Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਿੰਡਰਾਂਵਾਲ਼ਿਆਂ ਦੀ ਤਸਵੀਰ ਵਾਲੀਆਂ ਟੀ ਸ਼ਰਟਾਂ ਦੇ ਮਾਮਲੇ ਵਿੱਚ ਨੌਜਵਾਨ ਤਸਵੀਰ ਵਾਲੀਆਂ ਟੀ ਸ਼ਰਟਾਂ ਪਾਕੇ ਅਦਲਾਤ ਵਿੱਚ ਪਹੁੰਚੇ

ਭਿੰਡਰਾਂਵਾਲ਼ਿਆਂ ਦੀ ਤਸਵੀਰ ਵਾਲੀਆਂ ਟੀ ਸ਼ਰਟਾਂ ਦੇ ਮਾਮਲੇ ਵਿੱਚ ਨੌਜਵਾਨ ਤਸਵੀਰ ਵਾਲੀਆਂ ਟੀ ਸ਼ਰਟਾਂ ਪਾਕੇ ਅਦਲਾਤ ਵਿੱਚ ਪਹੁੰਚੇ

ਲੁਧਿਆਣਾ (26ਮਈ, 2015): ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਛਪੀ ਤਸਵੀਰ ਵਾਲੀਆਂ ਟੀ.ਸ਼ਰਟਾਂ ਜੋ ਵਿੱਕੀ ਗਾਰਮੇਂਟ ਤੋਂ ਫੜੀਆਂ ਸਨ ਉਸ ਸਬੰਧੀ ਅੱਜ ਅਦਾਲਤ ਵਿੱਚ ਚਲਾਣ ਪੇਸ਼ ਕੀਤਾ ਜਾਣਾ ਸੀ ।

ਅੱਜ ਸਵੇਰ ਤੋਂ ਹੀ ਗਿਆਸਪੁਰਾ ਅਤੇ ਉਸ ਨਾਲ਼ ਹੋਰ ਨੌਜੁਆਂਨਾ ਦਾ ਜੱਥਾ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਛਪੀ ਤਸਵੀਰ ਵਾਲ਼ੀਆਂ ਟੀ. ਸ਼ਰਟਾਂ ਪਾ ਕੇ ਪਹੁੰਚਿਆ ਹੋਇਆ ਸੀ । ਪੁਲਿਸ ਵਲੋਂ ਪਹਿਲਾਂ ਚਲਾਣ ਪੇਸ਼ ਕਰਨ ਦਾ ਸਮਾਂ 10 ਵਜੇ ਦਾ ਦਿਤਾ ਪਰ ਚਲਾਣ ਪੇਸ਼ ਨਾ ਹੋਇਆ । ਉਸ ਤੋਂ ਬਾਅਦ ਚਲਾਣ ਪੇਸ਼ ਕਰਨ ਲਈ ਦੁਪਿਹਿਰ ਤੋਂ ਬਾਅਦ ਦਾ ਸਮਾਂ ਦਿਤਾ ਗਿਆ । ਪਰ ਫੇਰ ਵੀ ਚਲਾਣ ਨਾ ਪੇਸ਼ ਕੀਤਾ ਗਿਆ । ਪੁਲਿਸ ਨੇ ਖੱਜਲ ਖੁਆਰ ਕਰਕੇ ਚਲਾਣ ਪੇਸ਼ ਕਰਨ ਦਾ ਸਮਾਂ ਦੋ ਦਿਨ ਅੱਗੇ ਪਾ ਦਿਤਾ ।

ਮਨਵਿੰਦਰ ਸਿੰਘ ਗਿਆਸਪੁਰਾ ਅਤੇ ਹੋਰ ਨੌਜਵਾਨ ਸੰਤਾਂ ਦੀ ਤਸਵੀਰ ਵਾਲੀਆਂ ਟੀ ਸ਼ਰਟਾਂ ਪਾਕੇ ਅਦਾਲਤ ਵਿੱਚ ਪਹੁੰਚੇ
ਮਨਵਿੰਦਰ ਸਿੰਘ ਗਿਆਸਪੁਰਾ ਆਪਣੇ ਵਕੀਲ ਸ਼੍ਰ. ਜਸਪਾਲ ਸਿੰਘ ਮੰਝਪੁਰ ਨਾਲ

ਇਸ ਤੇ ਪ੍ਰਤੀਕ੍ਰਮ ਕਰਦਿਆਂ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਗੁਰਜਿੰਦਰ ਸਿੰਘ ਸਾਹਨੀ ਦਾ ਕਹਿਣਾ ਸੀ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ੇ ਬਈਏ ਦਲੀਪ ਕੁਮਾਰ ਤੇ 153ਏ ਧਾਰਾ ਲਗਾਉਣ ਲਈ ਮੰਨਜੂਰੀ ਨਹੀਂ ਦਿੱਤੀ ਪਰ ਗਿਆਸਪੁਰਾ ਕਿਉਂਕਿ ਸਿੱਖ ਹੈ ਗ੍ਰਹਿ ਵਿਭਾਗ ਨੇ ਫਟਾਫਟ ਮੰਨਜੂਰੀ ਵੀ ਦੇ ਦਿਤੀ ।

ਉਹਨਾਂ ਕਿਹ ਕਿ ਇਹ ਕੇਸ ਝੂਠਾ ਹੈ ਅਤੇ ਸੰਤਾਂ ਦੀਆਂ ਫੋਟੋਆਂ ਲਗਾਉਣਾ ਕੋਈ ਗੁਨਾਹ ਨਹੀਂ ਇਸ ਲਈ ਇਹ ਉਹਨਾ ਦੀਆਂ ਦਲੀਲਾਂ ਸਾਹਮਣੇ ਟਿਕ ਨਹੀਂ ਸਕੇਗਾ । ਪੁਲਿਸ ਨੇ ਅੱਜ ਉਹਨਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਹੈ ।

ਇਸ ਤੇ ਪ੍ਰਤੀਕ੍ਰਮ ਕਰਦਿਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਦਾ ਕਹਿਣਾ ਸੀ ਕਿ ਪੁਲਿਸ ਨੇ ਪੂਰਾ ਦਿਨ ਉਹਨਾ ਨੂੰ ਖੱਜਲ਼ ਖੁਆਰ ਕੀਤਾ । ਉਹ ਅਤੇ ਉਹਨਾਂ ਦੀ ਟੀਮ ਪੂਰਾ ਦਿਨ ਕੋਰਟ ਵਿੱਚ ਰਹੀ ਪਰ ਪੁਲਿਸ ਵਲੋਂ ਚਲਾਣ ਪੇਸ਼ ਨਹੀਂ ਕੀਤਾ ਗਿਆ । ਕਿਉਂਕਿ ਉਹ ਸਿੱਖ ਹੱਕਾਂ ਲਈ ਲੜਦੇ ਹਨ ਇਸ ਲਈ ਉਹਨਾ ਨੂੰ ਨਿਸ਼ਾਨਾ ਬਣਾਇਆਂ ਜਾ ਰਿਹਾ ਹੈ । ਪੁਲਿਸ ਉਹਨਾਂ ਨੂੰ ਕਿੰਨਾ ਵੀ ਪਰੇਸ਼ਾਨ ਕਿਉਂ ਨਾ ਕਰ ਲਵੇ ਉਹ ਸਿੱਖ ਹੱਕਾਂ ਲਈ ਲੜਦੇ ਰਹਿਣਗੇ ।

ਇਸ ਮੌਕੇ ਉਹਨਾਂ ਨਾਲ਼ ਬਲਵੰਤ ਸਿੰਘ ਮੀਨੀਆ, ਗੁਰਮੇਲ ਸਿੰਘ ਖਾਲਸਾ, ਵਸਾਖਾ ਸਿੰਘ, ਜਗਦੀਪ ਸਿੰਘ ਜੱਗਾ, ਤੇਜਿੰਦਰ ਸਿੰਘ, ਕਰਨੈਲ ਸਿੰਘ , ਪ੍ਰਭਜੋਤ ਸਿੰਘ, ਬੇਅੰਤ ਸਿੰਘ, ਮਨਜੀਤ ਸਿੰਘ ਡੀਸੀ, ਜਗਰੂਪ ਸਿੰਘ ਆਦਿ ਹਾਜ਼ਿਰ ਸਨ ।

ਚੇਤੇ ਰਹੇ ਪੁਲਿਸ ਵਲੋਂ ਇਸ ਕੇਸ ਸਿਵ ਸੈਨਾ ਦੇ ਪ੍ਰਧਾਨ ਦੀ ਸਹਿ ਤੇ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਤੇ ਪਾਇਆ ਗਿਆ ਸੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਨਵਾਂਸ਼ਹਿਰ ਦੀ ਵਿਸ਼ੇਸ਼ ਯੂ.ਏ.ਪੀ.ਏ ਅਦਾਲਤ ਨੇ ਤਕਰੀਬਨ 9 ਸਾਲ ਪੁਰਾਣੇ ਮੁਕੰਦਪੁਰ ਕੇਸ ਦਾ ਫੈਸਲਾ ਸੁਣਾਉਂਦਿਆਂ 7 ਵਿਅਕਤੀਆਂ ਨੂੰ ਅੱਤਵਾਦ ਅਤੇ ਸਾਜ਼ਿਸ਼ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 26 ਜਨਵਰੀ 1986 ਨੂੰ ਹੋਏ ਇਤਿਹਾਸਕ 'ਸਰਬੱਤ ਖ਼ਾਲਸਾ' ਦੀ ਅੱਜ 40ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ। "ਇਹ ਸਰਬੱਤ ਖ਼ਾਲਸਾ ਸਿੱਖ ਇਤਿਹਾਸ ਦਾ ਇੱਕ ਅਹਿਮ ਪੜਾਅ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਸਿੱਖ ਇਤਿਹਾਸ ਵਿੱਚ ਤੀਜੇ ਘੱਲੂਘਾਰੇ ਵਜੋਂ ਯਾਦ ਕੀਤੇ ਜਾਦੇ ੧੯੮੪ ਦੇ ਘਟਨਾਕ੍ਰਮ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਨੂੰ ਸਮਰਪਿਤ ਕਿਤਾਬ ‘ਜਾਂਬਾਜ਼ ਰਾਖਾ’ ਮਿਤੀ 2 ਨਵੰਬਰ 2025 ਨੂੰ ਤਖਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: