ਚੰਡੀਗੜ੍ਹ: ਸਤਲੁਜ-ਯਮੁਨਾ ਲਿੰਕ ਨਹਿਰ ਦੇ ਫੈਸਲੇ ਤੋਂ ਬਾਅਦ ਵਧੇ ਤਣਾਅ ਤੋਂ ਬਾਅਦ ਹਰਿਆਣਾ ਰੋਡਵੇਜ਼ ਨੇ ਪੰਜਾਬ ਲਈ ਲੰਬੇ ਰੂਟਾਂ ਦੀ ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਹਰਿਆਣਾ ਰੋਡਵੇਜ਼ ਨੇ ਜੰਮੂ ਜਾਣ ਵਾਲੀਆਂ ਬੱਸਾਂ ਜੋ ਕਿ ਪੰਜਾਬ ਵਿਚੋਂ ਲੰਘਣੀਆਂ ਸਨ ਬੰਦ ਕਰ ਦਿੱਤੀਆਂ ਹਨ।

ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਪੰਜਾਬ ਵਿਚ ਸਿਰਫ 50-60 ਕਿਲੋਮੀਟਰ ਅੰਦਰ ਤਕ ਹੀ ਜਾਣਗੀਆਂ।
ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਅਸੀਂ ਵਾਧੂ ਪਾਣੀ ਨਹੀਂ ਮੰਗ ਰਹੇ ਅਸੀਂ ਤਾਂ ਆਪਣਾ ਹੱਕ ਮੰਗ ਰਹੇ ਹਾਂ।
ਸੰਬੰਧਤ ਖ਼ਬਰਾਂ:
ਸੁਪਰੀਮ ਕੋਰਟ ਦਾ ਪਾਣੀਆਂ ਬਾਰੇ ਫੈਸਲਾ ਪੰਜਾਬ ਨਾਲ ਇਤਿਹਾਸ ਦਾ ਸਭ ਤੋਂ ਵੱਡਾ ਧੱਕਾ: ਡਾ: ਗਾਂਧੀ …
ਦਰਿਆਈ ਪਾਣੀਆਂ ਬਾਰੇ ਫਤਵੇ ਨੇ ਲਿਆਂਦਾ ਸਿਆਸੀ ਉਬਾਲ …
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਨ। ਹਰਿਆਣਾ ਕਾਫੀ ਸਮੇਂ ਤਕ ਆਪਣੇ ਹੱਕ ਤੋਂ ਵਾਂਝਾ ਰਿਹਾ ਹੈ। ਹੁੱਡਾ ਨੇ ਬਾਦਲ ਦੇ ਇਸ ਬਿਆਨ ਦਾ ਜਵਾਬ ਦਿੱਤਾ ਜਿਸ ਵਿਚ ਬਾਦਲ ਨੇ ਕਿਹਾ ਕਿ ਅਸੀਂ ਖੂਨ ਦੇ ਦਿਆਂਗੇ ਪਰ ਪਾਣੀ ਦੀ ਬੂੰਦ ਨਹੀਂ ਦਿਆਂਗੇ, ਹੁਡਾ ਨੇ ਕਿਹਾ ਕਿ ਸਾਨੂੰ ਖੂਨ ਨਹੀਂ ਆਪਣਾ ਹੱਕ ਚਾਹੀਦਾ ਹੈ।
ਸੰਬੰਧਤ ਖ਼ਬਰਾਂ:
ਪੰਜਾਬ ਦੇ ਪਾਣੀਆਂ ਦਾ ਮਸਲਾ: ਬਾਦਲ ਅਤੇ ਕੈਪਟਨ ਪੰਜਾਬ ਦੇ ਰਾਇਪੇਰੀਅਨ ਹੱਕਾਂ ਦਾ ਕਤਲ ਕਰਨ ਲਈ ਬਰਾਬਰ ਦੇ ਦੋਸ਼ੀ
ਦੱਸਣਯੋਗ ਹੈ ਕਿ ਐਸ.ਵਾਈ.ਐਲ. 214 ਕਿਲੋਮੀਟਰ ਲੰਬੀ ਹੈ ਅਤੇ ਹਰਿਆਣੇ ‘ਚ 92 ਕਿਲੋਮੀਟਰ ਇਸ ਨਹਿਰ ਦਾ ਪੂਰਾ ਹੋ ਚੁਕਾ ਹੈ, ਬਾਕੀ ਨਹਿਰ ਪੰਜਾਬ ਵਿਚ ਹੈ। 122 ਕਿਲੋਮੀਟਰ ਹਿੱਸਾ ਪੰਜਾਬ ‘ਚ ਹੈ। ਇਹ ਨਹਿਰ ਪੰਜਾਬ ਦੇ ਰੋਪੜ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਅਤੇ ਹਰਿਆਣਾ ‘ਚ ਇਹ ਅੰਬਾਲਾ, ਕੁਰੂਸ਼ੇਤਰ ਅਤੇ ਕਰਨਾਲ ਜ਼ਿਲ੍ਹਆਂ ਵਿਚੋਂ ਲੰਘਦੀ ਹੈ।
ਦੇਖੋ ਵੀਡੀਓ: