ਸ੍ਰੀਨਗਰ: ਵੀਰਵਾਰ (13 ਅਪ੍ਰੈਲ) ਨੂੰ ਸ੍ਰੀਨਗਰ ਦੇ ਬਡਗਾਮ ਹਲਕੇ ‘ਚ ਮਹਿਜ 709 ਵੋਟਾਂ ਹੀ ਪਈਆਂ। ਜੋ ਕਿ ਹੁਣ ਤਕ ਦਾ ਸਭ ਤੋਂ ਘੱਟ 2 ਫੀਸਦ ਬਣਦਾ ਹੈ।
ਸ੍ਰੀਨਗਰ ‘ਚ ਭਾਰਤੀ ਅਧਿਕਾਰੀਆਂ ਨੇ ਦੁਬਾਰਾ ਵੋਟਾਂ ਪਵਾਉਣ ਦਾ ਹੁਕਮ ਦਿੱਤਾ ਸੀ ਕਿਉਂਕਿ ਕਸ਼ਮੀਰੀਆਂ ਵਲੋਂ ਅਜ਼ਾਦੀ ਦੇ ਹੱਕ ਵਿਚ ਵਿਰੋਧ ਪ੍ਰਦਰਸ਼ਨ ਕੀਤੀ ਜਾ ਰਹੇ ਸੀ ਜਿਸ ਕਾਰਨ ਵੋਟਾਂ ਪਵਾਉਣ ਦਾ ਅਮਲ ਨਾਕਾਮ ਰਿਹਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਚੋਣ ਕਮਿਸ਼ਨ ਨੇ ਸ੍ਰੀਨਗਰ ‘ਚ ਦੁਬਾਰਾ ਵੋਟਾਂ ਪਵਾਉਣ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਭਾਵੇਂ ਵੋਟਾਂ ‘ਘੱਟ’ ਪਈਆਂ ਪਰ ਉਹ ਖੁਸ਼ ਹਨ ਕਿ ਇਹ ਬਿਨਾਂ ਕਿਸੇ ਪਰੇਸ਼ਾਨੀ ਤੋਂ ਸਿਰੇ ਚੜ੍ਹ ਗਈਆਂ।
ਸਬੰਧਤ ਖ਼ਬਰ:
ਭਾਰਤੀ ਫੌਜ ਨੇ ਪੱਥਰਬਾਜ਼ੀ ਤੋਂ ਬਚਣ ਲਈ ਕਸ਼ਮੀਰੀ ਨੌਜਵਾਨਾਂ ਨੂੰ ਜੀਪ ਦੇ ਸਾਹਮਣੇ ਬੰਨ੍ਹਿਆ …
ਜ਼ਿਕਰਯੋਗ ਹੈ ਕਿ ਅਜ਼ਾਦੀ ਪਸੰਦ ਕਸ਼ਮੀਰੀ ਜਥੇਬੰਦੀ ਹੁਰੀਅਤ ਕਾਨਫਰੰਸ ਨੇ ਜ਼ਿਮਨੀ ਚੋਣ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ। ਹੁਰੀਅਤ ਆਗੁ ਸਈਅਦ ਅਲੀ ਸ਼ਾਹ ਗਿਲਾਨੀ ਨੇ ਲਿਖਤੀ ਬਿਆਨ ‘ਚ ਕਿਹਾ ਸੀ ਕਿ ਚੋਣਾਂ ‘ਚ ਹਿੱਸਾ ਲੈਣਾ ਸ਼ਹੀਦਾਂ ਦੇ ਖੂਨ ਨੂੰ ਦਗਾ ਦੇਣ ਦੇ ਬਰਾਬਰ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Srinagar Re-poll: 2% Voting Turnout; ECI says it is Happy as polling went out ‘without trouble …