ਅੰਮ੍ਰਿਤਸਰ ਸਾਹਿਬ: 10 ਨਵੰਬਰ ਨੂੰ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਸਮਾਗਮ ਵਿੱਚ ਨਿਯੁਕਤ ਕੀਤੇ ਗਏ ਤਿੰਨ ਜਥੇਦਾਰਾਂ ਸਮੇਤ ਸਰਬੱਤ ਖਾਲਸਾ ਸਮਾਗਮ ਦੇ ਪ੍ਰਬੰਧਕ ਸਿੱਖ ਆਗੂਆਂ ਖਿਲਾਫ ਪੰਜਾਬ ਪੁਲਿਸ ਵੱਲੋਂ ਦੇਸ਼ ਧ੍ਰੋਹ ਅਤੇ ਆਈ.ਟੀ.ਐਕਟ ਦੀਆਂ ਸਖ਼ਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਏ ਜਾਣ ਦੀ ਖਬਰ ਹੈ।ਇਹ ਕੇਸ ਅੰਮ੍ਰਿਤਸਰ ਸਾਹਿਬ ਦੇ ਪਿੰਡ ਚਾਟੀਵਿੰਡ ਵਿੱਚ ਧਾਰਾ 124 ਏ, 153 ਏ, 66/6 ਆਈ.ਟੀ ਐਕਟ ਤਹਿਤ ਦਰਜ ਕੀਤਾ ਗਿਆ ਹੈ।

ਇਸ ਖਬਰ ਦੀ ਪੁਸ਼ਟੀ ਜ਼ੀ-ਪੰਜਾਬ ਹਰਿਆਣਾ ਹਿਮਾਚਲ ਚੈਨਲ ਵੱਲੋਂ ਕੀਤੀ ਗਈ ਹੈ।ਸਿੱਖ ਸਿਆਸਤ ਵੱਲੋਂ ਇਸ ਕੇਸ ਦੀ ਐਫ.ਆਈ.ਆਰ ਦੀ ਨਕਲ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਕੇਸ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਮੋਹਕਮ ਸਿੰਘ, ਸ.ਸਿਮਰਨਜੀਤ ਸਿੰਘ ਮਾਨ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਸੁਰਿੰਦਰ ਸਿੰਘ ਠੀਕਰੀਵਾਲਾ, ਜੋਰਾ ਸਿੰਘ ਮੋਲੋਕੇ, ਰੇਸ਼ਮ ਸਿੰਘ ਯੂ.ਐਸ.ਏ, ਸੁਰਜੀਤ ਸਿੰਘ ਸਿੱਖ ਪਾਰਲੀਮੈਂਟ ਯੂ.ਐਸ.ਏ, ਪਰਮਜੀਤ ਸਿੰਘ ਯੂ.ਕੇ, ਗੁਰਤੇਜ ਸਿੰਘ ਯੂ.ਐਸ.ਏ, ਹਰਿੰਦਰ ਸਿੰਘ ਯੂ.ਐਸ.ਏ, ਬਲਵਿੰਦਰ ਸਿੰਘ ਇਟਲੀ, ਵਧਾਵਾ ਸਿੰਘ ਬੱਬਰ, ਸਤਨਾਮ ਸਿੰਘ ਮਨਾਵਾਂ ਤੇ ਸਿਕੰਦਰ ਸਿੰਘ ਵਰਾਣਾ ਦੇ ਨਾਮ ਸ਼ਾਮਿਲ ਹਨ।ਜਿਕਰਯੋਗ ਹੈ ਕਿ ਇਨ੍ਹਾਂ ਵਿੱਚੋਂ ਕਈ ਆਗੂ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿੱਚ ਹਨ।