Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਮੋਦੀ ਦਾ ਗੁਜਰਾਤ ਕੁੜੀਆਂ ਨੂੰ ਮਾਰਨ ’ਚ ਪਹਿਲੇ ਨੰਬਰ ਤੇ: ਮੀਡੀਆ ਰਿਪੋਰਟ

ਮੋਦੀ ਦਾ ਗੁਜਰਾਤ ਕੁੜੀਆਂ ਨੂੰ ਮਾਰਨ ’ਚ ਪਹਿਲੇ ਨੰਬਰ ਤੇ: ਮੀਡੀਆ ਰਿਪੋਰਟ

ਚੰਡੀਗੜ: ਤਾਜ਼ਾ ਅੰਕੜਿਆਂ ਮੁਤਾਬਕ ਮੋਦੀ ਦੇ ਗੁਜਰਾਤ ’ਚ ਜਨਮ ਵੇਲੇ ਲੰਿਗ ਅਨੁਪਾਤ ਦੀ ਦਰ ’ਚ ਗਿਰਾਵਟ ਆਈ ਹੈ। ਭਾਰਤ ਦੇ 21 ਵੱਡੇ ਸੂਬਿਆਂ ’ਚੋਂ 17 ’ਚ ਜਨਮ ਵੇਲੇ ਲੰਿਗ ਅਨੁਪਾਤ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਨੀਤੀ ਆਯੋਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਗੁਜਰਾਤ ’ਚ 53 ਅੰਕਾਂ ਦੀ ਗਿਰਾਵਟ ਆਈ ਹੈ। ਰਿਪੋਰਟ ਮੁਤਾਬਕ ਗੁਜਰਾਤ ’ਚ 1000 ਮਰਦਾਂ ਦੇ ਮੁਕਾਬਲੇ 854 ਜਨਾਨੀਆਂ ਰਹਿ ਗਈਆਂ ਹਨ ਜਦਕਿ ਪਹਿਲਾਂ 907 ਜਨਾਨੀਆਂ ਸਨ। ਗੁਜਰਾਤ ਤੋਂ ਬਾਅਦ ਦੂਜਾ ਨੰਬਰ ਭਾਜਪਾ ਦੀ ਸਰਕਾਰ ਵਾਲੇ ਹਰਿਆਣਾ ਦਾ ਹੈ ਜਿਥੇ 35 ਅੰਕਾਂ ਦੀ ਗਿਰਾਵਟ ਦਰਜ ਹੋਈ ਹੈ।

‘ਸਿਹਤਮੰਦ ਸੂਬੇ, ਪ੍ਰਗਤੀਸ਼ੀਲ ਭਾਰਤ’ ਦੀ ਰਿਪੋਰਟ ਮੁਤਾਬਕ ਰਾਜਸਥਾਨ (32), ਉੱਤਰਾਖੰਡ (27), ਮਹਾਰਾਸ਼ਟਰ (18), ਹਿਮਾਚਲ ਪ੍ਰਦੇਸ਼ (14), ਛੱਤੀਸਗੜ੍ਹ (12) ਅਤੇ ਕਰਨਾਟਕ (11) ’ਚ ਬਾਲੜੀਆਂ ਨੂੰ ਗਰਭ ’ਚ ਮਾਰਨ ਦਾ ਰੁਝਾਨ ਵਧਿਆ ਹੈ। ਉੱਤਰ ਪ੍ਰਦੇਸ਼ (10) ਅਤੇ ਬਿਹਾਰ (9) ’ਚ ਬਾਲੜੀਆਂ ਦੀ ਜਨਮ ਦਰ ’ਚ ਸੁਧਾਰ ਦੇਖਣ ਨੂੰ ਮਿਿਲਆ ਹੈ।

ਪੰਜਾਬ ਦੇ ਮੱਥੇ ਤੋਂ ਇਹ ਕਲੰਕ ਹੌਲੀ ਹੌਲੀ ਘਟਦਾ ਜਾ ਰਿਹਾ ਹੈ। ਪੰਜਾਬ ’ਚ ਬਾਲੜੀਆਂ ਦੀ ਜਨਮ ਦਰ ’ਚ 19 ਅੰਕਾਂ ਦਾ ਸੁਧਾਰ ਦੇਖਣ ਨੂੰ ਮਿਿਲਆ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਸੂਤੀ ਹਾਲਤ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਖਿਰਕਾਰ ਯੂਨੀਅਨ ਦੀ ਵਜ਼ਾਰਤ ਵਿੱਚੋਂ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦਾ ਅੱਕ ਚੱਬ ਹੀ ਲਿਆ।
ਕੋਵਿਡ-19 ਮਹਾਂਮਾਰੀ ਦੇ ਕਾਰਨ ਆਰਥਿਕ ਮੰਦੀ ਦੇ ਚਲਦਿਆਂ ਕੇਂਦਰ ਅਤੇ ਰਾਜਾਂ ਵਿੱਚ ਜੀ.ਐਸ.ਟੀ. ਸੈਸ ਦਾ ਰੇੜਕਾ ਵੱਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਭਾਜਪਾ ਐਮ.ਪੀ. ਜੈਯੰਤ ਸਿਨਹਾ ਦੀ ਅਗਵਾਈ ਵਾਲੀ ਵਿੱਤੀ
ਇੰਡੀਆ ਨੂੰ ਆਤਮ ਨਿਰਭਰ ਬਣਾਉਣ ਦੇ ਸੱਦੇ ਦੇਣ ਵਾਲੀ ਮੋਦੀ ਸਰਕਾਰ ਦੇ ਵਿੱਤ ਮਹਿਕਮੇ ਨੇ ਇੰਡਆ ਦੀ ਸਰਕਾਰੀ ਹਵਾਈ ਸੇਵਾ ਏਅਰ ਇੰਡੀਆ ਨੂੰ ਪੂਰੀ ਤਰਾਂ ਵੇਚਣ ਦੇ ਫੁਰਮਾਨ ਉੱਤੇ ਮੋਹਰ
ਇੰਡੀਆ ਵੱਲੋਂ ਟਿੱਕਟਾਕ ਸਮੇਤ 59 ਚੀਨੀ ਜੁਗਤਾਂ (ਐਪਾਂ) ਨੂੰ ਰੋਕਣ (ਬਲੌਕ ਕਰਨ) ਦੇ ਐਲਾਨ ਉੱਤੇ ਟਿੱਪਣੀ ਕਰਦਿਆਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪਿ੍ਰਥਵੀਰਾਜ ਚਾਵਨ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: