Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੰਡੀਗੜ੍ਹ ਵਿਚ ਅਫ਼ਸਰਾਨ ਤੇ ਮੁਲਾਜ਼ਮਾਂ ਦੀ ਭਰਤੀ ਸਮੇਂ ਪੰਜਾਬ ਨਾਲ ਹੋ ਰਿਹਾ ਧੋਖਾ- ਮਾਨ

ਚੰਡੀਗੜ੍ਹ ਵਿਚ ਅਫ਼ਸਰਾਨ ਤੇ ਮੁਲਾਜ਼ਮਾਂ ਦੀ ਭਰਤੀ ਸਮੇਂ ਪੰਜਾਬ ਨਾਲ ਹੋ ਰਿਹਾ ਧੋਖਾ- ਮਾਨ

ਚੰਡੀਗੜ੍ਹ: 1966 ਦੀ ਪੰਜਾਬ ਦੀ ਵੰਡ ਸਮੇਂ ਜਿਸ ਕਾਨੂੰਨ ਅਧੀਨ ਇਹ ਵੰਡ ਦੀ ਪ੍ਰਕਿਰਿਆ ਸੁਰੂ ਹੋਈ ਸੀ, ਉਸ ਵਿਚ ਇਹ ਉਚੇਚੇ ਤੌਰ ਤੇ ਦਰਜ ਕੀਤਾ ਗਿਆ ਹੈ ਕਿ ਚੰਡੀਗੜ੍ਹ (ਯੂ.ਟੀ) ਸਟੇਟ ਜੋ ਦੋਵੇ ਪੰਜਾਬ ਅਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਰਹੇਗੀ, ਉਸ ਵਿਚ ਆਈ.ਏ.ਐਸ, ਆਈ.ਪੀ.ਐਸ, ਪੀ.ਸੀ.ਐਸ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਦੀ ਭਰਤੀ 60-40 ਕ੍ਰਮਵਾਰ ਪੰਜਾਬ ਅਤੇ ਹਰਿਆਣੇ ਦੇ ਕੋਟੇ ਨੂੰ ਮੁੱਖ ਰੱਖਕੇ ਹੋਵੇਗੀ । ਪਰ ਅਸੀਂ ਆਪਣੇ ਸਾਧਨਾਂ ਤੋ ਜੋ ਜਾਣਕਾਰੀ ਇਕੱਤਰ ਕੀਤੀ ਹੈ, ਇਹ ਅਫ਼ਸਰਾਨ ਤੇ ਮੁਲਾਜ਼ਮਾਂ ਦੀ ਭਰਤੀ ਵਿਚ ਪੰਜਾਬ ਦੇ ਕੋਟੇ ਨਾਲ ਬਹੁਤ ਵੱਡੀ ਬੇਇਨਸਾਫ਼ੀ ਅਤੇ ਧੋਖਾ ਹੁੰਦਾ ਆ ਰਿਹਾ ਹੈ ।

ਸ੍ਰ. ਸਿਮਰਨਜੀਤ ਸਿੰਘ ਮਾਨ(ਫਾਈਲ ਫੋਟੋ)
ਸ੍ਰ. ਸਿਮਰਨਜੀਤ ਸਿੰਘ ਮਾਨ(ਫਾਈਲ ਫੋਟੋ)

ਅੱਜ ਚੰਡੀਗੜ੍ਹ ਦੇ ਅਫ਼ਸਰਾਨ ਦੀ ਭਰਤੀ ਵਿਚ ਕੇਵਲ 30-35 ਪੰਜਾਬੀ ਅਫਸਰਾਨ ਹਨ । ਇਸੇ ਤਰ੍ਹਾਂ ਮੁਲਾਜਮਾਂ ਦੀ ਭਰਤੀ ਵਿਚ ਵੀ ਉਪਰੋਕਤ 1966 ਦੇ ਵੰਡ ਦੀ ਕਾਨੂੰਨ ਅਨੁਸਾਰ 60-40 ਦੀ ਤਹਿ ਹੋਈ ਸ਼ਰਤ ਨੂੰ ਇਕ ਸੋਚੀ ਸਮਝੀ ਸਾਜ਼ਿਸ ਅਧੀਨ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ । ਜੋ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਘੋਰ ਬੇਇਨਸਾਫ਼ੀ ਤਾਂ ਹੈ ਹੀ, ਲੇਕਿਨ ਅਜਿਹੇ ਅਮਲਾਂ ਨਾਲ 1966 ਦੇ ਵੰਡ ਦੇ ਕਾਨੂੰਨ ਦੀ ਦਿਸ਼ਾ ਨੂੰ ਵੀ ਕੁਚਲਿਆ ਜਾ ਰਿਹਾ ਹੈ ਜੋ ਪੰਜਾਬੀਆਂ ਅਤੇ ਸਿੱਖ ਕੌਮ ਲਈ ਅਸਹਿ ਹੈ ।

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਬੀਤੇ ਦਿਨੀਂ ਮਿਤੀ 05 ਫਰਵਰੀ 2016 ਨੂੰ ਪੰਜਾਬ ਅਤੇ ਹਰਿਆਣੇ ਦੇ ਸਤਿਕਾਰਯੋਗ ਗਵਰਨਰ ਸ੍ਰੀ ਕਪਤਾਨ ਸਿੰਘ ਸੋਲੰਕੀ ਨੂੰ ਸਮੁੱਚੇ ਵੇਰਵੇ ਦਿੰਦੇ ਹੋਏ, ਉਹਨਾਂ ਨੂੰ ਭਰਤੀ ਵਿਚ 60-40 ਦੇ ਅਨੁਪਾਤ ਅਨੁਸਾਰ ਸਮੁੱਚੇ ਵਿਭਾਗਾਂ ਅਤੇ ਅਫਸਰਾਨ ਦੀ ਹੋਈ ਭਰਤੀ ਨੂੰ ਯਕੀਨੀ ਬਣਾਉਣ ਦੀ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਲਿਖੇ ਗਏ ਇੱਕ ਪੱਤਰ ਵਿਚ ਪ੍ਰਗਟਾਏ ਗਏ ।

ਸ. ਮਾਨ ਨੇ ਇਸੇ ਪੱਤਰ ਵਿਚ ਗਵਰਨਰ ਪੰਜਾਬ ਅਤੇ ਹਰਿਆਣਾ ਦੇ ਨੋਟਿਸ ਵਿਚ ਇਹ ਵੀ ਗੱਲ ਲਿਆਂਦੀ ਹੈ ਕਿ ਜੋ ਚੰਡੀਗੜ੍ਹ ਦੇ ਦਫ਼ਤਰਾਂ, ਸਕੂਲਾਂ, ਸਰਕਾਰੀ ਸੰਸਥਾਵਾਂ ਜਾਂ ਸੜਕਾਂ ਉਤੇ ਰਸਤਾ ਦਿਖਾਉਣ ਵਾਲੇ ਸੈਕਟਰਾਂ ਦੀ ਵੰਡ ਕਰਦੇ ਹੋਏ ਸਾਈਨ ਬੋਰਡ ਲਗਾਏ ਗਏ ਹਨ, ਉਹਨਾਂ ਵਿਚ ਅੰਗਰੇਜੀ ਅਤੇ ਹਿੰਦੀ ਤਾਂ ਨਜ਼ਰ ਆਉਦੀ ਹੈ ਤੇ ਪੰਜਾਬੀ ਭਾਸਾ ਇਹਨਾਂ ਬੋਰਡਾਂ ਉਤੇ ਬਹੁਤ ਘੱਟ ਨਜਰ ਆ ਰਹੀ ਹੈ ਜੋ ਕਿ ਪੰਜਾਬੀਆਂ ਦੀ ਮਾਂ ਬੋਲੀ ਪੰਜਾਬੀ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ ਹੈ । ਇਸ ਲਈ ਇਸ ਪੱਤਰ ਵਿਚ ਵੀ ਉਪਰੋਕਤ ਸਾਈਨ ਬੋਰਡਾਂ ਉਤੇ ਪੰਜਾਬੀ ਭਾਸ਼ਾਂ ਨੂੰ ਸਮੁੱਚੇ ਸਾਈਨ ਬੋਰਡਾਂ ਵਿਚ ਦਰਜ ਕਰਨ ਦੀ ਮੰਗ ਕਰਦੇ ਹੋਏ ਉਮੀਦ ਕੀਤੀ ਗਈ ਹੈ ਕਿ ਸ੍ਰੀ ਕਪਤਾਨ ਸਿੰਘ ਸੋਲੰਕੀ ਇਸ ਦਿਸ਼ਾ ਵੱਲ ਉਚੇਚੇ ਤੌਰ ਤੇ ਉਦਮ ਕਰਦੇ ਹੋਏ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹੋ ਰਹੀ ਇਸ ਬੇਇਨਸਾਫ਼ੀ ਨੂੰ ਫੌਰੀ ਦੂਰ ਕਰਵਾਉਦੇ ਹੋਏ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬਣਦਾ ਇਨਸਾਫ਼ ਦੇਣ ਦਾ ਪ੍ਰਬੰਧ ਕਰ ਦੇਣਗੇ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰੱਖੜ ਪੁੰਨਿਆਂ ਮੌਕੇ ਲੰਘੀ 29 ਅਗਸਤ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣੀਆਂ ਸਿਆਸੀ ਕਾਨਫਰੰਸਾਂ ਕੀਤੀਆਂ ਗਈਆਂ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।
ਸਿੱਖ ਜਥਾ ਮਾਲਵਾ ਨੇ 2008 ਅਤੇ 2026 ਦੇ ਸਤਿਕਾਰ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਸੋਧਾਂ ਵਾਲੀ ਪਹੁੰਚ ਗੈਰ-ਸਿਧਾਂਤਕ ਹੈ। ਜਥੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ
ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: