Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੰਜਾਬ ਪੁਲਿਸ ਲਈ ਕੋਈ ਕਾਨੂੰਨ ਨਹੀਂ; ਬਿਨ੍ਹਾਂ ਕੋਈ ਜਾਣਕਾਰੀ ਦਿੱਤਿਆਂ ਸਾਦੇ ਕੱਪੜਿਆਂ ਵਿਚ ਚੁਕਿਆ ਨੌਜਵਾਨ

ਪੰਜਾਬ ਪੁਲਿਸ ਲਈ ਕੋਈ ਕਾਨੂੰਨ ਨਹੀਂ; ਬਿਨ੍ਹਾਂ ਕੋਈ ਜਾਣਕਾਰੀ ਦਿੱਤਿਆਂ ਸਾਦੇ ਕੱਪੜਿਆਂ ਵਿਚ ਚੁਕਿਆ ਨੌਜਵਾਨ

ਗੜ੍ਹਸ਼ੰਕਰ: ਕਾਨੂੰਨ ਦੀ ਰਾਖੀ ਲਈ ਬਣਾਈ ਗਈ ਪੁਲਿਸ ਉੱਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ’ ਇਹ ਅਖਾਣ ਪੰਜਾਬ ਵਿਚ ਆਮ ਸੁਣਨ ਨੂੰ ਮਿਲਦਾ ਹੈ ਜਿਸਦੀ ਜ਼ਮੀਨੀ ਮਿਸਾਲ ਮਾਹਿਲਪੁਰ ਸ਼ਹਿਰ ਵਿੱਚ ਦੇਖਣ ਨੂੰ ਮਿਲੀ। ਇੱਥੇ ਅੱਜ ਸਵੇਰੇ ਇਕ ਦੁਕਾਨ ਦੇ ਬਾਹਰ ਸਫਾਈ ਕਰਦੇ ਨੌਜਵਾਨ ਨੂੰ ਕੁਝ ਲੋਕਾਂ ਵੱਲੋਂ ਜਬਰੀ ਆਪਣੇ ਨਾਲ ਲੈ ਕੇ ਜਾਣ ਨਾਲ ਬਾਜ਼ਾਰ ਵਿੱਚ ਦਹਿਸ਼ਤ ਫੈਲ ਗਈ। ਸਬੰਧਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁੱਛ ਪੜਤਾਨ ਕਰਨ ’ਤੇ ਸੱਤ ਘੰਟੇ ਬਾਅਦ ਨੌਜਵਾਨ ਚੱਬੇਵਾਲ ਦੀ ਪੁਲੀਸ ਚੌਕੀ ਜੇਜੋਂ ਦੁਆਬਾ ਵਿੱਚ ਮਿਲਿਆ। ਚੱਬੇਵਾਲ ਦੇ ਪੁਲੀਸ ਅਧਿਕਾਰੀਆਂ ਅਨੁਸਾਰ ਕਿਸੇ ਕੇਸ ਦੀ ਤਫਤੀਸ਼ ਵਿੱਚ ਨੌਜਵਾਨ ਨੂੰ ਥਾਣੇ ਲਿਆਂਦਾ ਗਿਆ ਸੀ ਪਰ ਇਸ ਬਾਰੇ ਮਾਹਿਲਪੁਰ ਪੁਲੀਸ ਨੂੰ ਕੁਝ ਜਾਣਕਾਰੀ ਨਾ ਹੋਣਾ ਸਬੰਧਤ ਪੁਲੀਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਘਟਨਾ ਦੀ ਜਾਂਚ ਮੰਗੀ ਹੈ।

ਇਸ ਬਾਰੇ ਦਿਲਬਾਗ ਸਿੰਘ ਪੁੱਤਰ ਰੱਖਾ ਸਿੰਘ ਵਾਸੀ ਵਾਰਡ ਨੰਬਰ 5 ਨੇ ਥਾਣਾ ਮਾਹਿਲਪੁਰ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਭਤੀਜਾ ਅਮਰੀਕ ਸਿੰਘ ਪੁੱਤਰ ਸੁਖਵਿੰਦਰ ਸਿੰਘ ਅੱਜ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਆਪਣੀ ਦੁਕਾਨ ’ਤੇ ਆਇਆ ਤਾਂ ਇੱਕ ਕਾਰ ਵਿੱਚ ਸਵਾਰ ਇੱਕ ਵਰਦੀਧਾਰੀ ਅਤੇ ਤਿੰਨ ਸਿਵਲ ਵਰਦੀ ਵਿੱਚ ਆਏ ਪੁਲੀਸ ਮੁਲਾਜ਼ਮ ਉਸ ਨੂੰ ਆਪਣੇ ਨਾਲ ਕਾਰ ਵਿਚ ਬਿਠਾ ਕੇ ਲੈ ਗਏ।

ਉਨ੍ਹਾਂ ਨਜ਼ਦੀਕੀ ਥਾਣਿਆ ਮੇਹਟੀਆਣਾ, ਮਾਹਿਲਪੁਰ, ਚੱਬੇਵਾਲ ਆਦਿ ਵਿੱਚ ਇਤਲਾਹ ਕੀਤੀ ਪਰ ਕੁਝ ਜਾਣਕਾਰੀ ਨਾ ਮਿਲੀ। ਉਨ੍ਹਾਂ ਦੱਸਿਆ ਕਿ ਢਾਈ ਵਜੇ ਦੇ ਕਰੀਬ ਜੇਜੋਂ ਚੌਕੀ ਇੰਚਾਰਜ ਨੇ ਉਨ੍ਹਾਂ ਨੂੰ ਫੋਨ ’ਤੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਉਨ੍ਹਾਂ ਕੋਲ ਹੈ ਅਤੇ ਇੱਕ ਚੋਰੀ ਦੇ ਸਬੰਧ ਵਿੱਚ ਲਿਆਂਦਾ ਗਿਆ ਹੈ। ਚੋਰੀ ਦੀ ਘਟਨਾ ਨਾਲ ਇਹਦਾ ਕੋਈ ਸਬੰਧ ਨਹੀਂ ਹੈ ਅਤੇ ਇਸ ਨੂੰ ਆ ਕੇ ਲੈ ਜਾਓ।

ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਉਹ ਨੌਜਵਾਨ ਨੂੰ ਲੈ ਕੇ ਆਏ। ਉਨ੍ਹਾਂ ਦੋਸ਼ ਲਗਾਇਆ ਕਿ ਚੌਕੀ ਇੰਚਾਰਜ ਨੇ ਕਾਨੂੰਨ ਅਤੇ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਕੇ ਨਾਜ਼ਾਇਜ਼ ਢੰਗ ਨਾਲ ਸੱਤ ਘੰਟੇ ਉਨ੍ਹਾਂ ਦੇ ਲੜਕੇ ਨੂੰ ਥਾਣੇ ਰੱਖਿਆ।

ਥਾਣਾ ਮੁਖੀ ਮਾਹਿਲਪੁਰ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸ਼ਹਿਰ ਵਿੱਚੋਂ ਲੜਕੇ ਨੂੰ ਲਿਜਾਉਣ ਸਮੇਂ ਚੱਬੇਵਾਲ ਪੁਲੀਸ ਨੇ ਉਨ੍ਹਾਂ ਨੂੰ ਕੋਈ ਇਤਲਾਹ ਨਹੀਂ ਦਿੱਤੀ। ਥਾਣਾ ਮੁਖੀ ਚੱਬੇਵਾਲ ਬਲਵਿੰਦਰ ਸਿੰਘ ਨੇ ਕਿਹਾ ਕਿ ਚੋਰੀ ਦੇ ਕਿਸੇ ਕੇਸ ਵਿੱਚ ਨੌਜਵਾਨ ਨੂੰ ਲਿਆਂਦਾ ਗਿਆ ਸੀ ਪਰ ਉਹ ਨਿਰਦੋਸ਼ ਹੈ। ਹੋਰ ਪ੍ਰਸ਼ਨਾਂ ਦਾ ਉਨ੍ਹਾਂ ਜਵਾਬ ਟਾਲ ਦਿੱਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ, ਗੁਰਦਾਸਪੁਰ ਦੀ ਇੱਕ ਅਦਾਲਤ ਨੇ ਟੈਲੀਕਾਮ ਕੰਪਨੀਆਂ ਅਤੇ ਅਧਿਕਾਰੀਆਂ ਨੂੰ ਰਣਜੀਤ ਸਿੰਘ ਐਨਕਾਊਂਟਰ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਦੇ ਕਾਲ ਰਿਕਾਰਡ, ਜੀਪੀਐਸ (GPS)
ਮੁਹਾਲੀ ਵਿਚ ਸਥਿਤ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ 1993 ਵਿੱਚ ਹੋਏ ਦੋ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸੱਤ ਵਿਅਕਤੀਆਂ — ਜਿਨ੍ਹਾਂ ਵਿੱਚ ਤਿੰਨ ਵਿਸ਼ੇਸ਼ ਪੁਲਿਸ ਅਧਿਕਾਰੀ (ਐਸ.ਪੀ.ਓ) ਵੀ ਸ਼ਾਮਲ ਸਨ —
ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਵਿਚ ਪੁਲਿਸ ਮੁਕਾਬਲਿਆਂ ’ਚ ਨੌਜਵਾਨਾਂ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: