ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ ਬਾਦਲ ਦਲ ਨੇ ਅੱਜ 9 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ। ਪਹਿਲੀ ਸੂਚੀ ਵਿਚ 26 ਅਤੇ ਦੂਜੀ ਸੂਚੀ ਵਿਚ 11 ਨਾਂ ਪਾਰਟੀ ਪਹਿਲੇ ਹੀ ਜਾਰੀ ਕਰ ਚੁੱਕੀ ਹੈ। ਦਲ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਵੱਲੋਂ ਜਾਰੀ ਕੀਤੀ ਗਈ ਤੀਜੀ ਸੂਚੀ ’ਚ 3 ਮੌਜੂਦਾ ਕਮੇਟੀ ਮੈਂਬਰਾਂ ਨੂੰ ਟਿਕਟ ਪ੍ਰਾਪਤ ਹੋਈ ਹੈ।
ਜਾਰੀ ਸੂਚੀ ਮੁਤਾਬਿਕ ਸਿਵਿਲ ਲਾਈਨ ਵਾਰਡ ਤੋਂ ਜਸਬੀਰ ਸਿੰਘ ਜੱਸੀ, ਸੰਤ ਗੜ੍ਹ ਤੋਂ ਚਮਨ ਸਿੰਘ ਤੇ ਦਿਲਸ਼ਾਦ ਗਾਰਡਨ ਤੋਂ ਰਵਿੰਦਰ ਸਿੰਘ ਲਵਲੀ ਮੌਜੂਦਾ ਮੈਂਬਰਾਂ ’ਤੇ ਪਾਰਟੀ ਨੇ ਆਸ਼ ਬਰਕਰਾਰ ਰੱਖੀ ਹੈ।

ਇਸਦੇ ਨਾਲ ਹੀ ਰੋਹਿਣੀ ਵਾਰਡ ਤੋਂ ਵਿਕਰਮ ਸਿੰਘ, ਗੁਰੂ ਨਾਨਕ ਨਗਰ ਤੋਂ ਰਮਿੰਦਰ ਸਿੰਘ, ਸ਼ਕੂਰ ਬਸਤੀ ਤੋਂ ਜਸਪ੍ਰੀਤ ਸਿੰਘ ਵਿੱਕੀ ਮਾਨ, ਵਿਕਾਸ ਪੁਰੀ ਤੋਂ ਮਨਮੋਹਨ ਸਿੰਘ, ਸਰਿਤਾ ਵਿਹਾਰ ਤੋਂ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਛੋਟੇ ਭਰਾ ਹਰਜੀਤ ਸਿੰਘ ਜੀ.ਕੇ. ਅਤੇ ਵਿਵੇਕ ਵਿਹਾਰ ਤੋਂ ਜਸਮੇਨ ਸਿੰਘ ਨੋਨੀ ਤੀਜੀ ਸੂਚੀ ਵਿਚ ਸ਼ਾਮਿਲ ਉਮੀਦਵਾਰ ਹਨ।
ਸਬੰਧਤ ਖ਼ਬਰ:
ਦਿੱਲੀ ਕਮੇਟੀ ਚੋਣਾਂ ਲਈ ਬਾਦਲ ਦਲ ਵਲੋਂ 10 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ …