1966 ਦੀ ਪੰਜਾਬ ਦੀ ਵੰਡ ਸਮੇਂ ਜਿਸ ਕਾਨੂੰਨ ਅਧੀਨ ਇਹ ਵੰਡ ਦੀ ਪ੍ਰਕਿਰਿਆ ਸੁਰੂ ਹੋਈ ਸੀ, ਉਸ ਵਿਚ ਇਹ ਉਚੇਚੇ ਤੌਰ ਤੇ ਦਰਜ ਕੀਤਾ ਗਿਆ ਹੈ ਕਿ ਚੰਡੀਗੜ੍ਹ (ਯੂ.ਟੀ) ਸਟੇਟ ਜੋ ਦੋਵੇ ਪੰਜਾਬ ਅਤੇ ਹਰਿਆਣੇ ਦੀ ਸਾਂਝੀ ਰਾਜਧਾਨੀ ਰਹੇਗੀ, ਉਸ ਵਿਚ ਆਈ.ਏ.ਐਸ, ਆਈ.ਪੀ.ਐਸ, ਪੀ.ਸੀ.ਐਸ ਅਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਦੀ ਭਰਤੀ 60-40 ਕ੍ਰਮਵਾਰ ਪੰਜਾਬ ਅਤੇ ਹਰਿਆਣੇ ਦੇ ਕੋਟੇ ਨੂੰ ਮੁੱਖ ਰੱਖਕੇ ਹੋਵੇਗੀ । ਪਰ ਅਸੀਂ ਆਪਣੇ ਸਾਧਨਾਂ ਤੋ ਜੋ ਜਾਣਕਾਰੀ ਇਕੱਤਰ ਕੀਤੀ ਹੈ, ਇਹ ਅਫ਼ਸਰਾਨ ਤੇ ਮੁਲਾਜ਼ਮਾਂ ਦੀ ਭਰਤੀ ਵਿਚ ਪੰਜਾਬ ਦੇ ਕੋਟੇ ਨਾਲ ਬਹੁਤ ਵੱਡੀ ਬੇਇਨਸਾਫ਼ੀ ਅਤੇ ਧੋਖਾ ਹੁੰਦਾ ਆ ਰਿਹਾ ਹੈ ।