ਚੰਡੀਗੜ੍ਹ ( 4 ਮਈ 2015): ਅੱਜ ਮੋਗਾ ਔਰਬਿਟ ਬੱਸ ਛੇੜ ਛਾੜ ਕੇਸ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਵੀਜ਼ਨ ਬੈਂਚ ਦੇ ਕੋਲ ਸੁਣਵਾਈ ਲਈ ਆਇਆ ਤਾਂ ਇਸ ਬੈਂਚ ਵਿੱਚ ਸ਼ਾਮਿਲ ਜੱਜਾਂ ਨੇ ਬਚਾਓੁ ਦਾ ਰਾਹ ਅਖਤਿਆਰ ਕਰਦੇ ਹੋਏ ਆਪਣੇ ਆਪ ਨੂੰ ਇਸ ਕੇਸ ਤੋਂ ਵੱਖ ਕਰ ਲਿਆ।
ਟਾਇਮਜ਼ ਆਫ ਇੰਡੀਆ ਵਿੱਚ ਛਪੀ ਖਬਰ ਮੁਤਾਬਿਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬੈਂਚ ਨੇ ਸੋਮਵਾਰ ਨੂੰ ਮੋਗਾ ਬੱਸ ਛੇੜਛਾੜ ਕੇਸ ਸੀ ਸੁਣਵਾਈ ਕਰਨ ਤੋਂ ਪਾਸੇ ਹੋ ਗਿਆ ਹੈ।ਇਸ ਕੇਸ ਵਿੱਚ ਇੱਕ ਔਰਤ ਨਾਲ ਛੇੜ ਛਾੜ ਕਰਨ ਸਮੇਂ ਨਾਬਾਲਿਗ ਬੱਚੀ ਨੂੰ ਚੱਲਦੀ ਬੱਸ ਵਿੱਚੋਂ ਧੱਕਾ ਦੇਕੇ ਬਾਹਰ ਸੁੱਟ ਦਿੱਤਾ ਗਿਆ ਸੀ ਅਤੇ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।

ਇੱਥੇ ਇਹ ਵਰਨਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੋਗਾ ਬੱਸ ਕਾਂਡ ਸਬੰਧੀ ਆਏ ਇੱਕ ਪੱਤਰ ‘ਤੇ ਸਵੈ ਨਿਰਣਾ ਲੈਦਿਆਂ ਕਾਰਵਾਈ ਸ਼ੁਰੂ ਕੀਤੀ ਸੀ। ਮੋਗਾ ਵਿੱਚ ਹੋਈ ਇਸ ਸ਼ਰਮਨਾਕ ਅਤੇ ਦੁਖਦਾਈ ਘਟਨਾ ਵਿੱਚ ਔਰਬਿਟ ਬਸ ਵਿੱਚ ਔਰਤ ਨਾਲ ਛੇੜ ਛਾੜ ਕਰਕੇ ਉਸਦੀ ਨਾਬਾਲਿਗ ਬੱਚੀ ਨੂੰ ਚੱਲਦੀ ਬੱਸ ਵਿੱਚੋਂ ਬਾਹਰ ਸੁੱਟ ਦਿੱਤਾ ਗਿਆ ਸੀ, ਜਿਸ ਕਕਰੇ ਬੱਚੀ ਦੀ ਮੌਤ ਹੋ ਗਈ ਸੀ। ਇਸ ਵੱਡ ਆਕਾਰ ਿਔਰਬਿਟ ਬੱਸ ਕੰਪਨੀ ਪੰਜਾਬ ਦੀ ਸੱਤਾਧਾਰੀ ਪਾਰਟੀ ਦੇ ਮੁੱਖੀ ਬਾਦਲ ਪਰਿਵਾਰ ਦੀ ਹੈ।
ਅੱਜ ਜਿਵੇਂ ਹੀ ਇਹ ਮਾਮਲਾ ਜਸਟਿਸ ਸਤੀਸ਼ ਕੁਮਾਰ ਅਤੇ ਹਰਿੰਦਰ ਸਿੰਘ ਸਿੱਧੂ ਦੇ ਬੈਂਚ ਕੋਲ ਸੁਣਵਾਈ ਲਈ ਆਇਆ ਤਾਂ ਬੈਂਛ ਨੇ ਆਪਣੇ ਆਪ ਨੂੰ ਇਸ ਕੇਸ ਤੋਂ ਲਾਂਭੇ ਕਰ ਲਿਆ ਅਤੇ ਇਹ ਮਾਮਲਾ ਮੁੱਖ ਜੱਜ ਕੋਲ ਕਿਸੇ ਹੋਰ ਬੈਂਚ ਨੂੰ ਸੌਂਪਣ ਲਈ ਭੇਜ ਦਿੱਤਾ ਹੈ।
ਜੱਜਾਂ ਨੇ ਆਪਣੇ ਆਪ ਨੂੰ ਇਸ ਕੇਸ ਤੋਂ ਵੱਖ ਕਰਨ ਦਾ ਕੋਈ ਕਾਰਣ ਨਹੀਂ ਦੱਸਿਆ।ਹਾਈਕੋਰਟ ਦੇ ਵਿਧੀ ਵਿਧਾਨ ਮੁਤਾਬਿਕ ਮੁੱਖ ਜੱਜ ਇਸ ਕੇਸ ਨੂੰ ਹੁਣ ਕਿਸੇ ਹੋਰ ਬੈਂਚ ਕੋਲ ਸੁਣਵਾਈ ਲਈ ਭੇਜੇਗਾ।