ਚੰਡੀਗੜ੍ਹ (11 ਮਾਰਚ, 2016): ਸਾਹਿਤ, ਕਲਾ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਸਾਲ 2012, 2013 ਅਤੇ 2014 ਦੌਰਾਨ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਅਹਿਮ ਸ਼ਖਸ਼ੀਅਤਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ 12 ਮਾਰਚ ਨੂੰ ਹੋ ਰਹੇ ਇੱਕ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।

ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਸਾਹਿਬ ਹਾਲ ਵਿੱਚ ਹੋ ਰਹੇ ਇਸ ਐਵਾਰਡ ਵੰਡ ਸਮਾਰੋਹ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੁੱਖ ਮਹਿਮਾਨ ਹੋਣਗੇ। ਪੰਾਜਬ ਦੇ ਉੱਚ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਸਮਾਗਮ ਦੀ ਪ੍ਰਧਾਨਗੀ ਕਰਨਗੇ, ਜਦਕਿ ਪੰਜਾਬੀ ਯੁਨੀਵਰਸਿਟੀ ਦੇ ੳੁੱਪ ਕੁੱਲਪਤੀ ਡਾ. ਜਸਪਾਲ ਸਿੰਘ ਸਤਿਕਾਰਤ ਪ੍ਰਹੁਣੇ ਵਜੋਂ ਸਮਾਗਮ ਦੀ ਸ਼ਾਨ ਵਧਾਂਉਣ ਗੇ।
ਪੰਜਾਬ ਸਰਕਾਰ ਦੇ ਬੁਲਰੇ ਨੇ ਦੱਸਿਆ ਕਿ ਉਪਰੋਕਤ ਤਿੰਨ ਸਾਲਾਂ ਲਈ ਪੰਜਾਬੀ ਸਾਹਿਤ ਰਤਨ ਐਵਾਰਡ ਕਿਰਪਾਲ ਸਿੰਘ ਕਸੇਲ, ਅਜਮੇਰ ਸਿੰਘ ਔਲਖ ਅਤੇ ਨਰਿੰਜਨ ਸਿੰਘ ਤਸਨੀਮ ਨੂੰ ਦਿੱਤਾ ਜਾਵੇ ਅਤੇ ਇਨ੍ਹਾਂ ਸ਼ਖਸ਼ੀਅਤਾਂ ਨੂੰ 10-10 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇ।ਇਸਤੋਂ ਇਲਾਵਾ 17 ਹੋਰ ਸ਼ਖਸ਼ੀਅਤਾਂ ਨੂੰ 5-5 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ 6 ਹੋਰ ਪ੍ਰਸਿੱਧ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਇਨਾਮ ਐਵਾਰਡ ਦਿੱਤੇ ਜਾਣਗੇ। ਇਨਾਂ ਨੂੰ 1.50 ਲੱਖ ਰੁਪਏ ਅਤੇ 1 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ।