ਅੰਮ੍ਰਿਤਸਰ: ਪੰਜਾਬ ਵਿਚ ‘ਆਮ ਆਦਮੀ ਪਾਰਟੀ’ ਦੇ ਚੱਲ ਰਹੇ ਵਿਵਾਦ ਦੇ ਨਾਲ ਹੀ ਇੱਕ ਹੋਰ ਰਾਜਨੀਤਿਕ ਪਾਰਟੀ ‘ਪੰਜਾਬ ਲੋਕ ਦਲ’ ਨਾਂ ਦੀ ਪਾਰਟੀ ਹੋਂਦ ਵਿਚ ਆ ਗਈ ਹੈ। ਅੰਮ੍ਰਿਤਸਰ ਵਿਚ ਪਾਰਟੀ ਦੇ ਗਠਨ ਦੇ ਦੌਰਾਨ ਅਹੁਦੇਦਾਰਾਂ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਦੀ ਅਗਵਾਈ ਹੇਠ ਲੜਨ ਦਾ ਫੈਸਲਾ ਕੀਤਾ। ‘ਪੰਜਾਬ ਲੋਕ ਦਲ’ ਦੇ ਸੂਬਾਈ ਕਨਵੀਨਰ ਡਾ. ਸ਼ਲਿੰਦਰ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਇਸ ਦਲ ਦੀ ਸਥਾਪਨਾ ਅਰਵਿੰਦ ਕੇਜਰੀਵਾਲ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਉਨ੍ਹਾਂ ਕੋਲੋਂ ਇਕ ਟਿਕਟ ਦੇ ਡੇਢ ਕਰੋੜ ਮੰਗੇ ਸਨ।
