Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮਹਿਲਾ ਐਸ.ਪੀ ਨਾਲ ਹੋਈ ਤਕਰਾਰ ਤੋਂ ਬਾਅਦ ਹਰਿਆਣਾ ਦੇ ਸਿਹਤ ਮੰਤਰੀ ਨੂੰ ਮੀਟਿੰਗ ਛੱਡ ਕੇ ਜਾਣਾ ਪਿਆ

ਮਹਿਲਾ ਐਸ.ਪੀ ਨਾਲ ਹੋਈ ਤਕਰਾਰ ਤੋਂ ਬਾਅਦ ਹਰਿਆਣਾ ਦੇ ਸਿਹਤ ਮੰਤਰੀ ਨੂੰ ਮੀਟਿੰਗ ਛੱਡ ਕੇ ਜਾਣਾ ਪਿਆ

ਟੋਹਾਣਾ: ਹਰਿਆਣਾ ਵਿੱਚ ਇੱਕ ਜਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੌਰਾਨ ਹਾਲਾਤ ਉਦੋਂ ਤਣਾਅਪੂਰਣ ਹੋ ਗਏ ਜਦੋਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਗੁੱਸੇ ਵਿੱਚ ਆ ਕੇ ਮੀਟਿੰਗ ਵਿੱਚ ਸ਼ਾਮਿਲ ਫਤਿਹਾਬਾਦ ਦੀ ਮਹਿਲਾ ਐਸ.ਪੀ ਸੰਗੀਤਾ ਕਾਲੀਆ ਨੂੰ ਗੈਟ ਆਊਟ ਕਹਿ ਦਿੱਤਾ।ਪਰ ਐਸ.ਪੀ ਵੱਲੋਂ ਵਿਰੋਧ ਕਰਨ ਤੇ ਖੁਦ ਮੰਤਰੀ ਨੂੰ ਹੀ ਮੀਟਿੰਗ ਵਿੱਚੋਂ ਆਊਟ ਹੋਣਾ ਪਿਆ।

ਮੀਟਿੰਗ ਦੌਰਾਨ ਅਨਿਲ ਵਿਜ ਅਤੇ ਐਸ.ਪੀ ਸੰਗੀਤਾ ਕਾਲੀਆ
ਮੀਟਿੰਗ ਦੌਰਾਨ ਅਨਿਲ ਵਿਜ ਅਤੇ ਐਸ.ਪੀ ਸੰਗੀਤਾ ਕਾਲੀਆ

ਇਹ ਹਾਲਾਤ ਉਸ ਸਮੇਂ ਬਣੇ ਜਦੋਂ ਜਿਲ੍ਹੇ ਵਿੱਚ ਹੋ ਰਹੀ ਨਸ਼ੀਲੇ ਪਦਾਰਥਾਂ ਦੀ ਵਿਕਰੀ ਬਾਰੇ ਆਈ ਸ਼ਿਕਾਇਤ ਤੇ ਸੁਣਵਾਈ ਹੋ ਰਹੀ ਸੀ ਜਿਸ ਦੌਰਾਨ ਸਿਹਤ ਮੰਤਰੀ ਅਨਿਲ ਵਿਜ ਅਤੇ ਐਸ.ਪੀ ਸੰਗੀਤਾ ਕਾਲੀਆ ਵਿਚਾਲੇ ਤਿੱਖੀ ਝੜਪ ਹੋ ਗਈ।ਗੁੱਸੇ ਵਿੱਚ ਆਏ ਮੰਤਰੀ ਅਨਿਲ ਵਿਜ ਨੇ ਨਾਲ ਦੀ ਕੁਰਸੀ ਤੇ ਬੈਠੀ ਐਸਪੀ ਨੂੰ ਗੈਟ ਆਊਟ ਕਹਿ ਦਿੱਤਾ।ਵਾਰ ਵਾਰ ਗੈਟ ਆਊਟ ਕਹਿਣ ਤੇ ਐਸ.ਪੀ ਸੰਗੀਤਾ ਕਾਲੀਆ ਨੇ ਕਿਹਾ ਕਿ “ਮੈਂ ਗਜ਼ਟਿਡ ਅਫ਼ਸਰ ਹਾਂ, ਮੈਂ ਕਿਉਂ ਬਾਹਰ ਜਾਵਾਂ” ਜਿਸ ਤੋਂ ਬਾਅਦ ਮੰਤਰੀ ਆਪ ਹੀ ਮੀਟਿੰਗ ਵਿੱਚੋਂ ਉੱਠ ਕੇ ਗੁੱਸੇ ਵਿੱਚ ਆਰ.ਐਸ.ਐਸ ਦੇ ਦਫਤਰ ਚਲੇ ਗਏ।ਇਸ ਦੌਰਾਨ ਜ਼ਿਲੇ ਦੇ ਸਾਰੇ ਅਧਿਕਾਰੀ ਐਸ.ਪੀ ਦੇ ਸਮਰਥਨ ਵਿੱਚ ਆ ਗਏ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਮੀਟਿੰਗ ਦਾ ਬਾਈਕਾਟ ਕਰ ਦਿੱਤਾ।

ਬਹਿਸ ਦਾ ਮੁੱਖ ਕਾਰਨ ਇਹ ਰਿਹਾ ਕਿ ਮੰਤਰੀ ਵੱਲੋਂ ਨਸ਼ਾ ਵਿਕਰੀ ਰੋਕਣ ਵਿੱਚ ਨਾਕਾਮ ਰਹਿਣ ਲਈ ਪੁਲਿਸ ਤੇ ਇਲਜ਼ਾਮ ਲਗਾਇਆ ਗਿਆ ਸੀ ਜਦਕਿ ਐਸ.ਪੀ ਨੇ ਕਿਹਾ ਸੀ ਕਿ ਪੁਲਿਸ ਕਾਰਵਾਈ ਕਰਦੀ ਹੈ ਪਰ ਨਸ਼ਾ ਵੇਚਣ ਵਾਲੇ ਜ਼ਮਾਨਤ ਲੈ ਕੇ ਦੁਬਾਰਾ ਫੇਰ ਨਸ਼ਾ ਵੇਚਣ ਲੱਗ ਜਾਂਦੇ ਹਨ।ਐਸ.ਪੀ ਨੇ ਕਿਹਾ ਕਿ ਸ਼ਰਾਬ ਸਰਕਾਰ ਵਿਕਵਾਉਂਦੀ ਹੈ, ਸਰਕਾਰ ਨੇ ਠੇਕਿਆਂ ਦੇ ਲਾਇਸੈਂਸ ਦਿੱਤੇ ਹਨ, ਸਰਕਾਰ ਨੂੰ ਸ਼ਰਾਬ ਬੰਦ ਕਰ ਦੇਣੀ ਚਾਹੀਦੀ ਹੈ, ਜਿਸ ਤੋਂ ਬਾਅਦ ਮੰਤਰੀ ਗੁੱਸੇ ਵਿੱਚ ਆ ਗਏ।

ਇਸ ਘਟਨਾ ਤੋਂ ਬਾਅਦ ਸਿਹਤ ਮੰਤਰੀ ਨੇ ਕੇਵਲ ਇਹੀ ਕਿਹਾ ਕਿ ਉਹ ਐਸਪੀ ਸੰਗੀਤਾ ਕਾਲੀਆ ਦੀ ਸ਼ਿਕਾਇਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਰਨਗੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਤਿੰਨ ਦਿਨ ਪਹਿਲਾਂ (21 ਫਰਵਰੀ ਨੂੰ) ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਐਲਾਨ ਮੌਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹਰਿਆਣਾ ਪੁਲਿਸ ਤੇ ਕੇਂਦਰੀ ਫੋਰਸਾਂ ਨੇ ਕਿਸਾਨਾਂ ਉੱਪਰ ਭਾਰੀ ਗੋਲਾਬਾਰੀ ਕੀਤੀ।
ਤਿੰਨ ਦਿਨ ਪਹਿਲਾਂ (21 ਫਰਵਰੀ ਨੂੰ) ਕਿਸਾਨਾਂ ਵੱਲੋਂ ਦਿੱਲੀ ਕੂਚ ਦੇ ਐਲਾਨ ਮੌਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਹਰਿਆਣਾ ਪੁਲਿਸ ਤੇ ਕੇਂਦਰੀ ਫੋਰਸਾਂ ਨੇ ਕਿਸਾਨਾਂ ਉੱਪਰ ਭਾਰੀ ਗੋਲਾਬਾਰੀ ਕੀਤੀ।
ਬਲਾਤਕਾਰ ਕੇਸ 'ਚ ਸਿਰਸਾ ਮੁੱਖੀ ਨੂੰ ਸੀ. ਬੀ. ਆਈ. ਅਦਾਲਤ ਵੱਲੋ 20 ਸਾਲਾ ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ ਰੋਹਤਕ ਜੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ।ਮੀਡੀਏ ਤੋਂ ਮਿਲੀ ਜਾਣਕਾਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: