ਅੰਮ੍ਰਿਤਸਰ ਸਾਹਿਬ: ਅੱਜ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਸੀ।ਜਥੇਦਾਰਾਂ ਨੂੰ ਪੇਸ਼ ਹੋ ਕੇ ਸਪਸ਼ਟੀਕਰਣ ਦੇਣ ਲਈ 10 ਵਜੇ ਦਾ ਸਮਾਂ ਦਿੱਤਾ ਗਿਆ ਸੀ।ਪਰ 90 ਮਿੰਟ ਦੇ ਕਰੀਬ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਅਤੇ ਸੰਗਤਾਂ ਜਥੇਦਾਰਾਂ ਦੀ ੳੇਡੀਕ ਕਰਦੀਆਂ ਰਹੀਆਂ ਪਰ ਜਥੇਦਾਰ ਅਕਾਲ ਤਖ਼ਤ ਸਾਹਿਬ ਵਿਖੇ ਨਾ ਪਹੁੰਚੇ।ਜਿਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਪੰਜ ਪਿਆਰਿਆਂ ਵੱਲੋਂ ਇੱਕ ਗੁਰਮਤਾ ਕਰਕੇ ਐਸ.ਜੀ.ਪੀ.ਸੀ ਦੀ ਐਗਜੇਕਟਿਵ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਲਈ ਪੰਜ ਤਖ਼ਤ ਸਾਹਿਬਾਨਾਂ ਦੇ ਮੁੱਖ ਸੇਵਾਦਾਰਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਜਾਵੇ।

ਗੁਰਮਤੇ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਲੰਬੇ ਸਮੇ ਤੋਂ ਤਖ਼ਤ ਸਾਹਿਬਾਨ ਦੇ ਮੁੱਖ ਸੇਵਾਦਾਰ ਖਾਲਸਾ ਪੰਥ ਦੀ ਤਰਜਮਾਨੀ ਨਹੀਂ ਕਰ ਸਕੇ ਅਤੇ ਉਨ੍ਹਾਂ ਵੱਲੋਂ ਲਏ ਗਏ ਫੈਂਸਲਿਆਂ ਕਾਰਨ ਖਾਲਸਾ ਪੰਥ ਨੂੰ ਸ਼ਰਮਿੰਗਦੀ ਦਾ ਸਾਹਮਣਾ ਕਰਨਾ ਪਿਆ ਹੈ।ਜਿਸ ਕਾਰਨ ਖਾਲਸਾ ਪੰਥ ਵੱਲੋਂ ਤਖ਼ਤਾਂ ਦੇ ਮੁੱਖ ਸੇਵਾਦਾਰਾਂ ਦੇ ਅਸਤੀਫੇ ਮੰਗੇ ਜਾ ਰਹੇ ਹਨ।
ਸਿੱਖ ਸਿਆਸਤ ਵੱਲੋਂ ਪੰਜ ਪਿਆਰਿਆਂ ਦੇ ਮੁਖੀ ਭਾਈ ਸਤਿਨਾਮ ਸਿੰਘ ਜੀ ਨਾਲ ਇਸ ਸੰਬੰਧੀ ਖਾਸ ਗੱਲਬਾਤ ਕੀਤੀ ਗਈ ਜੋ ਕੁਝ ਸਮੇਂ ਬਾਅਦ ਦਰਸ਼ਕਾਂ ਨਾਲ ਸਾਂਝੀ ਕੀਤੀ ਜਾਵੇਗੀ।
ਵਧੇਰੇ ਵੇਰਵਿਆਂ ਲਈ ਵੇਖੋ: ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜਾਰੀ ਕੀਤਾ ਗੁਰਮਤਾ