ਚੰਡੀਗੜ੍ਹ: ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੇ ਪੰਜਾਬ ਦੀਆ ਲੰਮੇ ਸਮੇ ਤੋਂ ਲੱਟਕਦੀਆ ਆ ਰਹੀਆ ਮੰਗਾ ਬਾਰੇ ਸਮੁੱਚੀਆ ਰਾਜਨੀਤਿਕ ਧਿਰਾਂ ਨੂੰ ਬਰਾਬਰ ਦੋਸ਼ੀ ਦੱਸਦਿਆ ਕਿਹਾ ਕਿ ਹੁਣ ਇਲੈਕਸ਼ਨਾ ਦੇ ਨੇੜੇ ਦਰਿਆਈ ਪਾਣੀਆ, ਕਿਸਾਨਾ ਦੀਆ ਖੁਦਕੁਸ਼ੀਆ, ਚੰੜੀਗੜ੍ਹ ਪੰਜਾਬ ਦੇ ਹਵਾਲੇ ਕਰਨ ਵਰਗੀਆ ਮੰਗਾ ਨੂੰ ਜੋਰ ਸ਼ੋਰ ਨਾਲ ਹਰੇਕ ਪਾਰਟੀ ਉਠਾ ਰਹੀ ਹੈ ਲੇਕਿਨ ਇਹਨਾਂ ਮੰਗਾਂ ਦੇ ਹੱਲ ਲਈ ਸਾਰਥਿਕ ਕਦਮ ਕਿਸੇ ਵੀ ਧਿਰ ਵੱਲੋਂ ਨਹੀਂ ਪੁੱਟੇ ਜਾ ਰਹੇ।

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਪੰਜਾਬੀ ਬੋਲਦੇ ਇਲਾਕੇ, ਪੰਜਾਬੀ ਮਾਤ ਭਾਸ਼ਾ, ਚੰਡੀਗੜ੍ਹ, ਪੰਜਾਬ ਦੀ ਰਾਜਧਾਨੀ, ਦਰਿਆਈ ਪਾਣੀਆਂ ਦੀ ਰਾਜਸਥਾਨ, ਹਰਿਆਣਾ ਵੱਲੋਂ ਕੀਤੀ ਜਾ ਰਹੀ ਲੁੱਟ ਲਈ ਕਾਗਰਸ, ਭਾਜਪਾ, ਅਕਾਲੀ ਸਭ ਬਰਾਬਰ ਦੇ ਜਿੰਮੇਵਾਰ ਹਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਲੈਕੇ ਲਗਾਏ ਗਏ ਧਰਮਯੁੱਧ ਮੋਰਚੇ ਵਿੱਚ ਹੋਈਆ ਬੇਤਿਹਾਸ਼ਾ ਕੁਰਬਾਨੀਆਂ ਦਾ ਮੁੱਲ ਪਾਉਣ ਲਈ ਮੋਜੂਦਾ ਅਕਾਲੀ ਲੀਡਰਸ਼ਿਪ ਨੂੰ ਆਪਣੀ ਸਮੁੱਚੀ ਕਾਰਗੁਜਾਰੀ ਤੇ ਨਜਰ ਮਾਰਨੀ ਚਾਹੀਦੀ ਹੈ।ਇਸ ਵਕਤ ਦਰਿਆਵਾ ਦੇ ਪਾਣੀਆ ਉੱਪਰ ਕੇਂਦਰ ਸਰਕਾਰ ਦੀ ਭੈੜੀ ਅੱਖ ਹੈ ਤੇ ਉਹ ਹਰਿਆਣਾ ਨੂੰ ਪੰਜਾਬ ਦਾ ਪਾਣੀ ਦੇਣ ਲਈ ਸੁਪਰੀਮ ਕੋਰਟ ਤੱਕ ਪੂਰੀ ਵਾਹ ਲਗਾ ਰਹੀ ਹੈ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਅਕਾਲੀ ਦਲ ਨੂੰ ਅਪੀਲ ਕੀਤੀ ਕਿ ਉਹ ਅਖਬਾਰੀ ਬਿਆਨਬਾਜੀ ਦੇ ਬਦਲੇ ਪੰਜਾਬ ਦੀਆ ਹੱਕੀ ਮੰਗਾ ਬਾਰੇ ਠੋਸ ਕਦਮ ਚੁੱਕ ਕੇ ਪੰਜਾਬ ਨੂੰ ਰੇਗਿਸਤਾਨ ਹੋਣ ਤੋਂ ਬਚਾਉਣ। ਉਹਨਾਂ ਡੇਰਾ ਸਿਰਸਾ ਦੇ ਪੈਰੋਕਾਰਾ ਉਪਰ ਨਕੇਲ ਕੱਸਣ ਦੀ ਮੰਗ ਕਰਦਿਆ ਕਿਹਾ ਕਿ ਪੰਜਾਬ ਅੰਦਰ ਡੇਰਾ ਸਿਰਸਾ ਕਦੇ ਵੀ ਕੋਈ ਖੂਨੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਉਸ ਉਪਰ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਕਾਗਰਸ ਦੀ ਸਖ਼ਤ ਨਿੰਦਾ ਕਰਦਿਆਂ ਪੀਰ ਮੁਹੰਮਦ ਨੇ ਕਿਹਾ ਕਿ ਇਸ ਪਾਰਟੀ ਤੋਂ ਸਿੱਖਾਂ ਅਤੇ ਪੰਜਾਬੀਆ ਦਾ ਕਦੇ ਵੀ ਭਲਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਦੇ ਹਿੱਤਾ ਅਤੇ ਪੰਜਾਬ ਦੇ ਪਾਣੀਆ ਦੀ ਸੱਚੇ ਦਿੱਲੋਂ ਰੱਖਿਆ ਕਰਨ ਵਾਲੀ ਸੋਚ ਹੈ ਤਾਂ ਸ੍ਰੌਮਣੀ ਅਕਾਲੀ ਦੱਲ, ਕਾਗਰਸ, ਭਾਜਪਾ, ਆਮ ਆਦਮੀ ਪਾਰਟੀ ਅਤੇ ਬਾਕੀ ਸਾਰੀਆ ਰਾਜਸੀ ਧਿਰਾਂ ਨੂੰ ਇੱਕਜੁੱਟ ਹੋਕੇ ਸਤਲੁੱਜ, ਯੁਮਨਾ ਲਿੰਕ ਨਹਿਰ ਨੂੰ ਪੂਰ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਪਾਣੀਆ ਦੀ ਲੁੱਟ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ।