Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰਕਾਰ ਅਤੇ ਸਿਆਸਤਦਾਨ ‘ਉੜਤਾ ਪੰਜਾਬ’ ਬਾਰੇ ਸ਼ੋਰ-ਸ਼ਰਾਬਾ ਨਾ ਕਰਨ: ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ

ਸਰਕਾਰ ਅਤੇ ਸਿਆਸਤਦਾਨ ‘ਉੜਤਾ ਪੰਜਾਬ’ ਬਾਰੇ ਸ਼ੋਰ-ਸ਼ਰਾਬਾ ਨਾ ਕਰਨ: ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ

ਜਲੰਧਰ: ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਚਿਤਾਵਨੀ ਦਿੱਤੀ ਹੈ ਕਿ ਸਰਕਾਰੀ ਏਜੰਸੀਆਂ ਤੇ ਸਿਆਸਤਦਾਨ ਉੜਤਾ ਪੰਜਾਬ ਫ਼ਿਲਮ ਦੇ ਮਾਮਲੇ ’ਚ ਸ਼ੋਰ-ਸ਼ਰਾਬ ਨਾ ਕਰਨ। ਸੰਸਥਾ ਨੇ ਇੱਕ ਪ੍ਰੈਸ ਰਿਲੀਜ਼ ਰਾਹੀਂ ਕਿਹਾ ਹੈ ਕਿ ਉੜਤਾ ਪੰਜਾਬ ਫ਼ਿਲਮ ਪੰਜਾਬ ਨੂੰ ਦਰਪੇਸ਼ ਇੱਕ ਵੱਡੇ ਸੰਕਟ ਬਾਰੇ ਮੁੱਦੇ ਨੂੰ ਉਭਾਰਦੀ ਹੈ।

ਪੰਜਾਬ ਵਿਚ ਨਸ਼ੇ ਦੀ ਸਮੱਸਿਆ 'ਤੇ ਆਧਾਰਿਤ ਹੈ ਫਿਲਮ ‘ਉੜਤਾ ਪੰਜਾਬ’
ਪੰਜਾਬ ਵਿਚ ਨਸ਼ੇ ਦੀ ਸਮੱਸਿਆ ‘ਤੇ ਆਧਾਰਿਤ ਹੈ ਫਿਲਮ ‘ਉੜਤਾ ਪੰਜਾਬ’

ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਹੈ ਕਿ ਇਹ ਇੱਕ ਚੰਗੀ ਫ਼ਿਲਮ ਹੈ ਜੋ ਸਾਡਾ ਧਿਆਨ ਪੰਜਾਬ ਦੇ ਨੌਜਵਾਨਾਂ ਵਿੱਚ ਫ਼ੈਲੇ ਨਸ਼ਿਆਂ ਦੀ ਵੱਡੀ ਸਮੱਸਿਆ ਵੱਲ ਖਿੱਚਦੀ ਹੈ ਜੇ ਅਸੀਂ ਇਸ ਪਾਸੇ ਲਾਪ੍ਰਵਾਹੀ ਜਾਰੀ ਰੱਖੀ ਤਾਂ ਬੇਹੱਦ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ।ਉਨ੍ਹਾਂ ਕਿਹਾ ਕਿ ਇਹ ਫਿਲਮ ਪੰਜਾਬ ਨੂੰ ਬਦਨਾਮ ਨਹੀਂ ਕਰਦੀ ਸਗੋਂ ਇਹ ਇੱਕ ਸ਼ਲਾਘਾਯੋਗ ਕਦਮ ਹੈ। ਇਹ ਦੁੱਖ ਦੀ ਗੱਲ ਹੈ ਕਿ ਕੁੱਝ ਲੋਕ ਇਸ ਫ਼ਿਲਮ ਦੀ ਗਲਤ ਵਿਆਖਿਆ ਕਰ ਰਹੇ ਹਨ ਤੇ ਇਹ ਪ੍ਰਭਾਵ ਪਾਉਣ ਦਾ ਯਤਨ ਕਰ ਰਹੇ ਹਨ ਕਿ ਇਹ ਫ਼ਿਲਮ ਪੰਜਾਬ ਵਿਰੋਧੀ ਹੈ ਜਦ ਕਿ ਅਜਿਹਾ ਨਹੀਂ ਹੈ।

ਇਨ੍ਹਾਂ ਦੋਸ਼ਾਂ ਵਿੱਚ ਕੋਈ ਸਚਾਈ ਨਹੀਂ ਕਿ ਨਸ਼ੇ ਨੂੰ ਪੰਜਾਬ ਦਾ ਮੁੱਖ ਮੁੱਦਾ ਬਣਾਉਣ ਲਈ ਇਹ ਫ਼ਿਲਮ ਆਗਾਮੀ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਲਈ ਪ੍ਰੇਸ਼ਾਨੀ ਖੜ੍ਹੀ ਕਰਨ ਲਈ ਤਿਆਰ ਕੀਤੀ ਗਈ ਹੈ। ਚਾਹਲ ਨੇ ਕਿਹਾ ਕਿ ਇਹ ਪੰਜਾਬ ਵਿੱਚ ਥਾਂ-ਥਾਂ ’ਤੇ ਹੋ ਰਿਹਾ ਹੈ ਜਿਵੇਂ ਕਿ ਫਿਲਮ ਵਿੱਚ ਅਭਿਨੇਤਾ ਸ਼ਾਹਿਦ ਨੂੰ ਹਵਾਲਾਤ ਵਿੱਚ ਦਿਲਜੀਤ ਦੁਸਾਂਝ ਗਾਲਾਂ ਕੱਢਦਾ ਹੋਇਆ ਪੰਜਾਬ ਦੇ ਯੂਥ ਨੂੰ ਬਰਬਾਦ ਕਰਨ ਦਾ ਦੋਸ਼ ਦਿੰਦਿਆਂ ਕੁੱਟਮਾਰ ਕਰਦਾ ਹੈ।

ਚਾਹਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਫਿਲਮ ਨਿਰਮਾਤਾ ਨੇ ਇਸ ਫ਼ਿਲਮ ਨੂੰ ਬਣਾਉਣ ਲਈ ਕਿਸੇ ਰਾਜਸੀ ਪਾਰਟੀ ਤੋਂ ਕੋਈ ਪੈਸਾ ਲਿਆ ਹੈ ਜਾਂ ਨਹੀਂ ਪਰ ਜੇ ਉਨ੍ਹਾਂ ਨੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਇੱਕ ਵੱਡੀ ਬੁਰਾਈ ਖਿਲਾਫ ਜਾਗਰੂਕਤਾ ਪੈਦਾ ਕਰਨ ਦੇ ਚੰਗੇ ਉਦੇਸ਼ ਲਈ ਕਿਸੇ ਤੋਂ ਪੈਸਾ ਲੈ ਵੀ ਲਿਆ ਤਾਂ ਇਸ ਵਿੱਚ ਕੁੱਝ ਵੀ ਗਲਤ ਨਹੀਂ। ਫਿਲਮ ਨਿਰਮਾਤਾ ਨੇ ਨਿਡਰ ਹੋ ਕੇ ਸਮਾਜਿਕ ਰਾਜਨੀਤਿਕ ਮੁੱਦੇ ਨੂੰ ਹੱਥ ’ਚ ਲੈ ਕੇ ਇਕ ਗੰਭੀਰ ਮੁੱਦੇ ਨੂੰ ਛੂਹਿਆ ਹੈ ਜਿਸਦੀ ਸਮਾਜ ਦੇ ਸਭ ਵਰਗਾਂ ਵੱਲੋਂ ਸ਼ਲਾਘਾ ਹੋਣ ਦੀ ਲੋੜ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਨਾਰਥ ਅਮਰੀਕਨ ਪੰਜਾਬੀ ਐਸੋਸ਼ੀਏਸ਼ਨ (ਨਾਪਾ) ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਮੀਦਵਾਰਾਂ ਦੀ ਮਦਦ ਜਿਥੇ ਮੈਰਿਟ ਦੇ ਅਧਾਰ 'ਤੇ ਕਰੇਗੀ ਉਥੇ ਇਹਨਾਂ ਚੋਣਾਂ ਵਿਚ ਭ੍ਰਿਸ਼ਟ, ਅਪਰਾਧੀ ਪਿਛੋਕੜ ਰੱਖਣ ਵਾਲੇ ਉਮੀਦਵਾਰਾਂ
ਉੜਤਾ ਪੰਜਾਬ ਫ਼ਿਲਮ ਰਾਹੀਂ ਸਿੱਖਾਂ ਦੀ ਸ਼ਾਨ ਤੇ ਕਾਬਲੀਅਤ ਨੂੰ ਕਲੰਕ ਲਾਉਣ ਦੇ ਪਿੱਛੇ ਸਿਆਸੀ ਤਾਕਤਾਂ ਕੋਝੀਆਂ ਹਰਕਤਾਂ ਕਰ ਰਹੀਆਂ ਹਨ।ਇਸ ਫਿਲਮ ਨੇ ਸਿੱਖਾਂ ਨੂੰ ਬਦਨਾਮ ਕੀਤਾ ਹੈ। ਇਹ ਦਾਅਵਾ
ਬੌਲੀਵੁੱਡ ਫਿਲਮ ਉੜਤਾ ਪੰਜਾਬ ਤੋਂ ਸ਼ੁਰੂ ਹੋਏ ਵਿਵਾਦ ਕਾਰਨ ਨਸ਼ਿਆਂ ਦਾ ਮੁੱਦਾ ਇਕ ਵਾਰ ਫੇਰ ਮੀਡੀਆ ਦੇ ਧਿਆਨ ਵਿਚ ਆਇਆ ਅਤੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ। ਸਿੱਖ ਸਿਆਸਤ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਦੀ ਸਮੱਸਿਆ ਖਿਲਾਫ ਕੀਤੀਆਂ ਜਾ ਰਹੀਆਂ ਹਰੇਕ ਕੋਸ਼ਿਸ਼ਾਂ ਦਾ ਦਿਲੋਂ ਸਵਾਗਤ ਕਰਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: