ਕੀਤਾ, “ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ’ਤੇ ਧੋਖਾ ਦੇਣ ਅਤੇ ਸਸਤੇ ਸਟੰਟ ਕਰਨ ਕਰਕੇ ਹੀ ਉਨ੍ਹਾਂ ਦੀ ਰੈਲੀ ਨਾਕਾਮ ਰਹੀ ਹੈ”।

ਪ੍ਰਕਾਸ਼ ਸਿੰਘ ਬਾਦਲ (ਫਾਈਲ ਫੋਟੋ)
ਪ੍ਰਕਾਸ਼ ਸਿੰਘ ਬਾਦਲ (ਫਾਈਲ ਫੋਟੋ)

ਬਾਦਲ ਨੇ ਆਪਣੇ ਬਿਆਨ ਵਿਚ ਕਿਹਾ, “ਆਪ ਦੇ ਲੁਭਾਵਣੇ ਗੀਤਾਂ, ਅਸ਼ਲੀਲ ਚੁਟਕਲਿਆਂ, ਡਰਾਮੇਬਾਜ਼ੀਆਂ ਅਤੇ ਸਸਤੀ ਕਲਾਬਾਜ਼ੀਆਂ ਨੂੰ ਹੁਣ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ, ਖਾਸ ਕਰਕੇ ਕਿਸਾਨ। ਆਮ ਆਦਮੀ ਪਾਰਟੀ ਨੂੰ ਆਪਣੇ ਤੰਬੂ ਚੁਕ ਕੇ ਸਰਕਸ ਦੀ ਸਮਾਪਤੀ ਦਾ ਐਲਾਨ ਕਰ ਦੇਣਾ ਚਾਹੀਦਾ ਹੈ।

ਚੰਡੀਗੜ੍ਹ ਵਿਖੇ ਆਪ ਦੀ ਰੈਲੀ ਦਾ ਦ੍ਰਿਸ਼
ਚੰਡੀਗੜ੍ਹ ਵਿਖੇ ਆਪ ਦੀ ਰੈਲੀ ਦਾ ਦ੍ਰਿਸ਼

ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਆਪ ਆਗੂ ਬਦਨਾਮ ਉਨ੍ਹਾਂ ਗ਼ੈਰ-ਪੰਜਾਬੀ ਕਲਾਕਾਰਾਂ ਦੇ ਹੱਥੋਂ ਕੰਟਰੋਲ ਹੋ ਰਹੇ ਹਨ ਜਿਹੜੇ ਆਪਣੇ ਹੀ ਰਾਜਾਂ ਵਿਚ ਭ੍ਰਿਸ਼ਟਾਚਾਰ, ਅਪਰਾਧਿਕ ਅਤੇ ਅਨੈਤਿਕ ਕੰਮਾਂ ਕਰਕੇ ਨਫਰਤ ਦੇ ਪਾਤਰ ਬਣੇ ਹੋਏ ਹਨ। ਇਹ ਗ਼ੈਰ-ਪੰਜਾਬੀ ਆਗੂ ਜਿਹੜੇ ਪਾਰਟੀ ਨਾਲੋਂ ਵੀ ਤਾਕਤਵਰ ਬਣੇ ਹੋਏ ਹਨ, ਉਨ੍ਹਾਂ ਨੂੰ ਰਾਜ ਦੀ ਭਲਾਈ ਵਿਚ ਕੋਈ ਦਿਲਚਸਪੀ ਨਹੀਂ ਅਤੇ ਨਾ ਹੀ ਉਹ ਪੰਜਾਬੀ ਅਣਖ ਅਤੇ ਸਭਿਆਚਾਰ ਨੂੰ ਸਮਝਦੇ ਹਨ।

ਸਬੰਧਤ ਵੀਡੀਓ: ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ’ਚ ਵਿਰੋਧ ਅਤੇ ਬਾਦਲ ਦੀ ਕੋਠੀ ਦਾ ਘੇਰਾਓ (ਮੁੱਖ ਅੰਸ਼)

ਵੱਡੇ ਬਾਦਲ ਨੇ ਕਿਹਾ, “ਪੰਜਾਬ ਦੇ ਆਪ ਆਗੂ ਆਪਣੇ ਗ਼ੈਰ-ਪੰਜਾਬੀ ਆਕਾਵਾਂ ਦੇ ਮਗਰ ਲੱਗ ਕੇ ਪੰਜਾਬ ਨੂੰ ਬਦਨਾਮ ਕਰਨ ਲੱਗੇ ਹਨ। ਉਹ ਦਿਨ ਰਾਤ ਇਸੇ ਕੰਮ ’ਚ ਲੱਗੇ ਹਨ ਕਿ ਪੰਜਾਬ ਦੇ ਨੌਜਵਾਨ ਬਿਹਾਰੀਆਂ, ਬੰਗਾਲੀਆਂ ਅਤੇ ਯੂ.ਪੀ. ਵਾਲਿਆਂ ਤੋਂ ਬਹੁਤ ਪਿੱਛੇ ਹਨ। ਅੱਜ ਆਪ ਆਗੂਆਂ ਨੂੰ ਇਹ ਪਤਾ ਕਰਨਾ ਚਾਹੀਦਾ ਹੈ ਕਿ ਪੰਜਾਬ ਦੇ ਨੌਜਵਾਨ ਅਤੇ ਕਿਸਾਨ ਉਨ੍ਹਾਂ ਵਲੋਂ ਕੀਤੇ ਗਏ ਧੋਖੇ ਬਾਰੇ ਕੀ ਸੋਚਦੇ ਹਨ?

ਇਹ ਵੀ ਪੜ੍ਹੋ: ਮੁੱਖ ਮੰਤਰੀ ਬਾਦਲ ਆਪ ਆਗੂਆਂ ਨੂੰ ਆਪਣੇ ਘਰ ਦੇ ਬਾਹਰ ਮਿਲੇ; ਵਰਕਰਾਂ ਨੂੰ ਚੰਡੀਗੜ੍ਹ ਤੋਂ ਬਾਹਰ ਰੋਕਿਆ

ਮੁੱਖ ਮੰਤਰੀ ਨੇ ਕਿਹਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਵਰਤਾਰਾ ਸਿਰਫ ਪੰਜਾਬ ਤਕ ਹੀ ਸੀਮਤ ਨਹੀਂ. “ਇਹ ਬਹੁਤ ਹੀ ਗੁੰਝਲਦਾਰ ਮਸਲਾ ਹੈ, ਇਸਦਾ ਹੱਲ ਸਿਰਫ ਇਹੀ ਹੈ ਕਿ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਇਆ ਜਾਵੇ। ਇਸ ਲਈ ਸਹੀ ਤਰੀਕਾ ਸਵਾਮੀਨਾਥਕ ਫਾਰਮੂਲਾ ਹੀ ਹੈ ਜਿਸ ਮੁਤਾਬਕ ਕਿਸਾਨਾਂ ਨੂੰ ਪੈਦਾਵਾਰ ਦੀ ਲਾਗਤ ਤੋਂ ਵੱਧ ਤੋਂ ਵੱਧ ਵੇਚ ਮੁੱਲ (ਐਮਐਸਪੀ) 50% ਮੁਨਾਫੇ ਨਾਲ ਦਿੱਤਾ ਜਾਵੇ। ਕਿਉਂਕਿ ਖੇਤੀ ਵਿਚ ਜ਼ਮੀਨ ਦੀ ਕੀਮਤ, ਪਰਿਵਾਰ ਦੇ ਸਾਰੇ ਜੀਆਂ ਵਲੋਂ ਯੋਗਤਾਨ, ਲੇਬਰ ਆਦਿ ਨੂੰ ਲਾਗਤ ਦੇ ਤੌਰ ’ਤੇ ਆਦਿ ਨੂੰ ਐਮ.ਐਸ.ਪੀ. ਵਿਚ ਨੂੰ ਨਹੀਂ ਜੋੜਿਆ ਜਾਂਦਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: