Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਜੀਰਾ ਫੈਕਟਰੀ ਬੰਦ ਕਰਨੀ ਲੋਕਾਈ ਦੇ ਸਬਰ, ਸਿਰੜ ਤੇ ਏਕੇ ਦੀ ਜਿੱਤ: ਪੰਥਕ ਆਗੂ

ਜੀਰਾ ਫੈਕਟਰੀ ਬੰਦ ਕਰਨੀ ਲੋਕਾਈ ਦੇ ਸਬਰ, ਸਿਰੜ ਤੇ ਏਕੇ ਦੀ ਜਿੱਤ: ਪੰਥਕ ਆਗੂ

ਚੰਡੀਗੜ੍ਹ –  ਪੰਥਕ ਸੇਵਕ ਸ਼ਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਿਨਾਮ ਸਿੰਘ ਖੰਡੇਵਾਲ, ਭਾਈ ਸਤਿਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸੁਖਦੇਵ ਸਿੰਘ ਡੋਡ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਰਾਬ ਤੇ ਇਥਨੌਲ ਬਣਾਉਣ ਵਾਲੀ ‘ਮਾਲਬਰੋਜ਼ ਪ੍ਰਾਈਵੇਟ ਲਿਮਟਿਡ’ ਜੀਰਾ ਫੈਕਟਰੀ ਨੂੰ ਬੰਦ ਕਰਨ ਦਾ ਪੰਜਾਬ ਸਰਕਾਰ ਦਾ ਫੈਸਲਾ, ਕਿਸਾਨਾਂ, ਵਾਤਾਵਰਨ ਪ੍ਰੇਮੀਆਂ ਤੇ ਇਨਸਾਨੀਅਤ ਦੀ ਜਿੱਤ ਹੈ। ਇਸ ਲਈ ਅੰਦੋਲਨ ਕਰਨ ਵਾਲੀ ਲੀਡਰਸ਼ਿੱਪ ਤੇ ਅੰਦੋਲਨ ’ਚ ਭਾਗ ਲੈਣ ਵਾਲੇ ਸਾਰੇ ਲੋਕ ਤੇ ਖਾਸ ਕਰਕੇ ਪ੍ਰਭਾਵਤ ਪਿੰਡਾਂ ਦੇ ਵਸਨੀਕ ਵਧਾਈ ਦੇ ਪਾਤਰ ਹਨ।

 

ਸਰਕਾਰ ਵੱਲੋਂ ਪਹਿਲਾ ਇਸ ਮੋਰਚੇ ਨੂੰ ਅਸਫਲ ਕਰਨ ਅਤੇ ਫੈਕਟਰੀ ਮਾਲਕ ਦਾ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਪਰ ਲੋਕਾਂ ਦੇ ਸਬਰ, ਸਿਰੜ ਅਤੇ ਦ੍ਰਿੜਤਾ ਕਾਰਨ ਅਖੀਰ ਸਰਕਾਰ ਨੇ ਫੈਕਟਰੀ ਬੰਦ ਕਰਨ ਦਾ ਫੈਸਲਾ ਲਿਆ ਹੈ।

ਇਹ ਘਟਨਾਕ੍ਰਮ ਦਰਸਾਉਂਦਾ ਹੈ ਕਿ ਮੁਨਾਫੇ ਲਈ ਪੰਜਾਬ ਦੀ ਆਬੋ-ਹਵਾ ਅਤੇ ਪਾਣੀ ਜਿਹੇ ਕੁਦਰਤੀ ਸਾਧਨਾਂ ਨੂੰ ਦੂਸ਼ਿਤ ਕਰਨ ਵਿਰੁਧ ਸਫਲਤਾਂ ਲਈ ਏਕਤਾ ਨਾਲ ਕੀਤਾ ਜਾਣ ਵਾਲਾ ਸੰਘਰਸ਼ ਦੀ ਇਕੋ-ਇਕ ਕਾਰਗਰ ਰਸਤਾ ਹੈ। ਇਹ ਸਫਲਤਾ ਅਗਲੇਰੇ ਸੰਘਰਸ਼ਾਂ ਲਈ ਉਤਸ਼ਾਹ ਅਤੇ ਪ੍ਰੇਰਣਾ ਦਾ ਸਵੱਬ ਬਣੇਗੀ।

ਉਹਨਾਂ ਸਪੱਸ਼ਟ ਕੀਤਾ ਕਿ ਫੈਕਟਰੀ ਬੰਦ ਕਰਨ ਦੇ ਸਰਕਾਰੀ ਹੁਕਮ ਨਾਲ ਮੋਰਚੇ ਦਾ ਪਹਿਲਾ ਪੜਾਅ ਜਰੂਰ ਜਿੱਤਿਆ ਗਿਆ, ਪਰ ਲੜਾਈ ਅਜੇ ਮੁੱਕੀ ਨਹੀਂ, ਅਗਲੇ ਪੜਾਅ ਵਿੱਚ ਦਾਖਲ ਹੋਈ ਹੈ। ਅਜੇ ਨਾ ਤਾਂ ਸਰਕਾਰ ਨੇ ਇਸ ਫੈਕਟਰੀ ਦਾ ਲਾਇਸੈਂਸ ਹੀ ਰੱਦ ਕੀਤਾ ਹੈ ਤੇ ਨਾ ਫੈਕਟਰੀ ਦੀ ਜ਼ਮੀਨ ਅਕਵਾਇਰ ਕਰਨ ਅਤੇ ਫੈਕਟਰੀ ਤੇ ਉਸ ਦਾ ਸਾਜ਼ੋ-ਸਮਾਨ ਹਟਾਉਣ ਬਾਰੇ ਹੀ ਕੋਈ ਕਦਮ ਚੁੱਕਿਆ ਹੈ। ਫੈਕਟਰੀ ਮਾਲਕ ਕੋਲ ਸਰਕਾਰ ਦੇ ਇਸ ਫੈਸਲੇ ਨੂੰ ਚਨੌਤੀ ਦੇਣ ਦਾ ਕਨੂੰਨੀ ਵਿਕਲਪ ਮੌਜੂਦ ਹੈ।

ਉਹਨਾਂ ਕਿਹਾ ਹੁਣ ਕਨੂੰਨੀ ਲੜਾਈ ਲੜਨ ਦਾ ਪੜਾਅ ਸ਼ੁਰੂ ਹੋਣ ਦੇ ਅਸਾਰ ਹਨ ਅਤੇ ਉਸ ਲਈ ਸੁਹਿਰਦ ਕਦਮ ਚੁਕਣੇ ਪੈਣਗੇ। ਸਰਕਾਰ ਲਈ ਵੀ ਪਰਖ ਦੀ ਅਗਲੀ ਘੜੀ ਸ਼ੁਰੂ ਹੋ ਗਈ ਹੈ, ਉਹ ਲੋਕਾਂ ਦੇ ਪੱਖ ਵਿੱਚ ਭੁਗਤਦੀ ਹੈ ਜਾਂ ਫੈਕਟਰੀ ਨੂੰ ਮੁਆਵਜ਼ਾ ਅਦਾ ਕਰਨ ਜਿਹੀ ਪਹਿਲਾਂ ਵਰਗੀ ਨੀਤੀ ਧਾਰ ਕੇ ਫੈਕਟਰੀ ਮਾਲਕ ਦੀ ਅਸਿੱਧੀ ਮਦਦ ਕਰਦੀ ਹੈ, ਇਹਦਾ ਪਤਾ ਆਉਣ ਵਾਲੇ ਦਿਨਾਂ ਵਿੱਚ ਹੀ ਲੱਗੇਗਾ। ਅੰਦੋਲਨਕਾਰੀ ਆਗੂਆਂ ਨੂੰ ਕਨੂੰਨੀ ਲੜਾਈ ਲਈ ਤੁਰੰਤ ਕਮਰਕੱਸੇ ਕਰਨੇ ਚਾਹੀਦੇ ਹਨ ਅਤੇ ਪੰਜਾਬ ਦੇ ਲੋਕਾਂ ਆਪਣਾ ਸਹਿਯੋਗ ਮੋਰਚੇ ਦੇ ਅਗਲੇ ਪੜਾਵਾਂ ਵਿਚ ਵੀ ਜਾਰੀ ਰੱਖਣਾ ਚਾਹੀਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਖਾਲਸਾ ਪੰਥ ਦੇ ਤਖਤ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਦੇ ਕੇਂਦਰ ਹਨ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਰਤ ਸਰਕਾਰ ਸਿੱਖ ਤਖਤਾਂ ਨੂੰ ਸਿੱਧੇ ਸਰਕਾਰੀ ਕੰਟਰੋਲ ਹੇਠ ਲਿਆਉਣ
ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਵਿਚ ਦੁਨੀਆਦਾਰੀ ਸਰਕਾਰ ਦੀ ਗੈਰਸਿਧਾਂਤਕ ਤੇ ਅਧਾਰਹੀਣ ਦਖਲਅੰਦਾਜ਼ੀ ਹੈ ਜਿਸ
ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: