Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

March 14, 2015

March 14, 2015

ਪਾਕਿਸਤਾਨ ਵਿੱਚ ਇਸਲਾਮਾਬਾਦ ਹਾਈਕੋਰਟ ਨੇ ਸਾਲ 2008 ਵਿਚ ਹੋਏ ਮੁੰਬਈ ਹਮਲੇ ਵਿੱਚ ਭਾਰਤ ਵੱਲੋਂ ਐਲਾਨੇ ਮੁੱਖ ਸਾਜਿਸ਼ਕਾਰ ਜ਼ਕੀ ਉਰ ਰਹਿਮਾਨ ਲਖਵੀ ਨੂੰ ਹਿਰਾਸਤ ਵਿਚ ਰੱਖਣ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਪਾਕਿਸਤਾਨ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਆਪਸੀ ਕਲੇਸ਼ 'ਚ ਉਲਝੇ ਹੋਣ ਤੇ ਪੰਜਾਬ ਅੰਦਰ ਪਾਰਟੀ ਦਾ ਕੋਈ ਜਥੇਬੰਦਕ ਬੰਨ੍ਹ-ਸ਼ੁੱਭ ਨਾ ਬਣਨ ਕਾਰਨ 'ਆਪ' ਵੱਲੋਂ ਧੂਰੀ ਹਲਕੇ ਦੀ ਉਪ ਚੋਣ ਲੜਨ ਬਾਰੇ ਦੁਚਿੱਤੀ ਵਿੱਚ ਹੈ ।
ਜਥੇਦਾਰ ਗਿਆਨੀ ਗੁਰਬਚਨ ਸਿੰਗ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕਸ਼ਾਹੀ ਸੰਮਤ 547 ਦਾ ਨਵਾਂ ਕੈਲੰਡਰ ਕਸ਼ਮਕਸ਼ ਦੌਰਾਨ ਅੱਜ14 ਮਾਰਚ ਨੂੰ ਜਾਰੀ ਕਰ ਦੇਵੇਗੀ ।
ਬਰਤਾਨੀਆ ਦੀ ਸੰਸਦ ਵਿਚ ਬਰਤਾਨਵੀ ਸਿੱਖਾਂ ਬਾਰੇ ਤਿਆਰ ਕੀਤੀ ਗਈ ਇਕ ਖਾਸ ਰਿਪੋਰਟ ਅੱਜ ਪਾਰਲੀਮੈਂਟਰੀ ਸਮਾਗਮ ਦੌਰਾਨ ਲਾਂਚ ਕੀਤੀ ਗਈ ।ਇਸ ਮੌਕੇ ਪਾਵਰ ਅਤੇ ਊਰਜਾ ਮੰਤਰੀ ਸੰਦੀਪ ਵਰਮਾ, ਸਾਬਕਾ ਅਤੇ ਪਹਿਲੇ ਸਿੱਖ ਮੰਤਰੀ ਪਰਮਜੀਤ ਸਿੰਘ ਢਾਂਡਾ, ਐਮ. ਪੀ. ਪੈਟ ਮੈਕਫੈਡਨ, ਐਮ. ਪੀ. ਮਾਰਗਰੇਟ ਫਿਊਨਾ ਅਤੇ ਰਿਪੋਰਟ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਆਦਿ ਨੇ ਸੰਬੋਧਨ ਕੀਤਾ ।
ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਉੱਘੇ ਖੇਤੀਬਾੜੀ ਵਿਗਿਆਨੀ ਤੇ 'ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ' ਵਜੋਂ ਕਿਸਾਨ-ਵਰਗ 'ਚ ਅਹਿਮ ਰੁਤਬਾ ਰੱਖਣ ਵਾਲੇ ਪ੍ਰੋ: ਐਮ. ਐਸ. ਸਵਾਮੀਨਾਥਨ ਨੇ ਅੱਜ ਇਥੇ ਕਿਹਾ ਕਿ ਦੇਸ਼ ਦੀ ਖੁਰਾਕ ਸੁਰੱਖਿਆ ਦਾ ਦਾਰੋਮਦਾਰ ਆਪਣੇ ਮੋਢਿਆਂ 'ਤੇ ਚੁੱਕੀ ਬੈਠੇ ਪੰਜਾਬ ਨੂੰ ਦੇਸ਼ ਦਾ 'ਵਿਸ਼ੇਸ਼ ਖੇਤੀਬਾੜੀ ਜ਼ੋਨ' ਐਲਾਨਿਆ ਜਾਣਾ ਚਾਹੀਦਾ ਹੈ ।
ਰਾਸ਼ਟਰੀ ਸੇਵਕ ਸੰਘ (ਆਰਐਸਐਸ) ਦੇ ਜੁਆਇੰਟ ਜਨਰਲ ਸਕੱਤਰ ਦੱਤਾਤਰੇਆ ਹੋਸਬਲੇ ਨੇ ਸਪਸ਼ਟ ਕਿਹਾ ਕਿ ਭਾਰਤ ਵਿੱਚ ਕੋਈ ਘਣਗਿਣਤੀਆਂ ਨਹੀਂ ਹਨ। ਭਾਰਤ ਵਿੱਚ ਵੱਸਣ ਵਾਲੇ ਸਾਰੇ ਲੋਕ ਸਭਿਆਚਾਰਕ, ਕੌਮੀਅਤ ਤੇ ਡੀਐਨਏ ਪੱਖੋਂ ਹਿੰਦੂ ਹਨ। ਸੰਘ ਦੇ ਮੁਖੀ ਮੋਹਨ ਭਗਵਤ ਇਹ ਘੱਟੋ-ਘੱਟ ਵੀਹ ਵਾਰ ਕਹਿ ਚੁੱਕੇ ਹਨ।
ਸਾਲ 2010 ਵਿੱਚ ਭਾਰਤੀ ਫੌਜ ਵੱਲੋਂ ਝੂਠੇ ਮੁਕਾਬਲੇ ਵਿੱਚ ਮਾਰੇ ਤਿੰਨ ਕਸ਼ਮੀਰੀ ਨੌਜਵਾਨਾਂ ਦੇ ਮਾਮਲੇ ਵਿੱਚ ਫੌਜੀ ਅਦਾਲਤ ਨੇ ਇੱਕ ਫੌਜੀ ਨੂੰ ਉਮਰਕੈਦ ਦੀ ਸਜ਼ਾ ਸੁਣਾਉਦਿਆਂ ਬਰਤਰਫ ਕਰ ਦਿੱਤਾ ਹੈ ।

ਸਿੱਖ ਵਿਆਖਿਆ ਬਾਰੇ ਇਹ ਵਖਿਆਨ ਜਰੂਰ ਸੁਣੋ:

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਖਾਸ ਖਬਰਾਂ

ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਵਿਰਾਸਤ ਨੂੰ ਸ਼ਾਇਦ ਇੱਕ ਵਾਕ ਵਿੱਚ ਇੰਝ ਸਮਝਿਆ ਜਾ ਸਕਦਾ ਹੈ। ਉਹਨਾਂ ਨੇ ਸੰਘਰਸ਼ ਦੀ ਇੱਕ ਪੀੜ੍ਹੀ ਦੀ ਯਾਦ, ਸੋਚ ਅਤੇ ਸਵਾਲਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਆਪਣਾ ਵਡਮੁੱਲਾ ਹਿੱਸਾ ਪਾਇਆ।
ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਦੀ ਫਾਈਵ ਆਈਜ਼ ਦੇਸ਼ਾਂ ਦੀ ਦੇਖ-ਰੇਖ ਹੇਠ ਅੰਤਰ-ਰਾਸ਼ਟਰੀ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਭਾਰਤ ਸਰਕਾਰ ਦੇ ਆਗੂਆਂ, ਰਾਅ ਮੁਖੀ ਅਤੇ ਹੋਰ ਦੋਸ਼ੀਆਂ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਹੈ।
ਅਕਾਲ ਤਖ਼ਤ ਅਕਾਲ ਪੁਰਖ ਦੀ ਸਰਵਉੱਚ ਪ੍ਰਭੂਸੱਤਾ ਦਾ ਪ੍ਰਤੀਕ ਹੈ। ਸਿੱਖਾਂ ਲਈ, ਪਰਮ ਵਫ਼ਾਦਾਰੀ ਦੁਨਿਆਵੀ ਸਰਕਾਰਾਂ ਪ੍ਰਤੀ ਨਹੀਂ, ਬਲਕਿ ਅਕਾਲ ਦੇ ਇਲਾਹੀ ਨਿਯਮਾਂ ਪ੍ਰਤੀ ਹੈ। ਕੋਈ ਵੀ ਸੰਸਾਰਕ ਤਾਕਤ ਸਿੱਖ ਧਰਮ, ਉਨ੍ਹਾਂ ਦੇ ਅਭਿਆਸ ਜਾਂ ਧਾਰਮਿਕ ਮਾਮਲਿਆਂ ਵਿੱਚ ਉਨ੍ਹਾਂ ਦੇ ਅਮਲ ਅਤੇ ਪ੍ਰਤੀਕਰਮ 'ਤੇ ਰਾਜ ਕਰਨ ਦਾ ਅਧਿਕਾਰ ਨਹੀਂ ਰੱਖਦੀ।