Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

‘ਆਪ’ ਦਾ ਮਨੋਰਥ ਪੱਤਰ ਮੇਰੇ ਵਾਅਦਿਆਂ ਦੀ ‘ਫੋਟੋ ਕਾਪੀ’ ਹੈ: ਕੈਪਟਨ ਅਮਰਿੰਦਰ ਸਿੰਘ

‘ਆਪ’ ਦਾ ਮਨੋਰਥ ਪੱਤਰ ਮੇਰੇ ਵਾਅਦਿਆਂ ਦੀ ‘ਫੋਟੋ ਕਾਪੀ’ ਹੈ: ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ: ਕੈਪਟਨ ਅਮਰਿੰਦਰ ਨੇ ‘ਆਪ’ ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ ਕਿ ਉਨ੍ਹਾਂ ਦਾ ਮੈਨਿਫੈਸਟੋ ਕਾਂਗਰਸ ਵੱਲੋਂ ਹਾਲ ਹੀ ‘ਚ ਕੀਤੇ ਗਏ ਐਲਾਨਾਂ ਦੀ ਕਾਰਬਨ ਕਾਪੀ ਨਹੀਂ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਮੈਨਿਫੈਸਟੋ ਦੀਆਂ ਮੁੱਖ ਵਿਸ਼ੇਸ਼ਤਾਵਾਂ ਪਹਿਲਾਂ ਹੀ ਕਾਂਗਰਸ ਵੱਲੋਂ ਸਾਹਮਣੇ ਲਿਆਉਂਦੀਆਂ ਜਾ ਚੁੱਕੀਆਂ ਹਨ। ਨਸਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਝੂਠੇ ਕੇਸ ਦਰਜ ਕਰਨਾ, ਸਾਡੇ ਪ੍ਰਚਾਰ ਦੀਆਂ ਅਹਿਮ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਆਪ ਕੋਲ ਪੇਸ਼ ਕਰਨ ਵਾਸਤੇ ਨਵਾਂ ਕੀ ਹੈ।

ਇਸੇ ਤਰ੍ਹਾਂ, ਆਪ ਦੇ ਦਾਅਵਿਆਂ ਕਿ ਉਹ ਛੇ ਮਹੀਨਿਆਂ ਦੌਰਾਨ ਪੂਰੇ ਸੂਬੇ ‘ਚ ਗਏ ਤੇ ਇਹ ਮੈਨਿਫੈਸਟੋ ਲੈ ਕੇ ਆਏ ਹਨ, ‘ਤੇ ਪ੍ਰਤੀਕ੍ਰਿਆ ਜਾਹਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਉਸ ਪਾਰਟੀ ਦਾ ਚਰਿੱਤਰ ਹੈ, ਜਿਸਦਾ ਸੂਬੇ ਨਾਲ ਕੋਈ ਇਤਿਹਾਸ, ਕੋਈ ਸੰਸਕ੍ਰਿਤੀ, ਕੋਈ ਜਾਣਕਾਰੀ ਤੇ ਕੋਈ ਅਪਣਾਪਣ ਜੁੜਿਆ ਨਹੀਂ ਹੈ ਅਤੇ ਉਸਨੂੰ ਮੂਲ ਮੁੱਦੇ ਲੱਭਣ ਵਾਸਤੇ ਵੀ ਪਸੀਨਾ ਵਹਾਉਣਾ ਪਿਆ ਹੈ।

Capt. Amarinder Singh [File Photo]
ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਨਸ਼ਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਕਿਸਾਨਾਂ ਵੱਲੋਂ ਖੁਦਕੁਸ਼ੀਆਂ ਤੇ ਝੂਠੇ ਕੇਸਾਂ ਬਾਰੇ ਜਾਣਨ ਲਈ ਛੇ ਮਹੀਨਿਆਂ ਦੀ ਲੋੜ ਨਹੀਂ ਹੈ। ਇਕ ਛੋਟਾ ਜਿਹਾ ਬੱਚਾ ਵੀ ਇਸ ਬਾਰੇ ਤੁਹਾਨੂੰ ਦੱਸ ਸਕਦਾ ਹੈ।

ਇਸ ਲੜੀ ਹੇਠ ਮੈਨਿਫੈਸਟੋ ਦੇ ਐਲਾਨਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿਥੇ ਆਪ ਨੇ 25 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ, ਉਸਨੂੰ ਉਹ ਪਹਿਲਾਂ ਹੀ ਹਰੇਕ ਪਰਿਵਾਰ ਦੇ ਇਕ ਵਿਅਕਤੀ ਨੂੰ ਨੌਕਰੀ ਦੇਣ ਦਾ ਐਲਾਨ ਕਰਦਿਆਂ ਕਰ ਚੁੱਕੇ ਹਨ, ਤਾਂ ਜੋ ਹਰੇਕ ਪਰਿਵਾਰ ਨੂੰ ਜਿਉਣ ਲਈ ਉਚਿਤ ਤੇ ਸਨਮਾਨਜਨਕ ਆਮਦਨ ਮਿਲ ਸਕੇ।

ਆਪ ਦੇ ਨਸ਼ਾ ਮੁਕਤ ਪੰਜਾਬ ਬਣਾਉਣ ਸਬੰਧੀ ਐਲਾਨ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਕਹਿੰਦੇ ਹਨ ਕਿ ਇਹ ਇਸਨੂੰ ਛੇ ਮਹੀਨਿਆਂ ‘ਚ ਖਤਮ ਕਰਨਗੇ, ਉਨ੍ਹਾਂ ਨੇ ਇਸਨੂੰ ਚਾਰ ਹਫਤਿਆਂ ਅੰਦਰ ਕਰਨ ਦਾ ਵਾਅਦਾ ਕੀਤਾ ਹੈ ਅਤੇ ਉਹ ਇਹ ਕੰਮ ਇਸ ਤੋਂ ਵੀ ਪਹਿਲਾਂ ਕਰ ਦੇਣਗੇ।

ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਮੁੱਦੇ ‘ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਐਲਾਨ ਕਰ ਚੁਕੇ ਹਨ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਪਹਿਲੇ ਦਿਨ ਹੀ ਸਾਰੇ ਝੂਠੇ ਕੇਸ ਰੱਦ ਕਰ ਦਿੱਤੇ ਜਾਣਗੇ, ਜੋ ਉਨ੍ਹਾਂ ਦੀ ਸਰਕਾਰ ਦਾ ਪਹਿਲਾ ਫੈਸਲਾ ਹੋਵੇਗਾ।

ਜਦਕਿ ਆਪ ਦੇ ਸਰਕਾਰੀ ਨੌਕਰੀਆਂ ‘ਚ ਭਰਤੀ ਲਈ ਅਰਜ਼ੀ ਫੀਸ ਬੰਦ ਕਰਨ ਦੇ ਐਲਾਨ ਸਬੰਧੀ ਉਨ੍ਹਾਂ ਨੇ ਕਿਹਾ ਕਿ ਉਹ ਵਾਰ ਵਾਰ ਨੌਜਵਾਨਾਂ ਨਾਲ ਆਪਣੀਆਂ ਸਾਰੀਆਂ ਮੀਟਿੰਗਾਂ ਤੇ ਚਰਚਾਵਾਂ ‘ਚ ਇਸ ਬਾਰੇ ਐਲਾਨ ਕਰ ਰਹੇ ਹਨ।

ਕਾਲਜ਼ਾਂ ‘ਚ ਫ੍ਰੀ ਵਾਈਫਾਈ ਤੇ ਹੌਟਸਪੌਟ ਜ਼ੋਨ ਮੁਹੱਈਆ ਕਰਵਾਉਣ ਬਾਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਸਦਾ ਵੀ ਭਵਿੱਖ ਦਿੱਲੀ ਵਾਂਗ ਹੋਵੇਗਾ, ਜਿਥੇ ਆਪ ਨੇ ਚੋਣਾਂ ਤੋਂ ਪਹਿਲਾਂ ਫ੍ਰੀ ਵਾਈਫਾਈ ਦਾ ਵਾਅਦਾ ਕੀਤਾ ਸੀ। ਹਾਲਾਂਕਿ, ਉਹ ਇਸਨੂੰ ਕਾਲਜ਼ਾਂ ਤੇ ਯੂਨੀਵਰਸਿਟੀਆਂ ‘ਚ ਮੁਹੱਈਆ ਕਰਵਾਉਣ ਦਾ ਵਾਅਦਾ ਕਰ ਚੁੱਕੇ ਹਨ ਅਤੇ ਉਹ ਅਜਿਹਾ ਕਰਨਗੇ।

ਇਸੇ ਤਰ੍ਹਾਂ, ਵਿਦੇਸ਼ ਰੋਜ਼ਗਾਰ ਯੂਥ ਬੋਰਡ ਤੇ ਪੰਜਾਬ ਓਵਰਸੀਜ਼ ਇੰਪਲਾਇਮੇਂਟ ਕਾਰਪੋਰੇਸ਼ਨ ਬਣਾਉਣ ਸਬੰਧੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਾਡੇ ਇਮੀਗ੍ਰੇਸ਼ਨ ਪ੍ਰਮੋਸ਼ਨ ਬੋਰਡ ਦੀ ਪੂਰੀ ਨਕਲ ਹੈ, ਜਿਸਦਾ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ।

ਇਸੇ ਤਰ੍ਹਾਂ, ਆਪ ਨੇ ਬਿਜਨੇਸ ‘ਤੇ ਸੱਤਾਧਾਰੀਆਂ ਦਾ ਏਕਾਧਿਕਾਰ ਖਤਮ ਕਰਨ ਦਾ ਵਾਅਦਾ ਕੀਤਾ ਹੈ ਤੇ ਕਿਹਾ ਹੈ ਕਿ ਉਹ ਸਰਕਾਰੀ ਠੇਕੇ ਨੌਜਵਾਨਾਂ ਨੂੰ ਦੇਣਗੇ।

ਉਨ੍ਹਾਂ ਨੇ ਸਵਾਲ ਕੀਤਾ ਕਿ ਇਸਦਾ ਸਾਡੇ ਬਾਦਲਾਂ ਦਾ ਏਕਾਧਿਕਾਰ ਖਤਮ ਕਰਨ ਸਬੰਧੀ ਐਲਾਨਾਂ ਨਾਲ ਕੀ ਅੰਤਰ ਹੈ? ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਜਿਥੇ ਰੇਤ ਦੇ ਖਨਨ ਦਾ ਉਦਾਰੀਕਰਨ ਕੀਤਾ ਜਾਵੇਗਾ, ਟ੍ਰਾਂਸਪੋਰਟ ਤੇ ਕੇਬਲ ਦੇ ਬਿਜਨੇਸ ‘ਚ ਨੌਜ਼ਵਾਨਾਂ ਦੀ ਹਿੱਸੇਦਾਰੀ ਕਾਇਮ ਕੀਤੀ ਜਾਵੇਗੀ।

ਇਸ ਤੋਂ ਇਲਾਵਾ, ਅਸੀਂ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਲੋਨ ਸਮੇਤ ਬੱਸਾਂ ਦੀ ਪਰਮਿਟ ਵੀ ਦੇਵਾਂਗੇ। ਅਸੀਂ ਇਹ ਵੀ ਐਲਾਨ ਕੀਤਾ ਹੈ ਕਿ ਨਾ ਸਿਰਫ ਕੇਬਲ ਦੀ ਵੰਡ, ਬਲਕਿ ਜਿਹੜਾ ਵੀ ਪੰਜਾਬ ‘ਚ ਨਿਊਜ਼ ਚੈਨਲ ਸਥਾਪਤ ਕਰਨਾ ਚਾਹੁੰਦਾ ਹੈ, ਉਸਨੂੰ ਪੂਰੀ ਅਜ਼ਾਦੀ ਦਿੱਤੀ ਜਾਵੇਗੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: