Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੌਥੀ ਸੂਚੀ ‘ਚ 18 ਉਮੀਦਵਾਰਾਂ ਦਾ ਐਲਾਨ; ਹੁਣ ਤਕ ਕੁਲ 79 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ‘ਆਪ’

ਚੌਥੀ ਸੂਚੀ ‘ਚ 18 ਉਮੀਦਵਾਰਾਂ ਦਾ ਐਲਾਨ; ਹੁਣ ਤਕ ਕੁਲ 79 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ‘ਆਪ’

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਕੱਲ੍ਹ ਚੰਡੀਗੜ੍ਹ ਵਿਖੇ ਚੌਥੀ ਸੂਚੀ ਜਾਰੀ ਕਰਕੇ 18 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪਾਰਟੀ 3 ਸੂਚੀਆਂ ਜਾਰੀ ਕਰਕੇ 61 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਅਤੇ ਹੁਣ ਕੁੱਲ 79 ਉਮੀਦਵਾਰ ਐਲਾਨੇ ਜਾ ਚੁੱਕੇ ਹਨ। ਪਾਰਟੀ ਵੱਲੋਂ ਹੁਣ 38 ਹੋਰ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਰਹਿ ਗਿਆ ਹੈ।

forth-list-of-aap
ਚੌਥੀ ਸੂਚੀ ਜਾਰੀ ਕਰਦੇ ਹੋਏ ‘ਆਪ’ ਆਗੂ

ਚੰਡੀਗੜ੍ਹ ਵਿਖੈ ਐਲਾਨੀ 18 ਉਮੀਦਵਾਰਾਂ ਦੀ ਸੂਚੀ ਵਿੱਚ ਹਲਕਾ ਗਿੱਲ ਤੋਂ 52 ਸਾਲਾ ਜੀਵਨ ਸੰਗਵਾਲ, ਬੁਢਲਾਡਾ ਤੋਂ 59 ਸਾਲਾ ਪ੍ਰਿੰਸੀਪਲ ਬੁੱਧਰਾਮ, ਮੋਗਾ ਤੋਂ 40 ਸਾਲਾ ਰਮੇਸ਼ ਗਰੋਵਰ, ਸ਼ੁਤਰਾਣਾ ਤੋਂ 37 ਸਾਲਾ ਪਲਵਿੰਦਰ ਕੌਰ ਸਰਪੰਚ ਪਿੰਡ ਹਰਿਆਊ, ਰਾਏਕੋਟ ਤੋਂ 42 ਸਾਲਾ ਜਗਤਾਰ ਸਿੰਘ ਜੱਗਾ ਹਿਸੋਵਾਲ, ਉੜਮੁੜ ਤੋਂ ਐਨਆਰਆਈ ਰਹੇ 47 ਸਾਲਾ ਜਸਵੀਰ ਸਿੰਘ ਗਿੱਲ, ਖੰਨਾ ਤੋਂ 59 ਸਾਲਾ ਐਮਸੀ ਅਨਿਲ ਦੱਤ ਫੱਲੀ, ਰਾਜਾਸਾਂਸੀ ਤੋਂ 28 ਸਾਲਾ ਜਗਜੋਤ ਸਿੰਘ ਢਿੱਲੋਂ, ਬਾਬਾ ਬਕਾਲਾ ਤੋਂ 33 ਸਾਲਾ ਦਲਬੀਰ ਸਿੰਘ ਤੁੰਗ, ਬਠਿੰਡਾ ਤੋਂ 33 ਸਾਲਾ ਜ਼ੋਨ ਇੰਚਾਰਜ ਦੀਪਕ ਬਾਂਸਲ, ਗੜ੍ਹਸ਼ੰਕਰ ਤੋਂ 32 ਸਾਲਾ ਯੂਥ ਵਿੰਗ ਆਗੂ ਜੈ ਕ੍ਰਿਸ਼ਨ ਸਿੰਘ ਰੋੜੀ, ਜ਼ੀਰਾ ਤੋਂ 37 ਸਾਲਾ ਆਜ਼ਾਦ ਐਮਸੀ ਗੁਰਪ੍ਰੀਤ ਸਿੰਘ ਗੋਰਾ, ਗੁਰਦਾਸਪੁਰ ਤੋਂ 62 ਸਾਲਾ ਪ੍ਰਿੰਸੀਪਲ ਅਮਰਜੀਤ ਸਿੰਘ ਚਾਹਲ, ਦਸੂਹਾ ਤੋਂ 50 ਸਾਲਾ ਬਲਵੀਰ ਕੌਰ ਫੁੱਲ, ਡੇਰਾਬਸੀ ਤੋਂ ਅਕਾਲੀ ਦਲ ਦੇ ਮਰਹੂਮ ਮੰਤਰੀ ਕੈਪਟਨ ਕੰਵਲਜੀਤ ਕੌਰ ਦੀ 71 ਸਾਲਾ ਪਤਨੀ ਸਰਬਜੀਤ ਕੌਰ, ਕਰਤਾਰਪੁਰ ਤੋਂ 46 ਸਾਲਾ ਚੰਦਨ ਗਰੇਵਾਲ, ਚੱਬੇਵਾਲ ਤੋਂ 32 ਸਾਲਾ ਰਮਨ ਕੁਮਾਰ ਅਤੇ ਮਾਲੇਰਕੋਟਲਾ ਤੋਂ 42 ਸਾਲਾ ਟੀਵੀ ਕਲਾਕਾਰ ਅਰਸ਼ਦ ਡਾਲੀ ਨੂੰ ਟਿਕਟ ਦਿੱਤੀ ਗਈ ਹੈ।

ਸੰਬੰਧਤ ਖ਼ਬਰਾਂ:

ਪੰਜਾਬ ਚੋਣਾਂ 2017: ‘ਆਪ’ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ …

ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕੀਤੀ …

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: