ਜਲੰਧਰ (3 ਮਈ, 2015): ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਬੱਸ ਵਿੱਚ ਛੇੜ ਛਾੜ ਦੀ ਘਟਨਾ ਤੋਨ ਤੋਂ ਬਾਅਦ ਇੱਕ 14 ਸਾਲਾ ਬੱਚੀ ਦੀ ਹੋਈ ਮੋਤ ਤੋਂ ਬਾਅਦ ਬਾਦਲ ਪਰਿਵਾਰ ਦੀ ਬੱਸ ਕੰਪਨੀ ਅਤੇ ਬਾਦਲ ਸਰਕਾਰ ਖਿਲਾਫ ਇੱਥੇ ਰੋਸ ਮੁਜ਼ਹਾਰਾ ਕਰਕੇ ਸੁਖਬੀਰ ਬਾਦਲ ਦਾਪੁਤਲਾ ਫੂਕਿਆ ਗਿਆ ਅਤੇ ਔਰਬਿਟ ਕੰਪਨੀ ਦੀ ਬੱਸ ਇੰਡੋ-ਕੈਨੇਡਅੀਨ ਨੂੰ ਅੱਧੇ ਘੰਟੇ ਤੱਕ ਘੇਰੀ ਰੱਖਿਆ, ਜਿਸ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲੀਸ ਨੇ ਆਪ ਵਰਕਰਾਂ ਨੂੰ ਖਦੇੜਨ ਲਈ ਜਿੱਥੇ ਹਲਕਾ ਲਾਠੀਚਰਾਜ ਕੀਤਾ ਉਥੇ ਬੱਸ ਨੂੰ ਸੁਰੱਖਿਅਤ ਲੰਘਾਉਣ ਲਈ ਭਾਰੀ ਮੁਸ਼ਕਤ ਵੀ ਕਰਨੀ ਪਈ।

‘ਆਪ’ ਵਰਕਰਾਂ ਨੇ ਪਾਰਟੀ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਦੀ ਅਗਵਾਈ ’ਚ ਸੁਖਬੀਰ ਬਾਦਲ ਦਾ ਪੁਤਲਾ ਵੀ ਫੂਕਿਆ। ਆਪ ਨੇ ਐਲਾਨ ਕੀਤਾ ਕਿ ਜਦੋਂ ਤੱਕ ਸੁਖਬੀਰ ਬਾਦਲ ਵਿਰੁੱਧ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਦ ਤੱਕ ਪੰਜਾਬ ਭਰ ’ਚ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ।
ਆਪ ਵਰਕਰਾਂ ਨੇ ਔਰਬਿਟ ਕਾਂਡ ਦਾ ਵਿਰੋਧ ਕਰਨ ਲਈ ਜਲੰਧਰ ਦੇ ਸਭ ਤੋਂ ਵੱਧ ਰੁਝੇਵੇ ਵਾਲੇ ਪੀਏਪੀ ਚੌਕ ’ਚ ਸੁਖਬੀਰ ਬਾਦਲ ਦਾ ਪੁਤਲਾ ਫੂਕਣ ਦਾ ਐਲਾਨ ਕੀਤਾ ਹੋਇਆ ਸੀ। ਆਪ ਵਰਕਰਾਂ ਨੇ ਤਿੰਨ ਵਜੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ। ਇਹ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਤਾਂ ਸਾਢੇ ਤਿੰਨ ਵਜੇ ਦੇ ਕਰੀਬ ਹੀ ਸੁਖਬੀਰ ਬਾਦਲ ਦੀ ਮਾਲਕੀ ਵਾਲੀ ਟਰਾਂਸਪੋਰਟ ਕੰਪਨੀ ਇੰਡੋ-ਕੈਨੇਡੀਅਨ ਦੀ ਦਿੱਲੀ ਏਅਰਪੋਰਟ ਨੂੰ ਜਾਣ ਵਾਲੀ ਲਗਜ਼ਰੀ ਬੱਸ ਉੱਥੇ ਪਹੁੰਚ ਗਈ।

ਰੋਸ ਧਰਨੇ ਵਾਲੀ ਥਾਂ ’ਤੇ ਬਾਦਲਾਂ ਦੀ ਬੱਸ ਆਉਂਦੀ ਦੇਖ ਕੇ ਆਪ ਵਰਕਰ ਉਸ ਨੂੰ ਰੋਕਣ ਲਈ ਦੌੜ ਕੇ ਅੱਗੇ ਹੋ ਗਏ। ਆਪ ਵਰਕਰਾਂ ਵੱਲੋਂ ਦਿਖਾਈ ਗਈ ਫੁਰਤੀ ਨੂੰ ਜਦੋਂ ਤੱਕ ਪੁਲੀਸ ਵਾਲੇ ਭਾਂਪਦੇ ਉਦੋਂ ਤੱਕ ਵਰਕਰ ਬੱਸ ਨੂੰ ਘੇਰ ਚੁੱਕੇ ਸਨ। ਪੁਲੀਸ ਮੁਲਾਜ਼ਮਾਂ ਨੇ ਬੱਸ ਨੂੰ ਕੱਢਣ ਲਈ ਆਪ ਵਰਕਰਾਂ ਦੀ ਖਿੱਚ ਧੂਹ ਵੀ ਕੀਤੀ ਤੇ ਜਲੰਧਰ ਤੋਂ ਪਾਰਟੀ ਦੇ ਇੰਚਾਰਜ ਤਰਨਦੀਪ ਸਿੰਘ ਨੂੰ ਇੱਕ ਪੁਲੀਸ ਅਧਿਕਾਰੀ ਨੇ ਗਲੇ ਤੋਂ ਫੜ ਕੇ ਘੜੀਸਿਆ। ਇਸ ਘਟਨਾ ’ਚ ਆਪ ਦੇ ਤਿੰਨ ਵਰਕਰ ਜ਼ਖ਼ਮੀ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ।
ਬੱਸ ਦਾ ਘਿਰਾਓ ਕਰਦੇ ਸਮੇਂ ਆਪ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਅੱਧੇ ਘੰਟੇ ਤੱਕ ਬੱਸ ਦਾ ਘਿਰਾਓ ਮਗਰੋਂ ਪੁਲੀਸ ਬੱਸ ਨੂੰ ਬਾਹਰ ਕਢਵਾਉਣ ’ਚ ਸਫਲ ਹੋ ਗਈ ਜਿਸ ਨਾਲ ਪੁਲੀਸ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
ਇਸੇ ਦੌਰਾਨ ਉਥੇ ਪਹੁੰਚੇ ਆਪ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਵਰਕਰਾਂ ਨੇ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ। ਹਰਿੰਦਰ ਸਿੰਘ ਖਾਲਸਾ ਨੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋਂ ਅੌਰਬਿਟ ਬੱਸ ਕਾਂਡ ਬਾਰੇ ਦਿੱਤੇ ਬਿਆਨ ਕਿ ਇਹ ਸਭ ਰੱਬ ਦੀ ਮਰਜ਼ੀ ਨਾਲ ਹੋਇਆ ਹੈ, ਦੀ ਨਿੰਦਾ ਕਰਦਿਅਾਂ ਕਿਹਾ ਕਿ ਜੇ ਰੱਬ ਨੇ ਹੀ ਸਾਰਾ ਕੁਝ ਕਰਨਾ ਹੈ ਤਾਂ ਬਾਦਲ ਵੀ ਪੰਜਾਬ ਦਾ ਖਹਿੜਾ ਛੱਡਣ, ਸਰਕਾਰ ਵੀ ਰੱਬ ਦੇ ਅਸਾਰੇ ਚੱਲਦੀ ਰਹੇਗੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅੌਰਬਿਟ ਬੱਸ ਦੇ ਮਾਲਕਾਂ ਵਿਰੁੱਧ ਕੇਸ ਦਰਜ ਨਹੀਂ ਹੁੰਦਾ ਉਦੋਂ ਤੱਕ ਸੂਬੇ ਭਰ ’ਚ ਅਾਪ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਰਹਿਣਗੇ।