Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸੌਦਾ ਸਾਧ ਦੀ ਫਿਲਮ “ਗਾਡ ਆਫ ਮੈਸੇਂਜ਼ਰ” ਨੂੰ ਭਾਰਤੀ ਸੈਸਰ ਬੋਰਡ ਨੇ ਕੀਤਾ ਪਾਸ

ਸੌਦਾ ਸਾਧ ਦੀ ਫਿਲਮ “ਗਾਡ ਆਫ ਮੈਸੇਂਜ਼ਰ” ਨੂੰ ਭਾਰਤੀ ਸੈਸਰ ਬੋਰਡ ਨੇ ਕੀਤਾ ਪਾਸ

ਨਵੀਂ ਦਿੱਲੀ(15 ਜਨਵਰੀ, 2015): ਭਾਰਤੀ ਫਿਲਮ ਸੈਂਸਰ ਬੋਰਡ ਨੇ ਵਿਵਾਦਤ ਸੌਦਾ ਸਾਧ ਸਿਰਸਾ ਜੋ ਕਿ ਸੀਬੀਆਈ ਅਦਾਲਤ ‘ਚ ਵੱਖ-ਵੱਖ ਸੰਗੀਨ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਦੀ ਫਿਲਮ “ਪ੍ਰਮਾਤਮਾ ਦਾ ਦੂਤ” ਨੂੰ ਪਾਸ ਕਰ ਦਿੱਤਾ ਹੈ। ਇਹ ਫਿਲਮ 16 ਜਨਵਰੀ ਨੂੰ ਰਿਲੀਜ਼ ਕੀਤੀ ਜਾਣੀ ਹੈ।

Screenshot-from-MSG-150x113
ਸੌਦਾ ਸਾਧ ਦੀ ਫਿਲਮ ਦਾ ਇੱਕ ਦ੍ਰਿਸ਼

ਪਹਿਲਾਂ ਸੈਂਸਰ ਬੋਰਡ ਨੇ ਫਿਲਮ ਦੇ ਹੀਰੋ ਸੌਦਾ ਸਾਧ ਨੂੰ ਫਿਲਮ ਵਿੱਚ ਰੱਬ ਵਜੋਂ ਫਿਲਮਾਉਣ ‘ਤੇ ਇਤਰਾਜ਼ ਕਰਦਿਆਂ ਫਿਲਮ ਨੂੰ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੈਂਸਰ ਬੋਰਡ ਦੇ ਜਿਆਦਾਤਰ ਮੈਂਬਰਾਂ ਨੇ ਫਿਲਮ ਦੇ ਮੁੱਖ ਪਾਤਰ ਵਿਵਾਦਤ ਸਾਧ ਗੁਰਮੀਤ ਰਾਮ ਰਹੀਮ ਵੱਲੋਂ ਚਮਤਕਾਰ ਵਿਖਾਉਣ ਅਤੇ ਆਪਣੀ ਸ਼ਕਤੀ ਨਾਲ ਲੋਕਾਂ ਦੀਆਂ ਬਿਮਾਰੀਆਂ ਦੂਰ ਕਰਨ ‘ਤੇ ਇਤਰਾਜ਼ ਜਤਾਇਆ ਸੀ।

ਸੈਂਸਰ ਬੋਰਡ ਦੀ ਮੁੱਢਲ਼ੀ ਕਮੇਟੀ ਵੱਲੋਂ ਇਸਨੂੰ ਪਾਸ ਨਾ ਕਰਨ ਤੋਂ ਬਾਅਦ ਇਹ ਮਾਮਲਾ ਬੋਰਡ ਦੀ ਨਜ਼ਰਸ਼ਾਨੀ ਕਮੇਟੀ ਕੋਲ ਪਹੁੰਚ ਗਿਆ ਸੀ।

ਇਸ ਤੋਂ ਪਹਿਲਾਂ ਸੈਂਸਰ ਬੋਰਡ ਨੇ ਫਿਲਮ ਰਿਲੀਜ਼ ਕਰਨ ‘ਤੇ ਇਤਰਾਜ਼ ਕਰਦਿਆਂ ਕਿਹਾ ਸੀ ਕਿ ਇਸ ਨਾਲ ਫਿਰਕੂ ਤਣਾਅ ਪੈਦਾ ਹੋਵੇਗਾ ਅਤੇ ਇਸ ਨੇ ਫਿਲਮ ਦੇ ਕੁਝ ਦਿ੍ਸ਼ਾਂ ਅਤੇ ਜਿਸ ਤਰੀਕੇ ਨਾਲ ਡੇਰਾ ਮੁਖੀ ਨੇ ਆਪਣੇ ਆਪ ਨੂੰ ਗਾਡ ਮੈਨ ਵਜੋਂ ਪੇਸ਼ ਕੀਤਾ ਸੀ ‘ਤੇ ਵੀ ਇਤਰਾਜ਼ ਕੀਤਾ ਸੀ ।ਇਸੇ ਦੌਰਾਨ ਪੰਜਾਬ ਦੇ ਸਿਨੇਮਾ ਮਾਲਕਾਂ ਨੇ ਤਣਾਅ ਕਾਰਨ ਫਿਲਮ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਬਾਲਤਕਾਰ ਤੋਂ ਬਾਅਦ ਹੁਣ ਕਤਲ ਦੇ ਮਾਮਲੇ ਵਿਚ ਦੋਸ਼ੀ ਪਾਏ ਗਏ ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਬੀਤੇ ਕੱਲ ਸੀ.ਬੀ.ਆਈ. ਦੀ ਅਦਾਲਤ ਮੂਹਰੇ ਸੁਣਵਾਈ ਦੌਰਾਨ ਕਿਹਾ ਕਿ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਰਿਪੋਰਟ ਦੇ ਕੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਡੇਰਾ ਸਿਰਸਾ ਦੇ ਨਾਮ ’ਤੇ ਬੇਨਾਮੀ ਟ੍ਰਾਂਜ਼ੈਕਸ਼ਨ ਹੋਈ ਹੈ। ਆਮਦਨ ਕਰ ਵਿਭਾਗ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: