ਨਵੀਂ ਦਿੱਲੀ (9 ਸਤੰਬਰ, 2014): ਦਿੱਲੀ ਵਿੱਚ ਨਵੀਆਂ ਚੋਣਾਂ ਲਈ ਭਾਰਤੀ ਸੁਪਰੀਮ ਕੋਰਟ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਾਈ ਪਟੀਸ਼ਨ ‘ਤੇ ਅੱਜ ਸੁਣਵਾਈ ਹੋਈ, ਜਿਸ ਵਿੱਚ ਵਿੱਚ ਕੇਂਦਰ ਸਰਕਾਰ ਨੇ ਆਪਣਾ ਜਬਾਬ ਦਾਇਰ ਕੀਤਾ। ਕੇਦਰ ਸਰਕਾਰ ਨੇ ਦਾਇਰ ਆਪਣੇ ਜਬਾਬ ਵਿੱਚ ਕਿਹਾ ਕਿ ਦਿੱਲ਼ੀ ਦੇ ਉੱਪ ਰਾਜਪਾਲ ਨੇ ਦਿੱਲੀ ਵਿੱਚ ਸਰਕਾਰ ਦੇ ਗਠਨ ਸਬੰਧੀ ਰਿਪੋਰਟ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੀ ਹੈ।ਰਾਸ਼ਟਰਪਤੀ ਵੱਲੋਂ ਰਿਪੋਰਟ ਦੇ ਜਬਾਬ ਦਾ ਕੇਂਦਰ ਨੂੰ ਇੰਤਜ਼ਾਰ ਹੈ, ਉਸ ਤੋਂ ਬਾਅਦ ਹੀ ਕੇਂਦਰ ਸਰਕਾਰ ਦਿੱਲੀ ਵਿੱਚ ਸਰਕਾਰ ਦੇ ਗਠਨ ਦਾ ਫੈਸਲਾ ਲੈ ਸੱਕਦੀ ਹੈ।
ਦਿੱਲੀ ‘ਚ ਸਰਕਾਰ ਗਠਨ ਨੂੰ ਲੈ ਕੇ ਸੁਪਰੀਮ ਕੋਰਟ ‘ਚ ਅੱਜ ਸੁਣਵਾਈ ਟਲ ਗਈ ਹੈ। ਇਹ ਸੁਣਵਾਈ ਕਰੀਬ ਇਕ ਮਹੀਨੇ ਟਾਲ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਦਿੱਲੀ ‘ਚ ਸਰਕਾਰ ਦੇ ਮਸਲੇ ‘ਤੇ ਸੁਣਵਾਈ ਦੀ ਅਗਲੀ ਤਰੀਕ 9 ਅਕਤੂਬਰ ਤੱਕ ਲਈ ਟਾਲ ਦਿੱਤੀ ਗਈ ਹੈ। ਹੁਣ ਅਗਲੀ ਸੁਣਵਾਈ 10 ਅਕਤੂਬਰ ਨੂੰ ਹੋਵੋਗੀ।
ਗੌਰਤਲਬ ਹੈ ਕਿ ਦਿੱਲੀ ‘ਚ ਸਰਕਾਰ ਗਠਨ ਦੇ ਮਾਮਲੇ ‘ਚ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਅੱਜ ਅਦਾਲਤ ‘ਚ ਆਪਣਾ ਜਵਾਬ ਦਾਖਲ ਕਰਨਾ ਸੀ।।ਆਮ ਆਦਮੀ ਪਾਰਟੀ ਵੱਲੋਂ ਭਾਜਪਾ ਅਗੂਆਂ ਵੱਲੋਂ ਸਰਕਾਰ ਬਣਾਉਣ ਲਈ ਵਿਧਾਇਕਾਂ ਦੀ ਖਰੀਦੋ ਫਰੋਖਤ ਨਸ਼ਰ ਕਰਨ ਲਈ ਕੀਤੇ ਗਏ ਸੀਟਿੰਗ ਅਪਰੇਸ਼ਨ ਲਈ ਸੁਪਰੀਮ ਕੋਰਟ ਨੇ ਕਿਹਾ ਕਿ ਉਸ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ।
ਅਦਾਲਤ ਨੇ ਅਗਲੀ ਪੇਸ਼ੀ ਵਿੱਚ ਸੀਟਿੰਗ ਉਪਰੇਸ਼ਨ ਦੀ ਵੀਡੀਓ ਅਦਾਲਤ ਵਿੱਚ ਪੇਸ਼ ਕਰਨ ਲਈ ਹੁਕਮ ਦਿੱਤਾ।ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸੀਟਿੰਗ ਉਪਰੇਸ਼ਨ ਵਿੱਚ ਭਾਜਪਾ ਆਗੂਆਂ ਨੂੰ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਵਿਧਾਇਕਾਂ ਦੀ ਖਰੀਦੋ ਫਰੋਖਤ ਕਰਨ ਦਾ ਪ੍ਰਬੰਧ ਕਰਦਿਆਂ ਵਿਖਾਇਆ ਗਿਆ ਹੈ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੈ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਇਕ ਵਿਵਸਥਾ ‘ਤੇ ਪੁਰਾ ਭਰੋਸਾ ਹੈ ਅਤੇ ਉਹ ਇਸ ਮਾਮਲੇ ਵਿੱਚ ਯੋਗ ਫੈਸਲਾ ਲਵੇਗੀ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਆਪ ਦੇ ਕਨਵੀਨਰ ਕੇਜਰੀਵਾਲ ਵੱਲੋਂ 49 ਦਿਨ ਸਰਕਾਰ ਚਲਾਉਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਦਿੱਲੀ ਵਿਧਾਨ ਸਭਾ ਵਿੱਚ ਇਸ ਸਮੇਂ ਕੋਈ ਵੀ ਪਾਰਟੀ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ। ਭਾਜਪਾ ਕੋਲ ਇਸ ਸਮੇਂ 70 ਮੈਂਬਰੀ ਵਿਧਾਨਸਭਾ ਸਹਿਯੋਗੀ ਪਾਰਟੀ ਸਮੇਤ 31 ਮੈਬਰ ਹਨ, ਆਪ ਕੋਲ 28 ਅਤੇ ਦਿੱਲੀ ਦੇ ਤਖਤ ‘ਤੇ 15 ਸਾਲ ਰਾਜ ਕਰਨਵਾਲੀ ਕਾਂਗਰਸ ਕੋਲ ਸਿਰਫ 8 ਮੈਂਬਰ ਹਨ।