Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਕੌਮਾਂਤਰੀ ਸਿੱਖ ਸੰਸਥਾ “ਸਿੱਖ ਰਿਲੀਫ਼ ਯੂਕੇ” ਲਈ  ਪੰਜਾਬ ਰੇਡੀਓੁ ਨੇ 69821 ਪੌਂਡ ਇਕੱਤਰ ਕੀਤੇ

ਕੌਮਾਂਤਰੀ ਸਿੱਖ ਸੰਸਥਾ “ਸਿੱਖ ਰਿਲੀਫ਼ ਯੂਕੇ” ਲਈ  ਪੰਜਾਬ ਰੇਡੀਓੁ ਨੇ 69821 ਪੌਂਡ ਇਕੱਤਰ ਕੀਤੇ

 

ਲੰਡਨ (13 ਜਨਵਰੀ, 2016): ਸਮਾਜ ਸੇਵਾ ਅਤੇ ਜਰੂਰਤਮੰਦ ਸਿੱਖਾਂ ਦੀ ਮੱਦਦ ਅਤੇ ਸਿੱਖ ਨੌਜਵਾਨੀ ਸਿੱਖ ਵਿਰਸੇ ਨਾਲ ਜੋੜਨ ਦੇ ਕਾਰਜ਼ ਵਿੱਚ ਲੱਗੀ ਕੌਮਾਂਤਰੀ ਸੰਸਥਾ “ਸਿੱਖ ਰਿਲੀਫ਼ ਯੂਕੇ” ਨੂੰ  ਪੰਜਾਬ ਰੇਡੀਓ ਦੇ ਸਟੂਡੀਓ ਵਿਖੇ ਰੇਡੀਓ ਦੇ ਸਰੋਤਿਆਂ ਵੱਲੋਂ ਇਕੱਠੀ ਕੀਤੀ ਗਈ 69821 ਪੌਂਡ ਦੀ ਧਨ ਰਾਸ਼ੀ ਦਾ ਇਕ ਚੈਕ ਭੇਟ ਕੀਤਾ ਗਿਆ।

ਸਿੱਖ ਰਿਲੀਫ਼ ਦੇ ਮੁੱਖ ਸੇਵਾਦਾਰ ਭਾਈ ਬਲਵੀਰ ਸਿੰਘ ਬੈਂਸ ਨੂੰ ਚੈੱਕ ਸੌਂਪਦੀ ਪੰਜਾਬ ਰੇਡੀਓੁ ਦੀ ਟੀਮ
ਸਿੱਖ ਰਿਲੀਫ਼ ਦੇ ਮੁੱਖ ਸੇਵਾਦਾਰ ਭਾਈ ਬਲਵੀਰ ਸਿੰਘ ਬੈਂਸ ਨੂੰ ਚੈੱਕ ਸੌਂਪਦੀ ਪੰਜਾਬ ਰੇਡੀਓੁ ਦੀ ਟੀਮ

ਪੰਜਾਬ ਰੇਡੀਓ ਦੀ 15ਵੀਂ ਵਰ੍ਹੇਗੰਢ ਮੌਕੇ ਸਿੱਖ ਸਮਾਜ ਸੇਵੀ ਸੰਸਥਾ ਦੀ ਮਦਦ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ਰੇਡੀਓ ਦੀ ਸਮੁੱਚੀ ਟੀਮ ਵੱਲੋਂ ਸਿੱਖ ਰਿਲੀਫ ਲਈ ਮਾਇਆ ਇਕੱਤਰ ਕਰਨ ਲਈ 27 ਸਤੰਬਰ ਤੋਂ ਹੁਣ ਤੱਕ ਆਰੰਭੀ ਮੁਹਿੰਮ ਦੌਰਾਨ ਇਹ ਰਾਸ਼ੀ ਇਕੱਤਰ ਕੀਤੀ ਗਈ ਸੀ।

ਇਸ ਮਾਇਆ ਨਾਲ ਪੰਜਾਬ ਵਿਚ ਜਾਂ ਪੰਜਾਬ ਤੋਂ ਬਾਹਰ ਲੋੜਵੰਦ ਸਿੱਖਾਂ ਦੀ ਮਦਦ ਹੋਵੇਗੀ। ਸਿੱਖ ਰਿਲੀਫ ਇਕ ਸਮਾਜ ਸੇਵੀ ਸੰਸਥਾ ਹੈ ਜੋ ਜੇਲ੍ਹਾਂ ਵਿਚ ਬੰਦ ਸਿੱਖਾਂ ਦੀ ਰਿਹਾਈ ਅਤੇ ਉਨ੍ਹਾਂ ਦੇ ਕੇਸ ਲੜਨ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਕਰਦੀ ਹੈ।

ਜ਼ਿਕਰਯੋਗ ਹੈ ਕਿ ਸੰਨ 2000 ਵਿਚ ਸਥਾਪਿਤ ਹੋਏ ਪੰਜਾਬ ਰੇਡੀਓ ਵੱਲੋਂ ਹੁਣ ਤੱਕ ਬਹੁਤ ਸਾਰੇ ਵੱਖ-ਵੱਖ ਸਮਾਜਿਕ ਕਾਰਜਾਂ ਵਿਚ ਅਹਿਮ ਰੋਲ ਅਦਾ ਕੀਤਾ ਜਾ ਚੁੱਕਾ ਹੈ। ਰੇਡੀਓ ਦੇ ਸਰੋਤਿਆਂ ਦੀ ਮਦਦ ਨਾਲ ਹਰ ਵਰ੍ਹੇ ਗਰੀਬ ਬੱਚੀਆਂ ਦੇ ਅਨੰਦ ਕਾਰਜ ਅਤੇ 200 ਗਰੀਬ ਬੱਚਿਆਂ ਦੀ ਪੜ੍ਹਾਈ ਦਾ ਜਿੰਮਾ ਸੰਭਾਲਿਆ ਜਾ ਰਿਹਾ ਹੈ।

ਇਸ ਮੌਕੇ ਸਿੱਖ ਰਿਲੀਫ ਵੱਲੋਂ ਭਾਈ ਬਲਬੀਰ ਸਿੰਘ ਬੈਂਸ ਨੇ ਪੰਜਾਬ ਰੇਡੀਓ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਮਾਤਾ ਚਰਨ ਕੌਰ ਘੁੰਮਣ, ਸੁਰਜੀਤ ਸਿੰਘ ਘੁੰਮਣ, ਡਾ: ਗੁਰਦੀਪ ਸਿੰਘ ਜਗਬੀਰ ਅਤੇ ਸਮੁੱਚੇ ਸਟਾਫ ਵੱਲੋਂ ਚੈੱਕ ਭੇਟ ਕੀਤਾ ਗਿਆ। ਇਸ ਮੌਕੇ ਭਾਈ ਜੋਗਾ ਸਿੰਘ, ਭਾਈ ਕੇਹਰ ਸਿੰਘ, ਗੁਰਦੁਆਰਾ ਗੁਰੂ ਗੋਬਿੰਦ ਸਿੰਘ ਬਰੈਡਫੋਰਡ ਦੇ ਪ੍ਰਧਾਨ ਰਣਬੀਰ ਸਿੰਘ ਰਾਏ, ਕਸ਼ਮੀਰ ਸਿੰਘ ਘੁੰਮਣ, ਰਸ਼ਪਾਲ ਸਿੰਘ ਉਪਲ, ਨਿਓਕਾਸਲ ਤੋਂ ਪਾਲ ਸਿੰਘ ਮਾਨ, ਬਰਮਿੰਘਮ ਤੋਂ ਪਿੰਦੂ ਜੌਹਲ, ਗੁਰਮੁਖ ਸਿੰਘ ਸੰਧੂ, ਜਸਵੀਰ ਸਿੰਘ ਘੁੰਮਾਣ, ਗੁਰਪ੍ਰਤਾਪ ਸਿੰਘ ਭੁੱਲਰ, ਹਰਦੇਵ ਸਿੰਘ ਪਵਾਰ, ਗੁਰਮੇਲ ਸਿੰਘ ਚਾਹਲ, ਮਸ਼ਹੂਰ ਵਕੀਲ ਗੁਰਪਾਲ ਸਿੰਘ ਉਪਲ, ਸੋਹਣ ਸਿੰਘ ਸਾਧੜਾ, ਗਿਆਨ ਸਿੰਘ ਜੌਹਲ, ਜਗੀਰ ਕੌਰ, ਸਤਨਾਮ ਸਿੰਘ, ਨਿਰਮਲਜੀਤ ਸਿੰਘ, ਸ਼ਮਸ਼ੇਰ ਸਿੰਘ ਰਾਏ, ਪੰਜਾਬ ਕੌਰ ਆਦਿ ਹਾਜ਼ਰ ਸਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਤੇ ਬਾਕੂ ਇਨੀਸ਼ੀਏਟਿਵ ਗਰੁੱਪ ਨੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ 'ਤੇ ਹੋ ਰਹੇ ਹਮਲਿਆਂ ਅਤੇ ਭਾਰਤ ਦੀਆਂ ਗੁਪਤ ਕਾਰਵਾਈਆਂ ਦਾ ਪਰਦਾਫਾਸ਼ ਕਰਦਿਆਂ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਦੇ
ਬਰਤਾਨੀਆ ਦੀ ਸਿੱਖ ਸੰਗਤ ਲਈ ਇੱਕ ਵੱਡੀ ਜਿੱਤ ਵਜੋਂ, ਕਰਾਊਨ ਕੋਰਟ ਨੇ 28 ਜਨਵਰੀ 2026 ਨੂੰ ਇੱਕ ਅਹਿਮ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਤਿੰਨ ਸਿੰਘਾਂ ਨੂੰ ਬਰੀ ਕਰ ਦਿੱਤਾ ਹੈ, ਜਿਨ੍ਹਾਂ
ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ।
ਯੂਕੇ ਸੰਸਦ ਦੀ ਸਾਂਝੀ ਮਨੁੱਖੀ ਅਧਿਕਾਰ ਕਮੇਟੀ ਦੀ ਇੱਕ ਤਾਜ਼ਾ ਰਿਪੋਰਟ ਨੇ ਦੁਨੀਆ ਦੇ ਇੱਕ ਦਰਜਨ ਤੋਂ ਵੱਧ ਦੇਸ਼ਾਂ ਵੱਲੋਂ ਕੀਤੇ ਜਾ ਰਹੇ ਵਿਦੇਸ਼ੀ ਜ਼ਬਰ (ਟ੍ਰਾਂਸਨੈਸ਼ਨਲ ਰਿਪਰੈਸ਼ਨ) 'ਤੇ ਗੰਭੀਰ ਚਿੰਤਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: