Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਗੁਰਦੀਪ ਸਿੰਘ ਖਹਿਰਾ ਨੂੰ ਮਿਲੀ 25 ਸਾਲਾਂ ਬਾਅਦ 28 ਦਿਨ ਦੀ ਪੈਰੋਲ

ਭਾਈ ਗੁਰਦੀਪ ਸਿੰਘ ਖਹਿਰਾ ਨੂੰ ਮਿਲੀ 25 ਸਾਲਾਂ ਬਾਅਦ 28 ਦਿਨ ਦੀ ਪੈਰੋਲ

ਸ਼ੁਕਰਾਨੇ ਵਜੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਟੇਕਿਆ ਮੱਥਾ

ਅੰਮ੍ਰਿਤਸਰ: ਸਿੱਖ ਸੰਘਰਸ਼ ਦੌਰਾਨ ਪਿਛਲੇ 25 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਭਾਈ ਗੁਰਦੀਪ ਸਿੰਘ ਖਹਿਰਾ ਨੂੰ ਅੱਜ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ 28ਦਿਨ ਦੀ ਪੈਰੋਲ ਤੇ ਰਿਹਾਅ ਕਰ ਦਿੱਤਾ ਗਿਆ।

ਭਾਈ ਗੁਰਦੀਪ ਸਿੰਘ ਖਹਿਰਾ ਵਾਸੀ ਪਿੰਡ ਜਲੂਪੁਰ ਖੈੜਾ ਜਿਲ੍ਹਾ ਅੰਮ੍ਰਿਤਸਰ ਨੂੰ ਜੇਲ੍ਹ ਦੇ ਬਾਹਰ ਜੀ ਆਇਆਂ ਕਹਿਣ ਲਈ ਉਨ੍ਹਾਂ ਦੇ ਬਜ਼ੁਰਗ ਪਿਤਾ ਬਾਪੂ ਬੰਤਾ ਸਿੰਘ ਬਾਅਦ ਦੁਪਹਿਰ 2ਵਜੇ ਦੈ ਕਰੀਬ ਹੀ ਪੁਜ ਗਏ ਸਨ ।

ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਪੰਥਕ ਆਗੂ ਭਾਈ ਖੈੜਾ ਸਾ ਸਨਮਾਨ ਕਰਦੇ ਹੋਏ
ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਪੰਥਕ ਆਗੂ ਭਾਈ ਖੈੜਾ ਸਾ ਸਨਮਾਨ ਕਰਦੇ ਹੋਏ

ਭਾਈ ਗੁਰਦੀਪ ਸਿੰਘ ਜੇਲ੍ਹ ਤੋਂ ਰਿਹਾਈ ਉਪਰੰਤ ਸਿੱਧੇ ਸ੍ਰੀ ਦਰਬਾਰ ਸਾਹਿਬ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪੁਜੇ ।ਉਹ ਸ੍ਰੀ ਦਰਬਾਰ ਸਾਹਿਬ,ਸ੍ਰੀ ਅਕਾਲ ਤਖਤ ਸਾਹਿਬ ਵੀ ਮੱਥਾ ਟੇਕਣ ਗਏ ਅਤੇ ਅਕਾਲ ਪੁਰਖ ਅੱਗੇ ਸ਼ੁਕਰਾਨੇ ਦੀ ਅਰਦਾਸ ਕੀਤੀ।

ਭਾਈ ਗੁਰਦੀਪ ਸਿੰਘ ਖੈੜਾ ਨੂੰ ਮੁਕੱਦਮਾ ਨੰਬਰ 177/1990 ਥਾਣਾ ਬਿਦਰ (ਕਰਨਾਟਕ), ਅਧੀਨ ਧਾਰਾਵਾਂ 302, 307, 120ਬੀ ਆਈ.ਪੀ.ਸੀ ਤੇ ਟਾਡਾ ਦੀਆਂ ਧਾਰਾਵਾਂ 3,2,1 ਅਤੇ ਵਿਸਫੋਟਕ ਪਦਾਰਥ ਦੀਆਂ ਧਾਰਾਵਾਂ ਵਿੱਚ ਟਾਡਾ ਅਦਾਲਤ ਕਰਨਾਟਕਾ ਵੱਲੋਂ ਉਮਰ ਕੈਦ ਦੀ ਸਣਾ ਸੁਣਾਈ ਗਈ।

06-12-1990 ਤੋਂ ਹੁਣ ਤੱਕ ਜੇਲ ਵਿੱਚ ਨਜ਼ਰਬੰਦ ਹਨ, ਕੋਈ ਛੁੱਟੀ ਨਹੀਂ ਮਿਲੀ।ਗੁਰਦੀਪ ਸਿੰਘ ਨੂੰ ਇੱਕ ਹੋਰ ਬੰਬ ਧਮਾਕੇ ਅਤੇ ਕਤਲ ਕੇਸ ਵਿੱਚ ਦਿੱਲੀ ਸਰਕਾਰ ਨੇ 10-03-2011 ਨੂੰ ਰਿਹਾਅ ਕਰ ਦਿੱਤਾ ਸੀ।ਇਨਾਂ ਨਾਲ ਸਬੰਧਿਤ ਕੋਈ ਜੇਲ ਅਪਰਾਧ ਨਹੀਂ, ਕਿਸੇ ਅਦਾਲਤ ਵਿੱਚ ਕੋਈ ਕੇਸ ਵਿਚਾਰ ਅਧੀਨ ਨਹੀਂ। ਅਗੇਤੀ ਰਿਹਾਈ ਲਈ ਵਿਚਾਰਿਆ ਜਾ ਸਕਦਾ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਉਨ੍ਹਾਂ 24 ਸਾਲ ਲੰਮਾਂ ਸਮਾਂ ਆਪਣੀ ਜੰਮਣ ਭੌਇ ਪੰਜਾਬ ਦੀ ਧਰਤੀ ਤੋਂ ਬਾਹਰ ਬੀਤਾਇਆ ਅਤੇ ਪਿਛਲੇ ਸਾਲ ਜੂਨ ਮਹੀਨੇ ਵਿੱਚ ਅੰਮ੍ਰਿਤਸਰ ਜੇਲ ਆਏ ਸਨ।

ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਗੇਟ ਵਾਲੇ ਪਾਸੇ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਵਲੋਂ ਭਾਈ ਹਰੀ ਸਿੰਘ ਅਜਨਾਲਾ ,ਭਾਈ ਸੁਖਦੇਵ ਸਿੰਘ ਨਾਗੋਕੇ ਵਲੋਂ ਸਿਰੋਪਾਉ ਤੇ ਲੋਈ ਦੀ ਬਖਸ਼ਿਸ਼ ਕਰਦਿਆਂ ਸਨਮਾਨਿਤ ਕੀਤਾ ਗਿਆ।
ਯੂਨਾਈਟਡ ਦਲ ਦੇ ਭਾਈ ਮੋਹਕਮ ਸਿੰਘ,ਭਾਈ ਸੁਖਦੀਪ ਸਿੰਘ ,ਭਾਈ ਹਰੀ ਸਿੰਘ,ਜੱਸਾ ਸਿੰਘ ਮੰਡਿਆਲਾ,ਭਾਈ ਮਨਜੀਤ ਸਿੰਘ ਭੋਮਾ,ਬਾਬਾ ਸੁਖਵੰਤ ਸਿੰਘ ਜਲਾਲਾਬਾਦ ਨੇ ਵੀ ਭਾਈ ਗੁਰਦੀਪ ਸਿੰਘ ਖਹਿਰਾ ਤੇ ਉਨ੍ਹਾਂ ਦੇ ਪਿਤਾ ਬਾਪੂ ਬੰਤਾ ਸਿੰਘ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ।

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈ ਖਹਿਰਾ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਇੱਕ ਮਾਮਲੇ ਵਿੱਚ ਅਕਤੂਬਰ 1990 ਵਿੱਚ ਗ੍ਰਿਫਤਾਰ ਕੀਤਾ ਸੀ ਜਿਥੌਂ ਕਰਨਾਟਕਾ ਪੁਲਿਸ ਉਨ੍ਹਾਂ ਨੂੰ 1996 ਵਿੱਚ ਇਕ ਜੀਵਤ ਬੰਬ ਫੜੇ ਜਾਣ ਦੇ ਮਾਮਲੇ ਵਿੱਚ ਲੈਕੇ ਗਈ ਤੇ ਬਿਦਰ ਦੀ ਸਥਾਨਕ ਅਦਾਲਤ ਨੇ ਉਮਰ ਕੈਦ ਸੁਣਾ ਦਿੱਤੀ।

ਉਨ੍ਹਾਂ ਦੱਸਿਆ ਕਿ ਦਿੱਲੀ ਵਾਲੇ ਮਾਮਲੇ ਵਿੱਚ ਉਹ 2010 ਵਿੱਚ ਰਿਹਾਅ ਹੋ ਗਏ ਸਨ,ਹੁਣ ਤੀਕ 25 ਸਾਲ 6 ਮਹੀਨਿਆਂ ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ।ਉਨ੍ਹਾਂ ਦੱਸਿਆ ਕਿ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਕੋਈ ਇੱਕ ਵੀ ਪੈਰੋਲ ਤੇ ਰਿਹਾਈ ਨਹੀ ਮਿਲੀ ,ਪੰਜ ਮਹੀਨੇ ਪਹਿਲਾਂ ਦਰਖਾਸਤ ਦਿੱਤੀ ਸੀ ਲੇਕਿਨ ਸਰਕਾਰ ਦਾ ਤਰਕ ਸੀ ਕਿ ‘ਮੈਂ ਭਗੋੜਾ ਹੋ ਜਾਂਵਾਗਾ ਤੇ ਦਰਖਾਸਤ ਰੱਦ ਕਰ ਦਿੱਤੀ ਗਈ,ਸਾਢੇ ਚਾਰ ਮਹੀਨੇ ਬਾਅਦ ਮੁੜ ਦਰਖਾਸਤ ਦਿੱਤੀ ਤੇ ਹੁਣ ਜਾਕੇ 28 ਦਿਨ ਦੀ ਪੈਰੋਲ ਮਿਲੀ ਹੈ’।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Sikh Political Prisoner Bhai Gurdeep Singh Khera released on parole after 25 years

ਭਾਈ ਗੁਰਦੀਪ ਸਿੰਘ ਨੇ ਕਿਹਾ ਕਿ ਦੇਸ਼ ਅੰਦਰ ਦੋ ਕਾਨੂੰਨ ਹਨ ਇਹ ਹਰੇਕ ਨੂੰ ਸਵੀਕਾਰ ਕਰ ਲੈਣਾ ਚਾਹੀਦਾ,ਸੰਜੇ ਦੱਤ ਪਾਸੋਂ ਏ.ਕੇ.47 ਫੜੀ ਗਈ ਤਾਂ ਦੇਸ਼ ਦੀ ਸਾਰੀ ਪੁਲਿਸ ਤੇ ਅਦਾਲਤਾਂ ਉਸਦੀ ਮਦਦ ਤੇ ਉਤਰ ਆਈਆਂ ਕਿਉਂਕਿ ਉਹ ਇਕ ਮੈਂਬਰ ਪਾਰਲੀਮੈਂਟ ਦਾ ਮੁੰਡਾ ਸੀ ਲੇਕਿਨ ਸਾਡੀ ਵਾਰੀ ਸਿਰਫ ਉਮਰ ਕੈਦ ਸੀ,ਕਰਨਾਟਕਾ ਵਿੱਚ ਉਮਰ ਕੈਦੀ 10 ਸਾਲ ਬਾਅਦ ਜੇਲ੍ਹ ਤੋਂ ਬਾਹਰ ਕੱਢ ਦਿੰਦੇ ਨੇ ਲੇਕਿਨ ਮੈਂ 25 ਸਾਲ 6 ਮਹੀਨੇ ਭੁਗਤ ਲਈ ਹੈ ਤੇ ਅਜੇ ਹੋਰ ਕਿਤਨੀ ਭੁਗਤਣੀ ਬਾਕੀ ਹੈ ਕੁਝ ਕਿਹਾ ਨਹੀ ਜਾ ਸਕਦਾ।

ਭਾਈ ਗੁਰਦੀਪ ਸਿੰਘ ਨੇ ਉਨ੍ਹਾਂ ਸਮੂਹ ਪੰਥਕ ਜਥੇਬੰਦੀਆਂ ਦਾ ਧੰਨਵਾਦਿ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਕਰਨਾਟਕਾ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲੀ ਤੇ ਹੁਣ ਪੈਰੋਲ ਦਿਵਾਉਣ ਵਿੱਚ ਹਰ ਸੰਬਵ ਸਹਾਇਤਾ ਕੀਤੀ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੁਖਮਨੀ ਸਾਹਿਬ ਦੇ ਪਾਠ, ਵਿਚਾਰ-ਚਰਚਾ ਅਤੇ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਲੰਬੀ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 6 ਜੁਲਾਈ 2026 ਨੂੰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਪਾਈ ਗਈ ਪੈਰੋਲ ਅਰਜ਼ੀ ’ਤੇ ਹੋ ਰਹੀ ਪ੍ਰਸ਼ਾਸਕੀ ਦੇਰੀ ਦੇ ਮਾਮਲੇ ਵਿਚ ਦਖਲ ਦਿੰਦਿਆਂ ਸੰਬੰਧਤ
ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਲੰਘੀ 10 ਦਸੰਬਰ ਨੂੰ ਸ. ਹਰਦੀਪ ਸਿੰਘ ਸ਼ੇਰਾ, ਸ. ਰਮਨਦੀਪ ਸਿੰਘ ਬੱਗਾ ਅਤੇ ਜਗਤਾਰ ਸਿੰਘ ਉਰਫ ਜੱਗੀ ਜੌਹਲ ਤੇ ਦਰਜ ਐਨ.ਆਈ.ਏ ਦੇ ਕੇਸ ਦੀ ਪੈਰਵਾਈ
ਹਾਲ ਵਿਚ ਹੀ ਦਿੱਲੀ ਹਾਈ ਕੋਰਟ ਨੇ ਭਾਜਪਾ ਦੀ ਅਗਵਾਈ ਵਾਲੀ ਦਿੱਲੀ ਦੀ ਸੂਬਾ ਸਰਕਾਰ ਦੇ "ਸੰਟੈਂਸ ਰਿਵਿਊ ਬੋਰਡ" ਨੂੰ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: