Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਵਿੱਚ ਕੋਈ ਘੱਟਗਿਣਤੀ ਨਹੀਂ -ਸਭਿਆਚਾਰਕ, ਕੌਮੀਅਤ ਤੇ ਡੀਐਨਏ ਪੱਖੋਂ ਹਿੰਦੂ ਹਨ: ਆਰਐਸਐਸ

ਭਾਰਤ ਵਿੱਚ ਕੋਈ ਘੱਟਗਿਣਤੀ ਨਹੀਂ -ਸਭਿਆਚਾਰਕ, ਕੌਮੀਅਤ ਤੇ ਡੀਐਨਏ ਪੱਖੋਂ ਹਿੰਦੂ ਹਨ: ਆਰਐਸਐਸ

ਨਾਗਪੁਰ (13 ਮਾਰਚ, 2015): ਰਾਸ਼ਟਰੀ ਸੇਵਕ ਸੰਘ (ਆਰਐਸਐਸ) ਦੇ ਜੁਆਇੰਟ ਜਨਰਲ ਸਕੱਤਰ ਦੱਤਾਤਰੇਆ ਹੋਸਬਲੇ ਨੇ ਸਪਸ਼ਟ ਕਿਹਾ ਕਿ ਭਾਰਤ ਵਿੱਚ ਕੋਈ ਘੱਟਗਿਣਤੀਆਂ ਨਹੀਂ ਹਨ। ਭਾਰਤ ਵਿੱਚ ਵੱਸਣ ਵਾਲੇ ਸਾਰੇ ਲੋਕ ਸਭਿਆਚਾਰਕ, ਕੌਮੀਅਤ ਤੇ ਡੀਐਨਏ ਪੱਖੋਂ ਹਿੰਦੂ ਹਨ। ਸੰਘ ਦੇ ਮੁਖੀ ਮੋਹਨ ਭਗਵਤ ਇਹ ਘੱਟੋ-ਘੱਟ ਵੀਹ ਵਾਰ ਕਹਿ ਚੁੱਕੇ ਹਨ।

ਨਾਗਪੁਰ ’ਚ ਸਮਾਗਮ ’ਚ ਹਿੱਸਾ ਲੈਣ ਲਈ ਸੰਘ ਦੇ ਮੁਖੀ ਮੋਹਨ ਭਾਗਵਤ ਪਹੁੰਚਦੇ ਹੋਏ
ਨਾਗਪੁਰ ’ਚ ਸਮਾਗਮ ’ਚ ਹਿੱਸਾ ਲੈਣ ਲਈ ਪਹੁੰਚਿਆ ਸੰਘ ਮੁਖੀ ਮੋਹਨ ਭਾਗਵਤ

ਉਨ੍ਹਾਂ ਕਿਹਾ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਦੇ ਖਾਤਮੇ ਦੇ ਆਪਣੇ ਪਹਿਲੇ ਸਟੈਂਡ ਨੂੰ ਦੁਹਰਾਇਆ ਹੈ ਤੇ ਨਾਲ ਹੀ ਇਹ ਮੰਨਣ ਤੋਂ ਨਾਂਹ ਕਰ ਦਿੱਤੀ ਕਿ ਭਾਰਤ ਵਿੱਚ ਕੋਈ ਘਣਗਿਣਤੀਆਂ ਹਨ। ਸੰਘ ਨੇ ਸਾਰੇ ਘਟਗਿਣਤੀ ਭਾਈਚਾਰਿਆਂ ਨੂੰ ਹਿੰਦੂ ਕਰਾਰ ਦਿੱਤਾ ਹੈ। ਇਹ ਵੀ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਜੰਮੂ-ਕਸ਼ਮੀਰ ਵਿੱਚ ਭਾਜਪਾ-ਪੀਡੀਪੀ ਸਰਕਾਰ ਬਣਾਉਣ ਦਾ ਨਵਾਂ ਤਜਰਬਾ ਸਫਲ ਹੋਵੇ।

 ਹੋਸਬਲੇ ਨੇ ਕਿਹਾ ਕਿ ‘‘ਸੰਘ ਧਾਰਾ 370 ’ਤੇ ਕੋਈ ਸਮਝੌਤਾ ਨਹੀਂ ਕਰੇਗਾ। ਜੇ ਜੰਮੂ-ਕਸ਼ਮੀਰ ਦੇ ਹਾਲਾਤ ਨਾ ਸੁਧਰੇ ਤਾਂ ਇਸ ਉਪਰ ਵਿਚਾਰ ਕੀਤਾ ਜਾਏਗਾ।’’ ਉਨ੍ਹਾਂ ਕਿਹਾ ਕਿ ਸੰਘ ਚਾਹੁੰਦਾ ਹੈ ਕਿ ਜੰਮੂ-ਕਸ਼ਮੀਰ ਵਿੱਚ ਭਾਜਪਾ ਵੱਲੋਂ ਪਹਿਲੀ ਵਾਰ ਸਾਂਝੀ ਸਰਕਾਰ ਬਣਾਉਣ ਲਈ ਕੀਤਾ ਤਜਰਬਾ ਸਫਲ ਹੋਵੇ।

ਉਨ੍ਹਾਂ ਜੰਮੂ-ਕਸ਼ਮੀਰ ਵਿੱਚ ਵੱਖਵਾਦੀ ਨੇਤਾ ਮੁਸੱਰਤ ਦੀ ਰਿਹਾਈ ਹੋਣ ਅਤੇ ਰਾਜ ਅੰਦਰ ਕੌਮੀ ਝੰਡੇ ਦੇ ਨਾਲ-ਨਾਲ ਸੂਬੇ ਦੇ ਝੰਡੇ ਨੂੰ ਬਰਾਬਰ ਦਾ ਦਰਜਾ ਸਬੰਧੀ ਹਦਾਇਤਾਂ ਦੀ ਆਲੋਚਨਾ ਕੀਤੀ। ਸੰਘ ਨੇ ਮੋਦੀ ਸਰਕਾਰ ਦੇ ਪਹਿਲੇ ਦਸ ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਸਰਾਹਿਆ, ‘ਘਰ ਵਾਪਸੀ’ ਨਾਲੋਂ ਨਾਤਾ ਤੋੜਦਿਆਂ ਇਸ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦਾ ਪ੍ਰੋਗਰਾਮ ਕਰਾਰ ਦਿੱਤਾ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਰ. ਐੱਸ. ਐੱਸ ਦੇ ਮੁੱਖੀ ਮੋਹਨ ਭਾਗਵਤ ਵੱਲੋਂ ਦਸਹਿਰੇ ਅਤੇ ਆਰ. ਐੱਸ. ਐੱਸ ਦੇ ਸਥਾਪਨਾ ਦਿਵਸ 'ਤੇ ਦਿੱਤੇ ਭਾਸ਼ਣ ਦਾ ਭਾਰਤ ਦੇ ਸਰਕਾਰੀ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਕਰਨ ਦੀ ਨਿਖੇਧੀ
ਭਾਰਤ ਦੇ ਕੇਂਦਰ ਵਿੱਚ ਮੋਦੀ ਦੀ ਅਗਵਾਈ ਵਾਲੀ ਬਾਜਪਾ ਸਰਕਾਰ ਦੇ ਬਨਣ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਰਹਿਣ ਵਾਲੀ ਕੱਟੜ ਹਿੰਦੂਵਾਦੀ ਸੰਸਥਾ ਆਰ. ਐੱਸ. ਐੱਸ ਦੇ ਮੁਖੀ ਮੋਹਨ ਭਾਗਵਤ ਦੇ
ਕੇਦਰ ਵਿੱਚ ਮੋਦੀ ਦੀ ੳਗਵਾਈ ਵਾਲੀ ਬਾਜਪਾ ਸਰਕਾਰ ਆਉਣ ਤੋ ਬਾਅਦ ਪੰਜਾਬ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਭਾਵ ਆਰ. ਐੱਸ. ਐੱਸ ਦੀਆਂ ਸਰਗਮੀਆਂ ਵਿੱਚ ਚੋਖਾ ਵਾਧਾ ਹੋਇਆ ਹੈ।ਆਰ. ਐੈੱਸ ਐੱਸ
ਲੁਧਿਆਣਾ/ਜਲੰਧਰ (11 ਸਤੰਬਰ, 2014): ਆਰ. ਐੱਸ. ਐੱਸ ਜੰਮੂ ਕਸ਼ਮੀਰ ਨੂੰ ਵਿਸ਼ੇਸ ਰਾਜ ਦਾ ਦਰਜ਼ਾ ਦੇਣ ਵਾਲੀ ਧਾਰਾ 370, ਜਿਸ ਅਧੀਨ ਜੰਮੂ ਕਸ਼ਮੀਰ ਵਿੱਚ ਵੱਸਣ ਵਾਲੇ ਲੋਕਾਂ ਨੂੰ ਕਈ ਰਿਆਇਤਾਂ ਮਿਲੀਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: