Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
sikh maavan te chali mukte Poem by Prof. Puran Singh

ਸਿੱਖ ਮਾਵਾਂ ਤੇ ਚਾਲੀ ਮੁਕਤੇ

ਸਿੱਖ ਮਾਵਾਂ ਤੇ ਚਾਲੀ ਮੁਕਤੇ

ਚਾਲੀ ਸਿੱਖ ਗੁਰੂ ਦੇ
ਉਸ ਸਮੇਂ ਆਏ ਦੇ ਆਵਾ
ਜਦ ਗੁਰੂ ਗੋਬਿੰਦ ਸਿੰਘ
ਕਿਲ੍ਹੇ ਆਨੰਦਪੁਰ ਦੇ ਘੇਰੇ ਵਿੱਚ ਸਨ ਬੈਠੇ
ਕਿਉਂ ਜੋ ਉਹ ਗੁਰਾਂ ਦੇ ਨਾਲ ਨਹੀਂ ਸਨ
ਭੁੱਖ ਦਾ ਦੁਖ ਜਰ ਸਕਦੇ।

ਗੁਰੂਦੁਆਰੇ ਤੋਂ ਆਪਣੇ ਘਰਾਂ ਨੂੰ
ਉਹ ਸਨ ਪਰਤੇ,
ਪਰ ਉਨ੍ਹਾਂ ਲਈ ਬੂਹੇ
ਆਪਣੇ ਘਰਾਂ ਦੇ ਬੰਦ ਸਨ ਹੋਏ ।

ਸਿੱਖ ਮਾਤਾਵਾਂ, ਪਤਨੀਆਂ ਤੇ ਭੈਣਾਂ
ਨੇ ਕੀਤੀ ਸੀ ਪੁਕਾਰ
ਤੇ ਉਨ੍ਹਾਂ ਨੂੰ ਦਿੱਤਾ ਸੀ ਧਿਕਾਰ,
ਵੀਰਾਂਗਣ ਇਸਤਰੀਆਂ ਨੇ

ਉਨ੍ਹਾਂ ਨੂੰ ਘਰਾਂ ਵਿੱਚ
ਸ਼ਰਨ ਨਹੀਂ ਸੀ ਦਿੱਤੀ ਤੇ ਕਿਹਾ ਸੀ :

“ਜਾਓ ਮੁੜ ਕੇ ਆਪਣੇ ਗੁਰੂ ਦੇ ਵਲ
ਜਿੱਥੋਂ ਮੋੜ ਕੇ ਕੰਡਾਂ ਬੁਜ਼ਦਿਲਾਂ ਵਾਗੂੰ
ਤੁਸੀਂ ਘਰਾਂ ਨੂਂ ਨੱਠੇ।”

ਕੋਈ ਸਿੱਖ ਮਾਂ ਵੀ
ਆਪਣੇ ਉਸ ਪੁੱਤਰ ਨੂੰ ਨਹੀਂ ਅਪਣਾਉਂਦੀ
ਨਾ ਕੋਈ ਸਿੱਖ ਤ੍ਰੀਮਤ
ਆਪਣੇ ਉਸ ਪਤੀ ਦਾ ਛੱਤਰ ਹੈ ਚਾਹੁੰਦੀ,
ਨਾ ਕੋਈ ਭੈਣ
ਉਸ ਵੀਰ ਤਾਈਂ ਕਰੇ ਪਿਆਰ
ਜੋ ਆਇਆ ਹੋਵੇ ਗੁਰੂ ਘਰ ਤੋਂ ਮੂੰਹ ਮੋੜ ਕੇ।

ਗੁਰੂ ਸੰਗ ਮਰਨ ਵਿੱਚ ਹੈ ਜੀਵਨ
ਐਸੀ ਮੌਤ ਸੁਵਾਹੀ ਕਿਤੇ ਹੋਰ ਨਾ ਮਿਲਦੀ।”

ਇਹੋ ਸਿੰਘ ਗੁਰੂ ਕੇ ਮੁੜ ਹੋਏ ਤਿਆਰ
ਅਤੇ ਇਨ੍ਹਾਂ ਨੇ ਗੁਰੂ ਚਰਨਾਂ ਤੋਂ
ਦਿੱਤੇ ਸਨ ਆਪਣੇ ਸਿਰ ਵਾਰ

ਚਾਲੀ ਮੁਕਤੇ ਅਮਰ ਸ਼ਹੀਦ
ਰੋਸ਼ਨ ਹਨ ਵਿੱਚ ਸਿੱਖ ਇਤਿਹਾਸ।

-ਪ੍ਰੋ. ਪੂਰਨ ਸਿੰਘ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: