ਛਪਾਰ ਦੇ ਮੇਲੇ ‘ਤੇ ਆਮ ਆਦਮੀ ਪਾਰਟੀ ਵੱਲੋਂ ਕਾਨਫਰੰਸ ਕੀਤੀ ਗਈ, ਜਿਸ ਵਿੱਚ ਮੌਸਮ ਤੇ ਗਰਮੀ ਦੇ ਬਾਵਜੂਦ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ।ਕਾਨਫਰੰਸ ਨੂੰ ਪਾਰਟੀ ਦੀ ਪੰਜਾਬ ਇਕਾਈ ਦੇ ਅਗੂਆਂ ਨੇ ਸੰਬੋਧਨ ਕੀਤਾ।ਇਸ ਕਾਨਫਰੰਸ ਵਿੱਚ ਸਮੁੱਚੀ ਪੰਜਾਬ ਦੀ ਲੀਡਰਸ਼ਿਪ, ਜਿਸ ਵਿੱਚ ਸ. ਸੁੱਚਾ ਸਿੰਘ ਛੋਟੇਪੁਰ (ਕਨਵੀਨਰ ਪੰਜਾਬ), ਐਚ.ਐਸ. ਫੂਲਕਾ (ਸੀਨੀਅਰ ਐਡਵੋਕੇਟ), ਪ੍ਰੋ. ਸਾਧੂ ਸਿੰਘ (ਐਮ. ਪੀ), ਸ. ਹਰਿੰਦਰ ਸਿੰਘ ਖਾਲਸਾ (ਐਮ. ਪੀ), ਐਚ.ਐਸ. ਕਿੰਗਰਾ (ਦਿੱਲੀ), ਹਿੰਮਤ ਸਿੰਘ ਸ਼ੇਰਗਿੱਲ ਅਤੇ ਹੋਰ ਕਈ ਪਤਿਵੰਤੇ ਸੱਜਣਾਂ, ਨੇ ਸੰਬੋਧਨ ਕਰਦਿਆਂ ਪੰਜਾਬ ਦੇ ਲੋਕਾਂ ਸਾਹਮਣੇ ਸਮਾਜ ਦੇ ਭਖਦੇ ਮਸਲਿਆਂ ਤੇ ਵਿਚਾਰ ਸਾਂਝੇ ਕੀਤੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਸਮਾਜਿਕ ਅਧਿਕਾਰਾਂ ਪ੍ਰਤੀ ਸੁਚੇਤ ਕਰਵਾਇਆ।