Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਹਿੰਦੂਤਵ ਪ੍ਰਚਾਰਕ ਅਤੇ ਭਾਜਪਾ ਆਗੂ ਨਵਜੋਤ ਸਿੱਧੂ ਦੀ ਕਾਰ ‘ਤੇ ਜੰਮੂ ਵਿੱਚ ਪਥਰਾਅ

ਹਿੰਦੂਤਵ ਪ੍ਰਚਾਰਕ ਅਤੇ ਭਾਜਪਾ ਆਗੂ ਨਵਜੋਤ ਸਿੱਧੂ ਦੀ ਕਾਰ ‘ਤੇ ਜੰਮੂ ਵਿੱਚ ਪਥਰਾਅ

ਜੰਮੂ (18 ਦਸੰਬਰ, 2014): ਭਾਜਪਾ ਦੇ ਸਾਬਕਾ ਪਾਰਲੀਮੈਂਟ ਮੈਂਬਰ ਨਵਜੋਤ ਸਿੱਧੂ ‘ਤੇ ਚੋਣ ਪ੍ਰਚਾਰ ਦੇ ਇੱਕ ਰੋਡ ਸ਼ੌਅ ਦੌਰਾਨ ਹਮਲਾ ਹੋ ਗਿਆ। ਜਿਸ ਵਿੱਚ ਉਸਦੇ ਡਰਾਈਵਰ ੍ਰਵੀ ਸਿਮਘ ਦੇ ਦੱਟਾਂ ਲੱਗੀਆਂ, ਜਿਸ ਕਰਕੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵੲ ਦਿੱਤਾ ਗਿਆ ਹੈ। ਇਸ ਹਮਲੇ ਵਿੱਚ ਪੰਜ ਪੁਲਿਸ ਮੁਲਾਜ਼ਮਾਂ ਦੇ ਜਖਮੀ ਹੋਣ ਦੀਵੀ ਖਬਰ ਹੈ।

Navjot-Sidhu
ਨਵਜੋਤ ਸਿੱਧੂ

ਅੱਜ ਜਿਉਂ ਹੀ ਜੰਮੂ ਦੇ ਗਾਂਧੀ ਨਗਰ ਵਿਧਾਨ ਸਭਾ ਹਲਕੇ ਵਿਚ ਨਵਜੋਤ  ਸਿੱਧੂ ਦੇ ਰੋਡ ਸ਼ੋਅ ਖ਼ਤਮ ਹੋਣ ਵੇਲੇ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਪਥਰਾਅ ਕੀਤਾ ਗਿਆ, ਜਿਸ ਵਿਚ ਰੈਲੀ ਵਾਸਤੇ ਬਣਾਈ ਹੋਈ ਸਟੇਜ ਅਤੇ ਸਿੱਧੂ ਦੀ ਕਾਰ ਨੂੰ ਨੁਕਸਾਨ ਪਹੁੰਚਿਆ, ਪਰ ਉਨ੍ਹਾਂ ਦਾ ਬਚਾਅ ਹੋ ਗਿਆ ।

ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਨੌਜਵਾਨ ‘ਸਿੱਧੂ ਵਾਪਸ ਜਾਓ’ ਦੇ ਨਾਅਰੇ ਲੱਗਾ ਰਹੇ ਸਨ ਤਾਂ ਉਸ ਵੇਲੇ ਉਹ ਗਰੁੱਪ ਉਤੇਜਿਤ ਹੋ ਗਿਆ, ਜਿਸ ਕਾਰਨ ਉੱਥੇ ਧੱਕਾ-ਮੁੱਕੀ ਸ਼ੁਰੂ ਹੋ ਗਈ ।

ਦੂਜੇ ਪਾਸੇ ਆਮ ਲੋਕਾਂ ਨੇ ਇਸ ਨੂੰ ਸਿੱਧੂ ਵੱਲੋਂ ਕੀਤੀ ਹੋਈ ਗੁਰਬਾਣੀ ਦੀ ਨਿਰਾਦਰੀ ਦਾ ਨਤੀਜਾ ਦੱਸਿਆ ਙਕਿਉਂਕਿ ਹਮਲਾਵਰ ਨੌਜਵਾਨ ਸਿੱਖੀ ਸਰੂਪ ਵਿੱਚ ਸਨ ਨਵਜੋਤ ਸਿੰਘ ਸਿੱਧੂ ਨੂੰ ਵਾਰ-ਵਾਰ ਫ਼ੋਨ ਕਰਨ ‘ਤੇ ਉਹ ਮਿਲ ਨਹੀਂ ਸਕੇ, ਜਿਸ ਕਾਰਨ ਉਨ੍ਹਾਂ ਦਾ ਪੱਖ ਨਹੀਂ ਰੱਖਿਆ ਜਾ ਸਕਿਆ ।

ਸਬੰਧਿਤ ਥਾਣੇ ਦੇ ਮੁੱਖ ਅਫਸਰ ਸਤਵਾਰੀ ਕੁਲਜੀਤ ਚੌਧਰੀ ਨੇ ਕਿਹਾ ਕਿ ਇਹ ਹਮਲਾ ਨਵਜੋਤ ਸਿੱਧੂ ਵੱਲੋਂ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੋਂ ਨਰਾਜ਼ ਸਿੱਖ ਨੌਜਵਾਨਾ ਵੱਲੌਂ ਕੀਤਾ ਗਿਆ ਹੈ।

ਹਮਲੇ ਸਬੰਧੀ ਸਿੱਧੂ ਨੇ ਪੰਜਾਬ ਦੀ ਮੌਜੂਦਾ ਬਾਦਲ ਸਰਕਾਰ ‘ਤੇ ਦੋਸ਼ ਲਾਇਆ ਹੈ ।ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਮੇਰੀ ਲੋਕਪਿ੍ਅਤਾ ਤੋਂ ਸੜਦੀ ਹੈ ਜਿਸ ਕਾਰਨ ਉਨ੍ਹਾਂ ਅਜਿਹੀ ਕੋਝੀ ਹਰਕਤ ਕੀਤੀ। ਉਨ੍ਹਾਂ ਬਾਦਲ ਸਰਕਾਰ ‘ਤੇ ਪੰਜਾਬ ‘ਚ ਭਾਈ-ਭਤੀਜਾਵਾਦ, ਭਿ੍ਸ਼ਟਾਚਾਰ ਨੂੰ ਵਧਾਉਣ ਅਤੇ ਜਮੀਨਾਂ ‘ਤੇ ਨਾਜਾਇਜ਼ ਕਬਜ਼ੇ ਕਰਨ ਜਿਹੇ ਦੋਸ਼ ਲਾਏ । ਉਨ੍ਹਾਂ ਸ: ਬਾਦਲ ਨੂੰ ਕਈ ਗੰਭੀਰ ਮੁੱਦਿਆਂ ‘ਤੇ ਬਹਿਸ ਕਰਨ ਲਈ ਵੀ ਲਲਕਾਰਿਆ ।

ਜੰਮੂ ਕਸ਼ਮੀਰ ਚੋਣਾਂ ਦੌਰਾਨ ਪਿੱਛਲੇ ਤਿੰਨ ਦਿਨਾਂ ਵਿੱਚ ਇਹ ਦੂਜੀ ਵਾਰ ਹੈ ਜਦ ਸਿੱਧੂ ਨੂੰ ਗੁਰਬਾਣੀ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਸਿੱਖਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਭਾਜਪਾ ਦਾ ਮੂਲ ਆਧਾਰ ਬ੍ਰਾਹਮਣਵਾਦੀ ਵੰਡ ਦੇ ਸਿਧਾਂਤ 'ਤੇ ਟਿਕਿਆ ਹੋਇਆ ਹੈ
ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: