
ਜੂਨ 1984 ਵਿਚ ਦਰਬਾਰ ਸਾਹਿਬ ਉੱਤੇ ਕੀਤਾ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਉਹ ਦੁਖਾਂਤਕ ਅਧਿਆਇ ਹੈ, ਜਿਸ ਦੀ ਚੀਸ ਸਿੱਖ ਮਾਨਸਿਕਤਾ ਦੇ ਧੁਰ ਅੰਦਰ ਤਕ ਫੈਲੀ ਹੋਈ ਹੈ। ਇਸ ਪੁਸਤਕ ਦਾ ਲੇਖਕ ਉਸ ਸਮੇਂ ਦੌਰਾਨ ਯੂ. ਐਨ. ਆਈ ਲਈ ਅੰਮ੍ਰਿਤਸਰ ਤੋਂ ਪੱਤਰਕਾਰੀ ਕਰਦਿਆਂ ਇਨ੍ਹਾਂ ਘਟਨਾਵਾਂ ਦਾ ਚਸ਼ਮਦੀਦ ਗਵਾਹ ਹੈ ਤੇ ਇਸ ਪੁਸਤਕ ਰਾਹੀਂ ਉਹ ਆਪਣੀਆਂ ਯਾਦਾਂ ਤੇ ਸਿਮਰਤੀ ਵਿਚ ਪਏ ਤੱਥਾਂ, ਪੀੜਾਂ ਤੇ ਦਰਦਾਂ ਦਾ ਮਹਿਜ਼ ਉਲੇਖ ਹੀ ਨਹੀਂ ਕਰਦਾ, ਬਲਕਿ ਉਸ ਨੇ ਜੋ ਕੁਝ ਦੇਖਿਆ, ਹੰਢਾਇਆ ਅਤੇ ਮਹਿਸੂਸ ਕੀਤਾ, ਉਸ ਦੀ ਈਮਾਨਦਾਰੀ ਨਾਲ ਤਸਵੀਰਕਸ਼ੀ ਕਰਦਾ ਹੈ; ਤੇ ਘਟਨਾਵਾਂ ਨੂੰ ਨੇੜਿਓਂ ਵਾਚਦਿਆਂ ਇਨ੍ਹਾਂ ਦੇ ਪਿੱਛੇ ਦਿੱਖ ਤੇ ਅਦਿੱਖ ਪਾਤਰਾਂ ਦੇ ਕਿਰਦਾਰ ਨੂੰ ਵੀ ਨੰਗਿਆਂ ਕਰਦਾ ਹੈ। ਹੱਡੀਂ ਹੰਢਾਈਆਂ ਸਿੱਖਾਂ ਦੀਆਂ ਸਿਆਸੀ ਕਮਜ਼ੋਰੀਆਂ ਦੀ ਕਸਕ ਤੇ ਸਿੱਖਾਂ ਵੱਲੋਂ ਭੋਗੇ ਲੰਬੇ ਸੰਤਾਪ ਦੀ ਚੀਸ ਵੀ ਇਸ ਪੁਸਤਕ ਦੇ ਆਰ-ਪਾਰ ਫੈਲੀ ਹੋਈ ਹੈ।
ਲੇਖਕ ਨੇ ਦੁਖਾਂਤਕ ਘਟਨਾਵਾਂ ਦੇ ਬਿਰਤਾਂਤ ਦੇ ਨਾਲ ਸਿੱਖ-ਦਰਦ ਨਾਲ ਪਰੁੱਚੇ ਕੁਝ ਸਿੱਖ ਚਿੰਤਕਾਂ ਦੇ ਵਾਰਤਾਲਾਪ ਦੇ ਵੇਰਵਿਆਂ ਰਾਹੀਂ ਇਸ ਪੁਸਤਕ ਵਿਚ ਖਾੜਕੂ ਲਹਿਰ ਦੇ ਸਿਧਾਂਤਕ ਪੱਖਾਂ ਨੂੰ ਉਘਾੜਨ ਦਾ ਵੀ ਇਤਿਹਾਸਕ ਕਾਰਜ ਸਹਿਜ-ਸੁਭਾਇ ਕਰ ਦਿੱਤਾ ਹੈ, ਜਿਸ ਨਾਲ ਇਸ ਲਹਿਰ ਦੇ ਮੁਲਾਂਕਣ ਲਈ ਸਾਨੂੰ ਵੱਖਰੀ ਸੂਝ-ਦਿਸ਼ਟੀ ਪ੍ਰਾਪਤ ਹੁੰਦੀ ਹੈ।
ਇੰਜ ਇਹ ਯਾਦਾਂ ਸਿੱਖ ਜਗਤ ਦੇ ਸਮੂਹਿਕ ਦਰਦ ਨੂੰ ਬਿਆਨ ਕਰਨ ਦਾ ਨਿਵੇਕਲਾ ਉੱਦਮ ਹੈ, ਜੋ ਸਿੱਖ ਇਤਿਹਾਸ ਦੇ ਇਸ ਕਾਲ ਸੰਬੰਧੀ ਉਪਲਬਧ ਸਾਹਿਤ ਵਿਚ ਗੁਣਾਤਮਕ ਵਾਧਾ ਹੈ।
ਕਿਤਾਬ ਦਾ ਸਿਰਲੇਖ: ਸੰਤ ਭਿੰਡਰਾਂਵਾਲੇ ਦੇ ਰੂ-ਬ-ਰੂ: ਜੂਨ 84 ਦੀ ਪੱਤਰਕਾਰੀ
ਲੇਖਕ: ਜਸਪਾਲ ਸਿੰਘ ਸਿੱਧੂ
ਛਾਪਕ: ਸਿੰਘ ਬ੍ਰਦਰਜ਼, ਅੰਮ੍ਰਿਤਸਰ
ਪੰਨੇ: 407
ਕੀਮਤ (ਪੱਕੀ ਜ਼ਿਲਦ): 500/- ਰੁਪਏ
ਪਹਿਲੀ ਵਾਰ: ਅਪ੍ਰੈਲ 2016
ਦੁਨੀਆ ਵਿੱਚ ਕਿਤੇ ਵੀ ਘਰ ਬੈਠੇ ਹੀ ਇਹ ਕਿਤਾਬ ਖਰੀਦੋ…