Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Humanism posthumanism transhumanism

ਹਿਊਮਨਿਜਮ, ਪੋਸਟਹਿਊਮਨਿਜਮ ਅਤੇ ਟ੍ਰਾਂਸਹਿਊਮਨਿਜਮ

ਹਿਊਮਨਿਜਮ, ਪੋਸਟਹਿਊਮਨਿਜਮ ਅਤੇ ਟ੍ਰਾਂਸਹਿਊਮਨਿਜਮ

ਅਮਰਿੰਦਰ ਸਿੰਘ
ਸਰੋਤ – ਸਿੱਖ ਸ਼ਹਾਦਤ ਅੰਕ 16, ਪੰਨਾ 64

ਮਨੁੱਖ ਅਤੇ ਉਸਦੀਆਂ ਸਮੱਸਿਆਵਾਂ ਬਹੁਤ ਪੁਰਾਣੀਆਂ ਹਨ ਅਤੇ ਸਾਰੇ ਫਲਸਫੇ ਇਸਦੇ ਸਦੀਵੀ ਹੱਲ ਦੀ ਤਲਾਸ਼ ਵਿਚ ਹਨ। ਇਸ ਹੱਲ ਲਈ ਤਰੀਕੇ ਅਤੇ ਸਾਧਨ ਸਦਾ ਹੀ ਬਦਲਦੇ ਰਹੇ ਹਨ। ਸਾਧਨ ਅਤੇ ਤਰੀਕਿਆਂ ਦੇ ਨਾਲ-ਨਾਲ ਇਸ ਮਾਨਵਵਾਦੀ ਫਲਸਫੇ ਦੀ ਪਰਿਭਾਸ਼ਾ ਵੀ ਬਦਲਦੀ ਰਹੀ ਹੈ। ਸੋ ਆਪਾ ਇੱਥੇ ਮਨੁੱਖ ਨੂੰ ਕੇਦਰ ਵਿਚ ਰੱਖ ਕੇ ਫਲਸਫਾ ਅਤੇ ਤਕਨੀਕ ਦੇ ਜਗਤ ਵਿਚ ਘੜੀਆਂ ਗਈਆਂ ਮਾਨਵਵਾਦੀ ਟਰਮਾ ਅਤੇ ਉਨਾਂ ਦੇ ਦੁਆਲੇ ਘੁੰਮਦੇ ਅਸੀਮ ਖਿਆਲਾਂ ‘ਤੇ ਜਾਣ-ਪਛਾਣ ਰੂਪ ਵਿਚ ਪੰਛੀ ਝਾਤ ਮਾਰਨ ਦਾ ਯਤਨ ਕਰਾਗੇ।

ਹਿਊਮਨਿਜਮ: ਰੈਨੇਸਾ ਅਤੇ ਐਨਲਾਇਟਨਮੈਟ ਵਰਗੀਆਂ ਵੱਡੀਆਂ ਲਹਿਰਾਂ ਦੇ ਪੈਦਾ ਹੋਣ ਤੋਂ ਬਾਅਦ ਮਾਨਵਵਾਦੀ ਖਿਆਲ ਨੇ ਜੋਰ ਫੜਿਆ। ਹਿਊਮਨਿਜਮ ਦੇ ਇਸ ਖਿਆਲ ਅਨੁਸਾਰ ਮਨੁੱਖ ਆਪਣੇ ਅਸਤਿਤਵ ਨੂੰ ਜਿਓ ਦਾ ਤਿਓ ਸਵਿਕਾਰ ਕਰਦਾ ਹੈ ਅਤੇ ਉਹ ਆਪਣੀ ਤਰਕ ਅਧਾਰਿਤ ਚੇਤਨਾ ਦੀ ਵਰਤੋਂ ਨਾਲ ਸਮਾਜ ਨੂੰ ਚੰਗਾ ਅਤੇ ਨੈਤਿਕ ਬਣਾਉਣਾ ਚਾਹੁੰਦਾ ਹੈ। ਇਸ ਵਿਚ ਮਨੁੱਖੀ ਪ੍ਰੰਪਰਾ ਨੂੰ ਵੀ ਧਿਆਨ ਵਿੱਚ ਰੱਖਿਆ ਜਾਦਾ ਅਤੇ ਮਨੁੱਖ ਨੂੰ ਕੇਦਰ ਵਿਚ ਰੱਖ ਕੇ ਕਦਰਾਂ ਕੀਮਤਾਂ ਘੜੀਆਂ ਜਾਦੀਆਂ ਹਨ। ਮਾਨਵਵਾਦੀ ਇਸ ਵਰਤਾਰੇ ਨੂੰ ਐਥ੍ਰੋਪੋਸੈਟ੍ਰਿਜਮ (Anthropocentrism) ਵੀ ਆਖਿਆ ਜਾਦਾ ਹੈ। ਇਹ ਬਹੁਤ ਪੁਰਾਣੀ ਟਰਮ ਹੈ ਜੋਕਿ ਗ੍ਰੀਕ ਭਾਸ਼ਾ ਤੋਂ ਲਈ ਗਈ ਹੈ ਇਸ ਦੇ ਅਰਥ ਹਨ ‘ਹਿਊਮਨ ਸੈਟਰ’ । ਸੋ ਇਸ ਸਮੇਂ ਦੋਰਾਨ ਪੈਦਾ ਹੋਇਆ ਸਾਹਿਤ, ਪੇਟਿੰਗ ਅਤੇ ਸਕਲਚਰ ਵਿਚ ਮਾਨਵਵਾਦੀ ਬਿੰਬਾਂ ਨੂੰ ਹੀ ਕੇਦਰ ਵਿਚ ਰੱਖਿਆ ਗਿਆ ਹੈ।

ਪੋਸਟਹਿਊਮਨਿਜਮ: ਪੋਸਟਹਿਊਮਨਿਜਮ, ਹਿਊਮਨਿਜਮ ਦਾ ਅਗਲਾ ਪੜਾਅ ਹੈ। ਇਸ ਪੜਾਅ ਵਿਚ ਬਿਲਕੁਲ ਮਨੁੱਖ ਕੇਦਰਿਤ ਹੋਣ ਦੀ ਬਜਾਏ ਬਾਕੀ ਜੀਵਾਂ ਜਾਂ ਚੀਜਾਂ ਜਿਵੇਂ ਵਿਗਿਆਨ, ਟੈਕਨਾਲੋਜੀ ਆਦਿ ਦੇ ਯੋਗਦਾਨ ਨੂੰ ਵੀ ਮਨੁੱਖ ਦੇ ਸੰਭਾਵੀ ਵਿਕਾਸ ਵਿੱਚ ਭਾਗੀਦਾਰ ਗਿਣਿਆ ਗਿਆ। ਸੋ ਇਸ ਵਿਸ਼ਾਲ ਦਾਇਰੇ ਦੇ ਹਿਸਾਬ ਨਾਲ ਕਦਰਾਂ ਕੀਮਤਾਂ ਵੀ ਮੁੜ ਪ੍ਰਭਾਸ਼ਿਤ ਕੀਤੀਆਂ ਗਈਆਂ। ਇਸ ਖਿਆਲ ਅਨੁਸਾਰ ਸਾਨੂੰ ਮਨੁੱਖ ਦੇ ਵਿਕਾਸ ਦੇ ਨਾਲ ਨਾਲ ਉਸ ਦੇ ਕਰਮ ਦੁਆਰਾ ਪ੍ਰਭਾਵਿਤ ਹੋਣ ਵਾਲੀਆਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਲਾਜਮੀ ਹੈ ਜਿਵੇਂ ਸਮਾਜ, ਵਾਤਾਵਰਨ ਅਤੇ ਬਾਕੀ ਜੀਵ। ਪੋਸਟਹਿਊਮਨਿਜਮ ਦਾ ਫਲਸਫਾ ਹਿਊਮਨਿਜਮ ਦੇ ਖਿਲਾਫ ਨਹੀ ਹੈ ਸਗੋ ਇਹ ਉਸਦੇ ਵਿਕਾਸ ਦਾ ਅਗਲਾ ਪੜਾਅ ਮੰਨਿਆ ਗਿਆ ਹੈ ਜਿਸ ਵਿਚ ਸਿਰਫ ਮਨੁੱਖ ਦੀ ਬਜਾਏ ਉਸ ਤੋਂ ਪ੍ਰਭਾਵਿਤ ਹੋਣ ਵਾਲੀਆਂ ਬਾਕੀ ਚੀਜਾਂ ਨੂੰ ਵੀ ਰੈਕੋਗਨਾਇਜ ਕੀਤਾ ਗਿਆ ਹੈ।

ਟ੍ਰਾਂਸਹਿਊਮਨਿਜਮ ਕੀ ਹੈ: ਇਹ ਇਕ ਨਵੀ ਕਿਸਮ ਦਾ ਖਿਆਲ ਹੈ ਜਿਹੜਾ ਮਨੁੱਖ ਨੂੰ ਟੈਕਨਾਲੋਜੀ ਦੀ ਮਦਦ ਨਾਲ ਉਸਦੀ ਸਰੀਰਕ ਅਤੇ ਮਾਨਸਿਕ ਕੁਦਰਤੀ ਸਮਰੱਥਾ ਤੋਂ ਬਹੁਤ ਅਗੇਰੇ ਲੈ ਕੇ ਜਾਣ ਦਾ ਦਾਅਵਾ ਰੱਖਦਾ ਹੈ। ਇਸਦੇ ਨਾਲ ਮਨੁੱਖ ਦਾ ਸਰੀਰ ਬਹੁਤ ਤਾਕਤਵਰ ਅਤੇ ਉਸਦਾ ਦਿਮਾਗ ਬਹੁਤ ਹੀ ਜਿਆਦਾ ਤੇਜ ਹੋ ਜਾਵੇਗਾ। ਵੀਹਵੀਂ ਸਦੀ ਦੇ ਸ਼ੁਰੂਆਤੀ ਦੋਰ ਵਿਚ ਸਭ ਤੋਂ ਪਹਿਲਾਂ ਟ੍ਰਾਂਸਹਿਊਮਨਿਜਮ ਦੇ ਖਿਆਲ ਦਾ ਬੀਜ ਰੂਪ ਜੇ.ਬੀ.ਐਸ. ਹੈਲਡੇਨ ਅਤੇ ਜੂਲਿਅਨ ਹੋਕਸਲੇਮ ਦੇ ਕੰਮ ਵਿੱਚ ਆਉਦਾ ਹੈ। ਉਦੋਂ ਇਸ ਖਿਆਲ ਦੀ ਅੱਜ ਵਾਲੀ ਰੂਪ ਰੇਖਾ ਨਹੀ ਸੀ । ਇਸ ਖਿਆਲ ਨੇ ਜਿਆਦਾ ਵਿਕਾਸ ਕੰਪਿਊਟਰ ਅਤੇ ਇੰਟਰਨੈੱਟ ਦੇ ਆਉਣ ਤੋਂ ਬਾਅਦ ਤੇਜੀ ਨਾਲ ਕੀਤਾ।

ਟ੍ਰਾਂਸਹਿਊਮਨਿਜਮ ਦਾ ਇਹ ਖਿਆਲ ਹੈ ਕਿ ਆਧੁਨਿਕ ਟੈਕਨਾਲੋਜੀ ਅਤੇ ਮਾਨਵ ਸਰੀਰ ਦੇ ਸੁਮੇਲ ਨਾਲ ਮਨੁੱਖ ਦੇ ਜੀਨ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ। ਉਸਦੀ ਉਮਰ ਨੂੰ ਹੋਲੀ ਕੀਤਾ ਜਾ ਸਕਦਾ ਹੈ। ਉਸਦੇ ਜੀਨ ਵਿਚ ਮੋਡੀਫੀਕੇਸ਼ਨ ਕਰਕੇ ਉਸਨੂੰ ਖਤਰਨਾਕ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ। ਬਾਇਓਨਿਕਸ ਲਿੰਬਸ ਲਗਾ ਕੇ ਕੱਟੇ ਅੰਗਾ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ ਅਤੇ ਇਹ ਅੰਗ ਦਿਮਾਗ ਵਿੱਚਲੇ ਖਿਆਲ ਨਾਲ ਹਰਕਤ ਵਿਚ ਆਉਣਗੇ। ਡੀ.ਐਨ.ਏ. ਵਿਚ ਮੋਡੀਫੀਕੇਸ਼ਨ ਕਰਕੇ ਅਸਧਾਰਨ ਸਮਰੱਥਾ ਵਾਲਾ ਮਨੁੱਖ ਪੈਦਾ ਕੀਤਾ ਜਾ ਸਕੇਗਾ। ਇਸ ਦੇ ਨਾਲ ਹੀ ਯਾਦ ਸ਼ਕਤੀ ਨੂੰ ਅਸਧਾਰਨ ਪੱਧਰ ਤੱਕ ਵਧਾਇਆ ਜਾ ਸਕੇਗਾ। ਇਮੋਸ਼ਨ ਦੇ ਪੱਧਰ ‘ਤੇ ਵੀ ਟੈਕਨਾਲੋਜੀ ਦਾ ਦਖਲ ਰਹੇਗਾ। ਇਮੋਸ਼ਨ ਨੂੰ ਸਥਿਰ ਅਤੇ ਕੰਟਰੋਲ ਵੀ ਕੀਤਾ ਜਾ ਸਕੇਗਾ। ਜਿਵੇਂ ਜੇਕਰ ਡਿਪਰੈਸ਼ਨ ਜਾਂ ਸਟਰੈਸ ਹੈ ਤਾਂ ਉਸਨੂੰ ਡੀਜੀਟਲ ਥੈਰੇਪੀ ਨਾਲ ਕੰਟਰੋਲ ਕੀਤਾ ਜਾ ਸਕੇਗਾ। ਸੋ ਇਸ ਤਰ੍ਹਾਂ ਦੀਆਂ ਚੀਜਾਂ ਨੂੰ ਸਿਰੇ ਚਾੜਨ ਲਈ ਨਿਓਰਾਲਿੰਕ ਜਹੇ ਵੱਡੇ ਅਦਾਰੇ (ਬੀ.ਸੀ.ਆਈ.ਜ) ਬ੍ਰੇਨ-ਕੰਪਿਊਟਰ ਇਨਟਫੇਸਿਸ ਜੇਹੀਆਂ ਚਿੱਪਾ ਬਣਾ ਰਹੇ ਹਨ ਜਿਸ ਰਾਹੀ ਮਨੁੱਖ ਅਤੇ ਮਸ਼ੀਨ ਦਰਮਿਆਨ ਸਿੱਧਾ ਲਿੰਕ ਸਥਾਪਿਤ ਕੀਤਾ ਜਾ ਸਕੇ। ਇਸ ਤਰ੍ਹਾਂ ਦੀਆਂ ਚਿੱਪਾ ਦੇ ਹੋਦ ਵਿਚ ਆਉਣ ਤੋਂ ਬਾਅਦ ਦਿਮਾਗ ਵਿੱਚ ਯਾਦਾ ਭਰੀਆਂ ਜਾ ਸਕਦੀਆ ਹਨ ਅਤੇ ਬੁਰੀਆਂ ਯਾਦਾ ਜਾਂ ਹਾਦਸਿਆਂ ਨੂੰ ਮਿਟਾਇਆ ਵੀ ਜਾ ਸਕੇਗਾ। ਦਿਮਾਗ ਨਾਲ ਸੰਬੰਧਿਤ ਇਸ ਕਾਰਜ ਖੇਤਰ ਨੂੰ ਨਿਉਰੂਟੈਕਨੋਲੋਜੀ ਆਖਿਆ ਜਾਦਾ ਹੈ। ਇਸ ਖੇਤਰ ਵਿਚ ਨਿਓਰਾਲਿੰਕ , ਕੇਰਨੇਲ , ਅਤੇ ਨੈਕਸਟਮਾਈਡ ਇਹ ਤਿੰਨੋ ਕੰਪਨੀਆਂ ਦੋੜ ਵਿਚ ਹਨ।

ਇਸ ਖਿਆਲ ਅਨੁਸਾਰ ਮਨੁੱਖ ਦੀ ਸਮਰੱਥਾ ਨੂੰ ਤਿੰਨ ਤਰੀਕਿਆਂ ਨਲ ਵਧਾਇਆ ਜਾ ਸਕਦਾ ਹੈ ਬਾਇਓਲੋਜਿਕਲ, ਟੈਕਨੋਲੋਜਿਕਲ ਅਤੇ ਕੋਗਨੇਟਿਵ ਮੋਡੀਫਿਕੇਸ਼ਨ ਕਰਕੇ। ਇਸ ਤਰ੍ਹਾਂ ਬੰਦੇ ਦੀ ਚੇਤਨਾ ਅਤੇ ਸਰੀਰਕ ਹੱਦਬੰਦੀ ਨੂੰ ਪਾਰ ਕਰਕੇ ਉਸ ਨੂੰ ਇਕ ਵਿਗਿਆਨਕ ਪਰਮ ਮਨੁੱਖ ਬਣਾਉਣ ਦੇ ਯਤਨ ਵਿਚ ਹਨ। ਉਹ ਸਭ ਕੁਝ ਕਰ ਸਕੇਗਾ ਜੋ ਸੋਚਿਆ ਜਾ ਸਕਦਾ ਹੈ। ਆਰਟੀਫਿਸ਼ਲ ਇੰਟੈਲੀਜੈਸ ਇਸ ਖਿਆਲ ਦੀ ਹੀ ਪੈਦਾਵਾਰ ਹੈ। ਹੋਰ ਵੀ ਅਨੇਕਾਂ ਇਸ ਤਰ੍ਹਾਂ ਦੇ ਪ੍ਰੋਜੈਕਟਾ ‘ਤੇ ਕੰਮ ਚੱਲ ਰਿਹਾ ਹੋਵੇਗਾ ਜੋ ਸਮੇਂ ਨਾਲ ਬਾਹਰ ਆਉਣਗੇ। ਯੁਹਲ ਨੋਹਾ ਹਰਾਰੀ ਜੋਕਿ ਏ.ਆਈ ਦਾ ਵੱਡਾ ਅਲੋਚਕ ਹੈ ਦਾ ਕਹਿਣਾ ਹੈ ਕਿ ਏ.ਆਈ ਸਿਰਫ਼ ਇੱਕ ਔਜ਼ਾਰ ਨਹੀਂ ਹੈ ਸਗੋਂ ਇਹ ਇੱਕ ਖੁਦਮੁਖਤਿਆਰ ਏਜੰਟ ਹੈ ਜੋ ਸੁਤੰਤਰ ਫੈਸਲੇ ਲੈਣ ਦੇ ਸਮਰੱਥ ਹੈ, ਜਿਸਦੇ ਅਣਕਿਆਸੇ ਨਤੀਜੇ ਨਿਕਲ ਸਕਦੇ ਹਨ।

ਉਝ ਇਸ ਟਰਮ ਦੇ ਅਨੇਕਾਂ ਪੱਖ ਹਨ , ਉਪਰੋਕਤ ਪੱਖ ਤਕਨਾਲੌਜੀ ਅਧਾਰਿਤ ਹੈ ਪਰ ਇਸ ਦੇ ਨਾਲ ਹੀ ਇਸ ਟਰਮ ਦੀ ਵਰਤੋਂ ਅਧਿਆਤਮਿਕ ਅਰਥਾਂ ਵਿੱਚ ਵੀ ਹੋਈ ਹੈ। ਅਧਿਆਤਮਿਕ ਪੱਖ ਤੋਂ ਟ੍ਰਾਂਸਹਿਊਮਨ ਉਸ ਮਨੁੱਖ ਨੂੰ ਆਖਿਆ ਜਾਂਦਾ ਹੈ ਜਿਸਨੇ ਅਧਿਆਤਮਿਕ ਤਰੀਕਿਆਂ ਨਾਲ ਆਪਣਾ ਰੂਪਾਤਰਣ ਕਰ ਲਿਆ ਹੋਵੇ। ਅਜਿਹਾ ਮਨੁੱਖ ਵੀ ਮਨੁੱਖ ਦੀਆਂ ਸਧਾਰਨ ਸੰਭਾਵਨਾ ਤੋਂ ਬਹੁਤ ਅਗੇਰੇ ਚਲਿਆਂ ਜਾਦਾ ਹੈ। ਜਿਸ ਦਾ ਵਰਣਨ ਹਰੇਕ ਧਰਮ ਦੇ ਮਹਾਪੁਰਸ਼ਾਂ ਦੇ ਜੀਵਨ ਅਮਲ ਰਾਹੀ ਵੇਖਿਆ ਜਾ ਸਕਦਾ ਹੈ।

(ਇਹ ਇਕ ਸੰਖੇਪ ਜਾਣ-ਪਛਾਣ ਹੈ ਵੈਸੇ ਇਹ ਵਿਸ਼ੇ ਆਪਣੇ ਆਪ ਵਿਚ ਬਹੁਤ ਵਿਆਪਕ ਹਨ।)

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅੱਜ ਦੇ ਡਿਜੀਟਲ ਦੌਰ ਵਿੱਚ ਅਸੀਂ ਅਕਸਰ Gen Z ਅਤੇ ਮਿਲੇਨੀਅਲਜ਼ ਬਾਰੇ ਸੁਣਦੇ ਹਾਂ, ਪਰ ਇਹਨਾਂ ਦੀ ਵੰਡ ਕਿਵੇਂ ਹੁੰਦੀ ਹੈ? ਇਹ ਲੇਖ ਕਾਰਲ ਮੈਨਹਾਈਮ ਦੀ 'ਜਨਰੇਸ਼ਨਲ ਥਿਊਰੀ' ਦੀ ਵਿਆਖਿਆ
ਪੰਚਮ ਪਾਤਿਸ਼ਾਹ ਨੇ ਹਰਿਮੰਦਰ ਸਾਹਿਬ ਵਿੱਚ ਸ਼ਬਦ ਦਾ ਪ੍ਰਕਾਸ਼ ਕੀਤਾ। ਗੁਰੂ ਘਰ ਵਿੱਚ ਸ਼ਬਦ ਅਤੇ ਨਾਮ ਦੀ ਮਹਿਮਾ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਹੀ ਪ੍ਰਕਾਸ਼ਮਾਨ ਹੋ ਗਈ ਸੀ। ਜਦੋ
ਪੰਚਮ ਪਾਤਿਸ਼ਾਹ ਨੇ ਹਰਿਮੰਦਰ ਸਾਹਿਬ ਵਿੱਚ ਸ਼ਬਦ ਦਾ ਪ੍ਰਕਾਸ਼ ਕੀਤਾ। ਗੁਰੂ ਘਰ ਵਿੱਚ ਸ਼ਬਦ ਅਤੇ ਨਾਮ ਦੀ ਮਹਿਮਾ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਹੀ ਪ੍ਰਕਾਸ਼ਮਾਨ ਹੋ ਗਈ ਸੀ। ਜਦੋ
ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀਆਂ ਸਮੁੱਚੀਆਂ ਰਚਨਾਵਾਂ ਬਹੁ-ਦਿਸ਼ਾਵੀ ਹੁੰਦੀਆਂ ਹੋਈਆਂ ਵੀ ਪਾਠਕ ਦੀ ਇਕਾਗਰਤਾ ਨੂੰ ਕਿਸੇ ਖਾਸ ਨੁਕਤੇ ‘ਤੇ ਕੇਂਦਰਿਤ ਕਰਦੀਆਂ ਹਨ। ‘ਸਹਿਜੇ ਰਚਿਓ ਖਾਲਸਾ’ ਵਿਚ ਕਵੀ ਆਪਣੇ ਮਨੋਰਥ ਬਾਰੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: