Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

October 22, 2016

October 22, 2016

ਦਰਬਾਰ ਸਾਹਿਬ ਦੀ ਮੀਨਾਕਾਰੀ ਸਬੰਧੀ ਚੱਲ ਰਹੀ ਚਰਚਾ 'ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਦਰਬਾਰ ਸਾਹਿਬ ਵਿਖੇ ਹੋਈ ਮੀਨਾਕਾਰੀ ਕੋਈ ਨਵੀਂ ਨਹੀਂ ਹੈ ਜੋ ਇਸ ਨੂੰ ਬਦਲ ਦਿੱਤਾ ਜਾਵੇ, ਸਗੋਂ ਇਹ ਤਾਂ ਪੁਰਾਤਨ ਸਮੇਂ ਤੋਂ ਇਸੇ ਤਰ੍ਹਾਂ ਹੀ ਦ੍ਰਿਸ਼ਟਮਾਨ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਇਸ ਸਬੰਧ ਵਿੱਚ ਵਿਵਾਦ ਪੈਦਾ ਕਰਨਾ ਤੱਥਹੀਣ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਫੋਕੀ ਸ਼ੋਹਰਤ ਪ੍ਰਾਪਤ ਕਰਨਾ ਅਤਿਅੰਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਮੀਨਾਕਾਰੀ, ਚਿੱਤਰਕਾਰੀ ਦੀ ਮੁਰੰਮਤ ਕਰਨ ਤੋਂ ਪਹਿਲਾਂ ਦੀਆਂ ਤਸਵੀਰਾਂ ਵੀ ਮੌਜੂਦ ਹਨ ਜੋ ਮੁਕੰਮਲ ਫੋਟੋਗ੍ਰਾਫੀ ਕਰਵਾ ਕੇ ਸੁਰੱਖਿਅਤ ਕੀਤੀਆਂ ਗਈਆਂ ਹਨ।
ਕੈਲੀਫੋਰੀਆ ਦੀ ਯੂਬਾ ਸਿਟੀ ਵਿੱਚ ਸਿੱਖ ਭਾਈਚਾਰੇ ਨੇ ਅਮਰੀਕੀਆਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਇਕ ਕੌਮੀ ਮੁਹਿੰਮ ਤਹਿਤ 135000 ਡਾਲਰ ਇਕੱਤਰ ਕੀਤੇ ਹਨ। ਯੂਬਾ ਸ਼ਹਿਰ ਵਿੱਚ ਕਈ ਗੁਰਦੁਆਰੇ ਹਨ ਅਤੇ ਇਹ ਖੇਤੀ ਕਰਨ ਵਾਲੇ ਸਿੱਖ ਭਾਈਚਾਰੇ ਦੇ ਰਿਹਾਇਸ਼ ਵਾਲੇ ਇਲਾਕੇ ਵਜੋਂ ਜਾਣਿਆ ਜਾਂਦਾ ਹੈ, ਜਿਥੇ ਬਾਦਾਮ, ਆੜੂ ਅਤੇ ਦਾਖ-ਮੁਨੱਕਾ ਦੇ ਵੱਡੇ ਫਾਰਮ ਹਨ।
ਲੰਡਨ ਦਾ ਮੇਅਰ ਸਾਦਿਕ ਖਾਨ, ਜੋ ਪਾਕਿਸਤਾਨ ਤੋਂ ਬੱਸ ਡਰਾਈਵਰ ਦਾ ਬੇਟਾ ਹੈ, ਇੰਗਲੈਂਡ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਏਸ਼ਿਆਈ ਮੂਲ ਦਾ ਬੰਦਾ ਹੈ। ਬਰਤਾਨੀਆ ਦੀਆਂ 101 ਸਭ ਤੋਂ ਵੱਧ ਪ੍ਰਭਾਵਸ਼ਾਲੀ ਏਸ਼ਿਆਈ ਸ਼ਖ਼ਸੀਅਤਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ, ਹਿੰਦੂਜਾ ਭਰਾ, ਲਕਸ਼ਮੀ ਮਿੱਤਲ ਅਤੇ ਸੰਗੀਤਕਾਰ ਤੇ ਗਾਇਕ ਜ਼ਿਆਨ ਮਲਿਕ ਸ਼ਾਮਲ ਹਨ।
“20 ਅਕਤੂਬਰ 2016 ਨੂੰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗ੍ਰਹਿ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿਚ ਸਮੁੱਚੀਆਂ ਹਮਖਿਆਲ ਜਥੇਬੰਦੀਆਂ ਦੀ ਇਕ ਮੀਟਿੰਗ ਹੋਈ ਸੀ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੁਝ ਪ੍ਰਮੁੱਖ ਆਗੂਆਂ ਅਤੇ ਆਈਆਂ ਜਥੇਬੰਦੀਆਂ ਦੇ ਸਰਗਰਮ ਆਗੂਆਂ ਦੀ ਇਕ ਸੂਚੀ “ਸਰਬੱਤ ਖ਼ਾਲਸਾ ਕੰਟਰੂਲ ਰੂਮ” ਨੂੰ ਭੇਜੀ ਜਾਣੀ ਸੀ।
ਸਿੱਖ ਦਾ ਅਸਲ ਅਰਥ ਹੈ “ਸੱਚ ਲਈ ਤਤਪਰ” ਅਤੇ ਜਦੋਂ ਸਿੱਖ ਗੁਰਬਾਣੀ ਤੇ ਵਿਰਸੇ ਦੀ ਰੋਸ਼ਨੀ ਵਿਚ “ਸੱਚ ਉਪਰ ਦ੍ਰਿੜ” ਹੋ ਜਾਂਦਾ ਹੈ ਤਾਂ ਹੀ ਉਹ ਸਿੰਘ ਸਬਦ ਦੇ ਅਸਲ ਅਰਥਾਂ ਦੇ ਮੇਚ ਦਾ ਬਣ ਜਾਂਦਾ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਜਗਤ ਵਿਚ ਪ੍ਰਗਟ ਹੋਏ ਤਾਂ ਉਸ ਸਮੇਂ ਸੱਚ ਰੂਪੀ ਚੰਦਰਮਾ ਚੜ੍ਹਿਆ ਹੋਣ ਦੇ ਬਾਵਜੂਦ ਵੀ ਝੂਠ/ਕੂੜ ਰੂਪੀ ਮੱਸਿਆ ਹੋਣ ਕਾਰਨ ਦਿਸ ਨਹੀਂ ਸੀ ਰਿਹਾ ਭਾਵ ਕਿ ਸੱਚ ਤਾਂ ਹਮੇਸ਼ਾ ਬੁਲੰਦ ਹੀ ਰਹਿੰਦਾ ਹੈ, ਉਹ ਕਿਸੇ ਨੂੰ ਝੂਠ/ਕੂੜ ਦੇ ਪਰਦੇ ਕਾਰਨ ਨਾ ਦਿਖੇ ਤਾਂ ਇਕ ਵੱਖਰੀ ਗੱਲ ਹੈ। ਗੁਰਬਾਣੀ ਦਾ ਸਾਰਾ ਤੱਤ ਕੂੜ/ਝੂਠ ਦੀ ਪਾਲ/ਪਰਦਾ/ਕੰਧ ਤੋੜ ਕੇ ਸਦੀਵੀ ਸੱਚ ਦੇ ਸਨਮੁੱਖ ਹੋ ਕੇ ਸਚਿਆਰਾ ਹੋਣਾ ਹੈ। ਸਚਿਆਰਾ ਹੋਣਾ ਜ਼ਰੂਰੀ ਹੈ, ਕਿਸੇ ਨੂੰ ਦਿਸੇ ਜਾਂ ਨਾ ਇਹ ਬਾਅਦ ਦੀ ਗੱਲ ਹੈ।
ਆਵਾਜ਼-ਏ-ਪੰਜਾਬ ਵੱਲੋਂ ਸਿਆਸੀ ਗੱਠਜੋੜ ਬਾਰੇ ਅਜੇ ਵੀ ਪੱਤੇ ਨਾ ਖੋਲ੍ਹਣ ਕਾਰਨ ਸਥਿਤੀ ਭੰਬਲਭੂਸੇ ਵਾਲੀ ਬਣੀ ਹੋਈ ਹੈ। ਦਿੱਲੀ ਵਿੱਚ ਕੱਲ੍ਹ ਆਵਾਜ਼-ਏ-ਪੰਜਾਬ ਦੇ ਆਗੂਆਂ ਨਵਜੋਤ ਸਿੰਘ ਸਿੱਧੂ, ਬੈਂਸ ਭਰਾਵਾਂ ਤੇ ਪ੍ਰਗਟ ਸਿੰਘ ਨੇ ਮੀਟਿੰਗ ਕੀਤੀ ਤੇ ਅਗਲੀ ਰਣਨੀਤੀ ਵਿਚਾਰੀ।
ਪਿੰਡ ਮੱਲਣ, ਸ੍ਰੀ ਮੁਕਤਸਰ ਸਾਹਿਬ ਵਿੱਚ ਬੁੱਢਾ ਦਲ ਦੇ ਧੜਿਆਂ ਵਿੱਚ ਗੁਰਦੁਆਰੇ 'ਤੇ ਕਬਜ਼ੇ ਨੂੰ ਲੈ ਕੇ ਹੋਈ ਝੜਪ ਵਿੱਚ ਤਿੰਨ ਬੰਦਿਆਂ ਦੀ ਮੌਤ ਤੋਂ ਬਾਅਦ 96 ਕਰੋੜੀ ਬੁੱਢਾ ਦਲ ਬਲਵੀਰ ਸਿੰਘ ਗਰੁੱਪ ਅਤੇ ਰਕਬਾ ਗਰੁੱਪ ਦੇ ਬਾਬਾ ਪ੍ਰੇਮ ਸਿੰਘ ਆਹਮੋਂ-ਸਾਹਮਣੇ ਆ ਗਏ ਹਨ। ਇਸ ਘਟਨਾ ਤੋਂ ਬਾਅਦ ਗੁਰਦੁਆਰਾ ਲੱਖੀ ਜੰਗਲ ਸਾਹਿਬ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 23 ਤੋਂ 25 ਅਕਤੂਬਰ ਤੱਕ ਪੰਜਾਬ ਵਿੱਚ ਚੋਣ ਦੌਰਾ ਕਰਨਗੇ। ਇਸ ਦੌਰਾਨ ਉਹ ਆਪਣੀ ਪਾਰਟੀ ਦੇ ਉਦਯੋਗ, ਵਪਾਰ, ਟਰਾਂਸਪੋਰਟ ਤੇ ਰੀਅਲ ਅਸਟੇਟ ਨਾਲ ਸਬੰਧਿਤ ਚੋਣ ਮਨੋਰਥ ਪੱਤਰ ਜਾਰੀ ਕਰਨਗੇ।
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ਮਹਿਜ਼ 1.27 ਫ਼ੀਸਦੀ ਹੈ ਤੇ ਵਿਰੋਧੀ ਪਾਰਟੀਆਂ ਵੱਲੋਂ ਆਪਣੇ ਸਿਆਸੀ ਹਿੱਤਾਂ ਲਈ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਪ ਮੁੱਖ ਮੰਤਰੀ ਨੇ ਇਨ੍ਹਾਂ ਤੱਥਾਂ ਦੀ ਪੁਸ਼ਟੀ ਲਈ ਪੱਤਰਕਾਰਾਂ ਦੇ ਸਨਮੁੱਖ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਅਤੇ ਡੀਜੀਪੀ ਸੁਰੇਸ਼ ਅਰੋੜਾ ਨੂੰ ਅਸਲੀਅਤ ਸਾਹਮਣੇ ਲਿਆਉਣ ਲਈ ਕਿਹਾ। ਬਾਦਲ, ਡਾ. ਰਾਜ ਬਹਾਦਰ ਅਤੇ ਡੀਜੀਪੀ ਨੇ ਇੱਕੋ ਸੁਰ ’ਚ ਨਸ਼ਿਆਂ ਦੇ ਪ੍ਰਕੋਪ ਸਬੰਧੀ ਦਾਅਵਿਆਂ ਨੂੰ ਝੂਠੇ ਕਰਾਰ ਦਿੱਤਾ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।