Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਰਤ ਵਿੱਚ ਸੈਂਸਰ ਬੋਰਡ ਵੱਲੋਂ ਪਾਬੰਦੀਸ਼ੁਦਾ ਪੰਜਾਬੀ ਫਿਲਮ “ਦਿੱਲੀ 1984” ਦਾ ਇੰਗਲੈਂਡ ਵਿੱਚ ਸੰਗੀਤ ਕੀਤਾ ਗਿਆ ਰਿਲੀਜ਼

ਭਾਰਤ ਵਿੱਚ ਸੈਂਸਰ ਬੋਰਡ ਵੱਲੋਂ ਪਾਬੰਦੀਸ਼ੁਦਾ ਪੰਜਾਬੀ ਫਿਲਮ “ਦਿੱਲੀ 1984” ਦਾ ਇੰਗਲੈਂਡ ਵਿੱਚ ਸੰਗੀਤ ਕੀਤਾ ਗਿਆ ਰਿਲੀਜ਼

ਬਰਮਿੰਘਮ, ਇੰਗਲੈਂਡ ( 9 ਸਤੰਬਰ, 2014): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਵਾਪਰੇ ਸਿੱਖ ਕਤਲੇਆਮ ਦੀਆਂ ਘਟਨਾਵਾਂ ‘ਤੇ ਅਧਾਰਿਤ ਪੰਜਾਬੀ ਫਿਲਮ “ਦਿੱਲੀ 1984” ਦਾ ਸੰਗੀਤ ਅੱਜ ਇੱਥੇ ਜਾਰੀ ਕੀਤਾ ਗਿਆ।

ਫਿਲਮ ਨੂੰ ਸੰਗੀਤ ਗੁਰਦੀਪ ਮਹਿੰਦੀ ਅਤੇ ਹੈਰੀ ਸੰਧੂ ਵੱਲੋਂ ਦਿੱਤਾ ਗਿਆ ਹੈ ਅਤੇ ਗੀਤਾਂ ਨੂੰ ਅਵਾਜ਼ ਦਲੇਰ ਮਹਿੰਦੀ, ਗੁਰਦੀਪ ਮਹਿੰਦੀ, ਜਸਵੀਰ ਜੱਸੀ, ਸ਼ਿਰਪਾ ਗੋਇਲ, ਮਨੂੰ ਅਤੇ ਸੁਖਮਿੰਦਰ ਸਿੰਘ ਹੰਸਰਾ ਨੇ ਦਿੱਤੀ ਹੈ।

ਫਿਲਮ “ਦਿੱਲੀ 1984” ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਅਸ਼ੋਕ ਗੁਪਤਾ ਨੇ “ਸਿੱਖ ਸਿਆਸਤ” ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਫਿਲਮ ਨੂੰ ਇੰਗਲੈਂਡ ਦੀ ਸਰਕਾਰ ਵੱਲੋਂ ਇੱਥੇ ਵਿਖਾਉਣ ਦੀ ਪ੍ਰਵਾਨਗੀ ਮਿਲ ਗਈ ਹੈ।

Music-of-Dilli-1984-released-in-Birmingham
ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਹੋਰਨਾ ਨਾਲ ਫਿਲਮ “ਦਿੱਲੀ 1984” ਦਾ ਸੰਗੀਤ ਰਿਲੀਜ਼ ਕਰਦੇ ਹੋਏ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਇੰਗਲੈਂਡ ਵਿੱਚ ਇਸ ਫਿਲਮ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਫਿਲਮ ਨਵੰਬਰ 1984 ਵਿੱਚ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਵਾਪਰੀ ਸਿੱਖ ਨਸਲਕੁਸ਼ੀ ਦੀਆਂ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ।

“ਸਿੱਖ ਸਿਆਸਤ” ਨੂੰ ਭੇਜੇ ਪ੍ਰੈਸ ਨੋਟ ਵਿੱਚ ਅਸ਼ੋਕ ਗੁਪਤ ਨੇ ਕਿਹਾ ਕਿ ਭਾਰਤ ਵਿੱਚ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਰੋਕ ਲੈਣ ਤੋਂ ਬਾਅਦ ਉਹ ਫਿਲਮ ਨੂੰ ਭਾਰਤ ਤੋਂ ਬਾਹਰ ਪੂਰੇ ਸੰਸਾਰ ਵਿੱਚ ਰਿਲੀਜ਼ ਕਰ ਰਹੇ ਹਨ ਅਤੇ ਨਾਲ ਹੀ ਭਾਰਤ ਵਿੱਚ ਫਿਲਮ ਨੂੰ ਪਾਸ ਕਰਵਾਉਣ ਲਈ ਸੈਂਸਰ ਬੋਰਡ ਨਾਲ ਜਦੋਜਹਿਦ ਕਰ ਰਹੇ ਹਨ, ਤਾਂਕਿ ਫਿਲਮ ਨੂੰ ਭਾਰਤ ਵਿੱਚ ਵੀ ਛੇਤੀ ਰਿਲੀਜ਼ ਕੀਤਾ ਜਾ ਸਕੇ।

ਸੰਨ 2013 ਵਿੱਚ ਸਿੱਖ ਸੰਘਰਸ਼ ‘ਤੇ ਅਧਾਰਿਤ ਬਣੀ ਫਿਲਮ “ਸਾਡਾ ਹੱਕ” ਨੂੰ ਦਰਸ਼ਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਤੋਂ ਬਾਅਦ 1984 ਦੇ ਦੌਰ ਨਾਲ ਸਬੰਧਿਤ ਫਿਲਮਾਂ ਦਾ ਜਿਵੇਂ ਹੜ ਹੀ ਆ ਗਿਆ ਹੋਵੇ।ਇੱਕ ਪਾਸੇ ਜਿੱਥੇ  ਇਸ ਦੌਰ ਨਾਲ ਬਣ ਰਹੀਆਂ ਫਿਲਮਾਂ ਲਗਾਤਾਰ ਭਾਰਤੀ ਫਿਲਮ ਸੈਂਸਰ ਬੋਰਡ ਦੀ ਪਾਬੰਦੀ ਦਾ ਸ਼ਿਕਾਰ ਹੋ ਰਹੀਆਂ ਹਨ, ੳੱਥੇ ਦੂਜੇ ਪਾਸੇ ਇਸ ਦੌਰ ਦੀਆਂ ਹੁਣੇ ਹੀ ਰਿਲੀਜ਼ ਹੋਈਆਂ ਕਈ ਫਿਲਮਾਂ ਦਾ ਕਲਾ ਅਤੇ ਤਕਨੀਕ ਪੱਖੋ ਮਾੜਾ ਹੋਣਾ ਚਿੰਤਾ ਦਾ ਵਿਸ਼ਾ ਹੈ।

ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਵੀ ਭਾਰਤੀ ਫਿਲਮ ਸੈਂਸਰ ਬੋਰਡ ਨੇ ਪਾਸ ਕਰਨ ਤੋਂ ਇਨਕਾਰ ਦਿਤਾ ਹੈ। ਫਿਲਮ ਨੁੰ ਪਾਸ ਨਾ ਕਰਨ ਦਾ ਕਾਰਨ ਦੱਸਦਿਆਂ ਬੋਰਡ ਨੇ ਕਿਹਾ ਸੀ ਕਿ ਫਿਲਮ ਵੇਖਣ ਨਾਲ ਨੌਜਵਾਨਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ ਅਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਫਿਲਮ ਦੇ ਰਿਲੀਜ਼ ਹੋਣ ਨਾਲ ਸਿੱਖ ਕਤਲੇਆਮ ਦੇ ਸਬੰਧ ਵਿੱਚ ਜਗਦੀਸ਼ ਖਿਲਾਫ ਚੱਲ ਰਿਹਾ ਅਦਾਲਤ ਵਿੱਚ ਕੇਸ ਪ੍ਰਭਾਵਿਤ ਹੋ ਸਕਦਾ ਹੈ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:

Music of Dilli 1984, a movie banned in India, released in Birmingham

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਅਮਰੀਕਾ ਅਧਾਰਤ ਸਿੱਖ ਖੋਜ ਅਦਾਰੇ 'ਸਿੱਖ ਰਿਸਰਚ ਇੰਸਚੀਟਿਊਟ' ਵੱਲੋਂ "ਸਿੱਖ, ਪੰਜਾਬ, ਇੰਡੀਆ ਅਤੇ ਡਾਇਸਪੋਰਾ (ਪਰਵਾਸੀ ਭਾਈਚਾਰਾ): ਇਤਿਹਾਸਕ ਪ੍ਰਸੰਗ ਬਾਰੇ ਖਾਸ ਲੇਖਾ (1984 ਤੋਂ 2013)" ਸਿਰਲੇਖ ਹੇਠ ਇਕ 14 ਸਫਿਆਂ ਦਾ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: