Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

‘ਉੜਤਾ ਪੰਜਾਬ’ ਫ਼ਿਲਮ ਨੇ ਸਿੱਖਾਂ ਨੂੰ ਬਦਨਾਮ ਕੀਤਾ: ਜੀਕੇ

‘ਉੜਤਾ ਪੰਜਾਬ’ ਫ਼ਿਲਮ ਨੇ ਸਿੱਖਾਂ ਨੂੰ ਬਦਨਾਮ ਕੀਤਾ: ਜੀਕੇ

ਨਵੀਂ ਦਿੱਲੀ: ਉੜਤਾ ਪੰਜਾਬ ਫ਼ਿਲਮ ਰਾਹੀਂ ਸਿੱਖਾਂ ਦੀ ਸ਼ਾਨ ਤੇ ਕਾਬਲੀਅਤ ਨੂੰ ਕਲੰਕ ਲਾਉਣ ਦੇ ਪਿੱਛੇ ਸਿਆਸੀ ਤਾਕਤਾਂ ਕੋਝੀਆਂ ਹਰਕਤਾਂ ਕਰ ਰਹੀਆਂ ਹਨ।ਇਸ ਫਿਲਮ ਨੇ ਸਿੱਖਾਂ ਨੂੰ ਬਦਨਾਮ ਕੀਤਾ ਹੈ। ਇਹ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਉਕਤ ਫ਼ਿਲਮ ਦੇਖ ਕੇ ਆਏ ਕਈ ਸਿੱਖ ਬੁੱਧੀਜੀਵੀਆਂ ਵੱਲੋਂ ਦਿੱਤੇ ਗਏ ਹਵਾਲੇ ਦੇ ਆਧਾਰ ’ਤੇ ਕੀਤਾ ਹੈ।

udta punjab issue

ਜੀ.ਕੇ. ਨੇ ਕਿਹਾ ਕਿ ਉਨ੍ਹਾਂ ਖੁਦ ਇਹ ਫ਼ਿਲਮ ਨਹੀਂ ਦੇਖੀ ਪਰ ਫ਼ਿਲਮ ਦੇਖ ਕੇ ਆਏ ਦਰਸ਼ਕਾਂ ਤੋਂ ਜੋ ਸੁਣਿਆ, ਉਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਨਸ਼ੇ ਦੀ ਸਮੱਸਿਆ ਨਾਂ ’ਤੇ ਬਣਾਈ ਗਈ ਇਹ ਫ਼ਿਲਮ ਸੂਖ਼ਮ ਢੰਗ ਨਾਲ ਸਿੱਖੀ ਦੇ ਅਕਸ ’ਤੇ ਹਮਲਾ ਕਰਨ ਦਾ ਮਾਧਿਅਮ ਬਣ ਗਈ ਹੈ। ਉਨ੍ਹਾਂ ਕਿਹਾ ਕਿ ਬੇਲੋੜੀਆਂ ਗਾਲ੍ਹਾਂ ਅਤੇ ਨੀਵੇਂ ਸਤਰ ਦੇ ਡਾਇਲਾਗਾਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਕਰਕੇ ਗੈਰ ਪੰਜਾਬੀਆਂ ਦੇ ਦਿਲਾਂ ਵਿਚ ਪੰਜਾਬੀਆਂ ਖਾਸਕਰ ਸਿੱਖਾਂ ਦੇ ਬਾਰੇ ਮਾੜਾ ਅਕਸ਼ ਬਣਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।

ਉਨ੍ਹਾਂ ਫ਼ਿਲਮ ਵਿਚ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰ ਵੱਲੋਂ ਫ਼ਿਲਮ ਦੀ ਨਾਇਕਾ ਆਲੀਆ ਭੱਟ ਦਾ ਕਈ ਵਾਰ ਸਾਮੂਹਿਕ ਬਲਾਤਕਾਰ ਕਰਵਾਉਣ ਦੇ ਜਬਰਨ ਥੋਪੇ ਗਏ ਦ੍ਰਿਸ਼ਾਂ ਨੂੰ ਸਿੱਖਾਂ ਦੇ ਚਰਿੱਤਰ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਸਾਜਿਸ਼ ਦੱਸਿਆ। ਅੱਜ ਤਕ ਸਿੱਖਾਂ ਨੂੰ ਧੀ-ਭੈਣਾਂ ਦਾ ਰਖਵਾਲਾ ਸਮਝਿਆ ਜਾਂਦਾ ਸੀ ਪਰ ਇਸ ਫ਼ਿਲਮ ਨੇ ਸਿੱਖਾਂ ਨੂੰ ਕੁੜੀਆਂ ਦੀ ਪੱਤ ਲੁਟਣ ਵਾਲੇ ਲੁਟੇਰੇ ਦਾ ਅਕਸ ਬਣਾਉਣ ’ਚ ਕੋਈ ਕਸਰ ਨਹੀਂ ਛੱਡੀ।

ਫ਼ਿਲਮ ਵਿੱਚ ਅੰਮ੍ਰਿਤ ਵੇਲੇ ਸੋਦਰ ਰਹਿਰਾਸ ਦਾ ਪਾਠ ਕਰਦੇ ਵਿਖਾਉਣਾ, ਪੰਜਾਬ ਦੀ ਤੁਲਣਾ ਮੈਕਸੀਕੋ ਨਾਲ ਕਰਨਾ, ਸਿੱਖਾਂ ਨੂੰ ਨਸ਼ੇੜੀ ਵਿਖਾਉਣਾ, ਪਤਿਤ ਸਿੱਖ ਨਾਇਕ ਦਾ ਨਾਂ ਕੁੱਤਿਆਂ ਵਾਲੇ ਨਾਂ ’ਤੇ ਟੌਮੀ ਰੱਖਣਾ, ਨਸ਼ਿਆਂ ਦੇ ਖਿਲਾਫ਼ ਲੜਾਈ ਲੜ ਰਹੀ ਡਾਕਟਰ ਦਾ ਕਤਲ ਸਾਬਤ ਸੂਰਤ ਸਿੱਖ ਪਾਸੋਂ ਕਰਵਾਉਣਾ ਅਤੇ ਨਸ਼ਾ ਕਰਨ ਲਈ ਪੈਸਾ ਨਾ ਦੇਣ ’ਤੇ ਮਾਂ ਦਾ ਕਤਲ ਪੁੱਤਰ ਵੱਲੋਂ ਕਰਨ ਵਰਗੇ ਦਿਖਾਏ ਗਏ ਦ੍ਰਿਸ਼ਾਂ ’ਤੇ ਉਨ੍ਹਾਂ ਨੇ ਇਤਰਾਜ਼ ਜਤਾਇਆ।

ਫ਼ਿਲਮ ਵਿਚ ਬਿਹਾਰ ਤੋਂ ਕੰਮ ਦੀ ਤਲਾਸ਼ ਵਿਚ ਪੰਜਾਬ ਆਈ ਫ਼ਿਲਮ ਦੀ ਨਾਇਕਾ ਵੱਲੋਂ ਬੋਲੇ ਗਏ ਡਾਇਲਾਗ ਨੂੰ ਜੀ.ਕੇ. ਨੇ ਪੰਜਾਬੀਆਂ ਨੂੰ ਜ਼ਲੀਲ ਕਰਨ ਦੇ ਬਰਾਬਰ ਦੱਸਿਆ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਨੇ 1984 ਦੀ ਸਿੱਖ ਨਸਲਕੁਸ਼ੀ ਦੇ ਕੇਸ ਵਿਚ ਦੋਸ਼ੀ ਪਾਏ ਗਏ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਸਰਕਾਰ ’ਤੇ 1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਐਸ.ਆਈ.ਟੀ. ਦੀ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਕਾਰਜਭਾਰ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਸੌਂਪਦਿਆਂ ਆਪਣੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: