ਅੰਮਿ੍ਤਸਰ (2 ਮਾਰਚ, 2016): ਪੰਜਾਬ ਦੀ ਬਾਦਲ ਸਰਾਕਰ ਅਤੇ ਬਾਦਲ ਦਲ ਖਿਲਾਫ ਤਿੱਖੀਆਂ ਸੁਰਾਂ ਰੱਖਣ ਵਾਲੀ ਭਜਾਪਾ ਆਗੂ ਅਤੇ ਸਾਬਕਾ ਕ੍ਰਿਕਟ ਖਿਡਾਰੀ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਸਿੱਧੂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਲਕਾਤ ਦੌਰਾਨ ਬਾਦਲ ਦਲ ਖਿਲਾਫ ਭੜਾਸ ਕੱਢਦਿਆਂ ਸਿੱਖ ਕਤਲੇਆਮ ਦੇ ਪੀੜਤਾਂ ਲਈ ਕੇਂਦਰ ਵੱਲੋਂ ਜਾਰੀ ਰਾਸ਼ੀ ਵਿੱਚ ਬਾਦਲ ਦਲ ਵੱਲੋਂ ਘੁਟਾਲਾ ਕਰਨ ਦਾ ਦੋਸ਼ ਲਾਇਆ।

ਡਾ. ਨਵਜੋਤ ਕੌਰ ਸਿੱਧੂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ
1984 ਸਿੱਖ ਕਤਲੇਆਮ ਪੀੜਤਾਂ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲ ਕੇ ਡਾ: ਨਵਜੋਤ ਕੌਰ ਸਿੱਧੂ ਨੇ ਜਿੱਥੇ ਪੀੜਤਾਂ ਲਈ ਇਨਸਾਫ਼ ਦੀ ਮੰਗ ਕੀਤੀ, ਉੱਥੇ ਅਕਾਲੀ ਦਲ ਖਿ਼ਲਾਫ ਵੀ ਆਪਣੇ ਮਨ ਦੀ ਭੜਾਸ ਮੁੜ ਕੱਢੀ ।
ਜਾਣਕਾਰੀ ਅਨੁਸਾਰ ਪੰਜਾਬ ‘ਚ ਅਮਨ ਤੇ ਸ਼ਾਂਤੀ ਦੇ ਮੁੱਦੇ ‘ਤੇ ਭਾਜਪਾ ਸਿੱਖ ਸੈਲ ਦਿੱਲੀ ਦੇ ਆਗੂ ਸੁਖਪ੍ਰੀਤ ਸਿੰਘ ਮਲਹੋਤਰਾ ਤੇ ਜਗਦੀਪ ਸਿੰਘ ਸੋਢੀ ‘ਤੇ ਆਧਾਰਤ ਵਫਦ ਨਾਲ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਪੰਜਾਬ ‘ਚ ਬਾਦਲ ਦਲ ਦੇ ਰੋਲ ਨੂੰ ਸ਼ੱਕੀ ਦੱਸਦਿਆਂ ਕਿਹਾ ਕਿ ਬਾਦਲ ਦਲ ਦੇ ਆਗੂ ਪੰਜਾਬ ਵਿੱਚ ਅਮਨ ਕਾਨੂੰਨ ਦੇ ਮਸਲੇ ‘ਤੇ ਝੂਠੀ ਬਿਆਨਬਾਜ਼ੀ ਕਰ ਰਹੇ ਹਨ । ਉਨ੍ਹਾਂ ਨੇ ਪੰਜਾਬ ‘ਚ ਆਉਂਦੀਆਂ ਚੋਣਾਂ ਨੂੰ ਵੀ ਚੁਣੌਤੀ ਭਰਿਆ ਦੱਸਿਆ । ਉਨ੍ਹਾਂ ਦੀ ਇਸ ਮੁਲਾਕਾਤ ਨੇ ਸਿਆਸੀ ਹਲਕਿਆਂ ‘ਚ ਨਵੀਂ ਚਰਚਾ ਛੇੜ ਦਿੱਤੀ ਹੈ ।