ਲਧਿਆਣਾ ( 18 ਦਸੰਬਰ, 2014): ਸਿੰਗਾਰ ਸਿਨੇਮਾ ਬੰਬ ਧਮਾਕੇ ਦੇ ਦੋਸ਼ ਵਿੱਚ ਪੰਜਾਬ ਪੁਲਿਸ ਵੱਲੋਂ ਨਾਮਜਦ ਸਿੱਖ ਨੌਜਵਾਨਾ ਗੁਰਪ੍ਰੀਤ ਸਿੰਘ ਖਾਲਸਾ, ਹਰਮਿੰਦਰ ਸਿੰਘ, ਅਤੇ ਰਵਿੰਦਰ ਸਿੰਘ ਨੂੰ ਲੁਧਿਆਣਾ ਦੀ ਸੁਣਵਾਈ ਕਰ ਰਹੀ ਅਦਾਲਤ ਵੱਲੋਂ ਬਰੀ ਕਰਨ ਤੋਂ ਬਾਅਦ ਅੱਜ ਅਤਿ ਸੁਰੱਖਿਅਤ ਜੇਲ ਨਾਭਾ ‘ਚੋਂ ਗੁਰਪ੍ਰੀਤ ਸਿੰਘ ਖਾਲਸਾ ਅਤੇ ਰਵਿੰਦਰ ਸਿੰਘ ਰਿਹਾਅ ਹੋ ਗਏ।

ਜੇਲ ਪ੍ਰਸ਼ਾਸ਼ਨ ਨੂੰ ਅਦਾਲਤੀ ਹੁਕਮ ਪ੍ਰਾਪਤ ਹੋਣ ‘ਤੇ ਗੁਰਪ੍ਰੀਤ ਸਿੰਘ ਖਾਲਸਾ ਅਤੇ ਰਵਿੰਦਰ ਸਿੰਘ ਨੂੰ 16 ਦਸੰਬਰ ਰਾਤ ਤਕਰੀਬਨ 8 ਵਜੇ ਅਤਿ ਸੁਰੱਖਿਆ ਜੇਲ ਨਾਭਾ ਤੋਂ ਰਿਹਾਅ ਕਰ ਦਿੱਤਾ।ਇਸ ਕੇਸ ਦੀ ਸੁਣਵਾਈ ਦੌਰਾਨ ਹੀ ਸੰਦੀਪ ਸਿੰਘ ਹੈਰੀ ਦੀ ਰਹੱਸਮਈ ਹਾਲਤਾਂ ਵਿੱਚ ਅਤਿ ਸੁਰੱਖਿਅਤ ਜੇਲ ਨਾਭਾ ਵਿੱਚ ਮੌਤ ਹੋ ਗਈ ਸੀ।
ਬਚਾਅ ਪੱਖ ਦੇ ਵਕੀਲ ਐਡਵੋਕੇਟ ਗੁਰਮੀਤ ਸਿੰਘ ਰੱਤੂ ਅਤੇ ਜਸਪਾਲ ਸਿੰਘ ਮੰਝਪੁਰ ਨੇ ਟੈਲੀਫੋਨ ‘ਤੇ ਦੱਸਿਆ ਕਿ ਹਰਮਿੰਦਰ ਸਿੰਘ ‘ਤੇ ਦੋ ਹੋਰ ਕੇਸ ਚੱਲ ਰਹੇ ਹੋਣ ਕਾਰਣ ਰਿਹਾਅ ਨਹੀਂ ਹੋ ਸਕਿਆ।
ਸੰਨ 2007 ਵਿੱਚ ਹੋਏ “ਸਿੰਗਾਰ ਬੰਬ ਧਮਾਕਾ” ਕੇਸ ਦਾ ਫੈਸਲਾ ਸੁਣਾਇਆ। ਅਦਾਲਤ ਨੇ ਇਸ ਕੇਸ ਵਿੱਚ ਪੁਲਿਸ ਵੱਲੋਂ ਨਾਮਜ਼ਦ ਤਿੰਨਾਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਲੱਗਭਗ 7 ਸਾਲ ਚੱਲੀ ਕੇਸ ਦੀ ਸੁਣਵਾਈ ਤੋਂ ਬਾਅਦ ਲਧਿਆਣਾ ਦੀ ਐਡੀਸ਼ਨ ਸ਼ੈਸ਼ਨ ਜੱਜ ਹਰੀ ਸਿੰਘ ਗਰੇਵਾਲ ਦੀ ਅਦਾਲਤ ਨੇ ਇਸ ਕੇਸ ਦਾ ਫੈਸਲਾ ਸੁਣਾਇਆ।ਅਦਲਾਤ ਨੇ ਸਾਰੇ ਕੇਸ ਨੂੰ ਵਿਚਾਰਦਿਆਂ ਇਹ ਵੇਖਿਆ ਕਿ ਸਰਕਾਰੀ ਧਿਰ ਇਸ ਕੇਸ ਵਿੱਚ ਨਾਮਜ਼ਦ ਚਾਰਾਂ ਵਿਅਕਤੀ ਖਿਲਾਫ ਦੋਸ਼ ਸਿੱਧ ਨਹੀਂ ਕਰ ਸਕੀ।ਇਸ ਤਰਾਂ ਅਦਾਲਤ ਨੇ ਇਸ ਕੇਸ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਚਾਰਾ ਵਿਅਕਤੀਆਂ ਨੂੰ ਬਰੀ ਕਰ ਦਿੱਤਾ।