Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਇਸਲਾਮਾਬਾਦ ਹਾਈਕੋਰਟ ਨੇ ਲਖਵੀ ਨੂੰ ਤੁਰੰਤ ਰਿਹਾਅ ਕਰਨ ਦੇ ਦਿੱਤੇ ਹੁਕਮ

ਇਸਲਾਮਾਬਾਦ ਹਾਈਕੋਰਟ ਨੇ ਲਖਵੀ ਨੂੰ ਤੁਰੰਤ ਰਿਹਾਅ ਕਰਨ ਦੇ ਦਿੱਤੇ ਹੁਕਮ

ਇਸਲਾਮਾਬਾਦ / ਨਵੀਂ ਦਿੱਲੀ(13 ਮਾਰਚ, 2015): ਪਾਕਿਸਤਾਨ ਵਿੱਚ ਇਸਲਾਮਾਬਾਦ ਹਾਈਕੋਰਟ ਨੇ ਸਾਲ 2008 ਵਿਚ ਹੋਏ ਮੁੰਬਈ ਹਮਲੇ ਵਿੱਚ ਭਾਰਤ ਵੱਲੋਂ ਐਲਾਨੇ ਮੁੱਖ ਸਾਜਿਸ਼ਕਾਰ ਜ਼ਕੀ ਉਰ ਰਹਿਮਾਨ ਲਖਵੀ ਨੂੰ ਹਿਰਾਸਤ ਵਿਚ ਰੱਖਣ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਪਾਕਿਸਤਾਨ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਪੁਲਿਸ ਹਿਰਾਸਤ ਵਿੱਚ ਲਖਵੀ
ਪੁਲਿਸ ਹਿਰਾਸਤ ਵਿੱਚ ਲਖਵੀ

ਇਸੇ ਦੌਰਾਨ ਭਾਰਤ ਸਰਕਾਰ ਨੇ ਇਸ ਦਾ ਤਿੱਖਾ ਪ੍ਰਤੀਕਰਮ ਕਰਦਿਆਂ ਪਾਕਿ ਹਾਈ ਕਮਿਸ਼ਨਰ ਨੂੰ ਤਲਬ ਕਰਕੇ ਸਖ਼ਤ ਵਿਰੋਧ ਜਤਾਇਆ ਹੈ।

ਅੱਜ ਇਸਲਾਮਾ ਬਾਦ ਹਾਈਕੋਰਟ ਦੇ ਜੱਜ ਜਸਟਿਸ ਨੂਰਉਲ ਹੱਕ ਕੁਰੈਸ਼ੀ ਨੇ ਲਖਵੀ ਦੀ ਅਰਜੀ ਸੁਣਵਾਈ ਲਈ ਮਨਜ਼ੂਰ ਕਰ ਲਈ ਅਤੇ ਪਾਕਿ ਸਰਕਾਰ ਵੱਲੋਂ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਂਅ ‘ਤੇ ਉਸ ਨੂੰ ਹਿਰਾਸਤ ‘ਚ ਰੱਖਣ ਦੇ ਆਦੇਸ਼ ਮੁਲਤਵੀ ਕਰ ਦਿੱਤੇ।ਲਖਵੀ ਇਸ ਸਮੇਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਬੰਦ ਹਨ।ਲਖਵੀ ਦੇ ਵਕੀਲ ਰਾਜਾ ਰਿਜ਼ਵਾਨ ਅੱਬਾਸੀ ਨੇ ਕਿਹਾ ਕਿ ਉਹ ਲਖਵੀ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਜੇਲ੍ਹ ਪ੍ਰਸਾਸ਼ਨ ਕੋਲ ਅਦਾਲਤ ਦੇ ਹੁਕਮ ਪੇਸ਼ ਕਰਨਗੇ।

ਉਨ੍ਹਾਂ ਦੱਸਿਆ ਕਿ ਇਸਲਾਮਾਬਾਦ ਹਾਈਕੋਰਟ ਦੇ ਜੱਜ ਜਸਟਿਸ ਨੂਰਉਲ ਹੱਕ ਕੁਰੈਸ਼ੀ ਨੇ ਅੱਜ ਹਿਰਾਸਤ ਦੇ ਖਿਲਾਫ ਦਾਇਰ ਕੀਤੀ ਗਈ ਲਖਵੀ ਦੀ ਅਰਜੀ ਨੂੰ ਮਨਜ਼ੂਰ ਕਰਦਿਆਂ ਉਸ ਹਿਰਾਸਤ ਨੂੰ ਗੈਰ-ਕਾਨੂੰਨੀ ਕਰਾਰ ਦਿੰਦਿਆਂ ਉਸ ਅਤੇ ਉਸ ਦੀ ਤੁਰੰਤ ਰਿਹਾਈ ਦੇ ਆਦੇਸ਼ ਦੇ ਦਿੱਤੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਅਮਰੀਕਾ ਦੇ ਰੱਖਿਆ ਮਹਿਕਮੇ (ਪੈਂਟਾਗਨ) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਤਣਾਅ ਦਰਮਿਆਨ 2022 'ਚ "ਅਸਲ ਕਬਜਾ ਰੇਖਾ" (ਲਾਈਨ ਆਫ ਅਕਚੂਅਲ ਕੰਟਰੋਲ) ਨਾਲ
ਅਮਰੀਕਾ ਦੇ ਰੱਖਿਆ ਮਹਿਕਮੇ (ਪੈਂਟਾਗਨ) ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਤਣਾਅ ਦਰਮਿਆਨ 2022 'ਚ "ਅਸਲ ਕਬਜਾ ਰੇਖਾ" (ਲਾਈਨ ਆਫ ਅਕਚੂਅਲ ਕੰਟਰੋਲ) ਨਾਲ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਰਾਸ਼ਟਰੀ ਸੁਰੱਖਿਆ ਦੇ ਪੱਖ ਤੋਂ ਚੀਨ ਇਸ ਵੇਲੇ ਭਾਰੀ ਅਸਥਿਰਤਾ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਚੀਨ ਦੀ ਫੌਜ ਨੂੰ
ਇੰਡੀਆ ਅਗਲੇ ਦਿਨਾਂ ਵਿਚ ਉਡੀਸਾ ਦੇ ਤਟ ਤੋਂ ਹਿੰਦ ਮਹਾਂਸਾਗਰ ਵਿਚ ਇਕ ਮਿਜ਼ਾਈਲ ਦੀ ਪਰਖ ਕਰਨ ਜਾ ਰਿਹਾ ਹੈ। ਇੰਡੀਆ ਨੇ ਇਕ ‘ਉਡਾਣ-ਰਹਿਤ’ ਖੇਤਰ (ਨੋ ਫਲਾਈ ਜ਼ੋਨ) ਦੀ ਸੂਚਨਾ ਜਾਰੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: