ਬਾਦਲ ਪਰਿਵਾਰ ਦੀ ਮਾਲਕੀ ਵਾਲੀ ਔਰਬਿਟ ਬੱਸ ਵਿੱਚ ਛੇੜ ਛਾੜ ਦੀ ਘਟਨਾ ਤੋਨ ਤੋਂ ਬਾਅਦ ਇੱਕ 14 ਸਾਲਾ ਬੱਚੀ ਦੀ ਹੋਈ ਮੋਤ ਤੋਂ ਬਾਅਦ ਬਾਦਲ ਪਰਿਵਾਰ ਦੀ ਬੱਸ ਕੰਪਨੀ ਅਤੇ ਬਾਦਲ ਸਰਕਾਰ ਖਿਲਾਫ ਇੱਥੇ ਰੋਸ ਮੁਜ਼ਹਾਰਾ ਕਰਕੇ ਸੁਖਬੀਰ ਬਾਦਲ ਦਾਪੁਤਲਾ ਫੂਕਿਆ ਗਿਆ ਅਤੇ ਔਰਬਿਟ ਕੰਪਨੀ ਦੀ ਬੱਸ ਇੰਡੋ-ਕੈਨੇਡਅੀਨ ਨੂੰ ਅੱਧੇ ਘੰਟੇ ਤੱਕ ਘੇਰੀ ਰੱਖਿਆ, ਜਿਸ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲੀਸ ਨੇ ਆਪ ਵਰਕਰਾਂ ਨੂੰ ਖਦੇੜਨ ਲਈ ਜਿੱਥੇ ਹਲਕਾ ਲਾਠੀਚਰਾਜ ਕੀਤਾ ਉਥੇ ਬੱਸ ਨੂੰ ਸੁਰੱਖਿਅਤ ਲੰਘਾਉਣ ਲਈ ਭਾਰੀ ਮੁਸ਼ਕਤ ਵੀ ਕਰਨੀ ਪਈ।