Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਥਾਨਕ ਲੋਕਾਂ ਦਾ ਕਹਿਣਾ: ਵਾਘਾ ਸਰਹੱਦ ‘ਤੇ ਤਣਾਅ ਨਹੀਂ, ਰਾਜਨੀਤੀ ਹੈ

ਸਥਾਨਕ ਲੋਕਾਂ ਦਾ ਕਹਿਣਾ: ਵਾਘਾ ਸਰਹੱਦ ‘ਤੇ ਤਣਾਅ ਨਹੀਂ, ਰਾਜਨੀਤੀ ਹੈ

ਵਾਘਾ ਸਰਹੱਦ: ਐਤਵਾਰ ਨੂੰ ਭਾਰਤ-ਪਾਕਿਸਤਾਨ ਦੀ ਵਾਘਾ-ਅਟਾਰੀ ਸਰਹੱਦ ‘ਤੇ ਰੋਜ਼ਾਨਾ ਹੋਣ ਵਾਲੀ ਬੀਟਿੰਗ ਰਿਟ੍ਰੀਟ (ਝੰਡੇ ਦੀ ਰਸਮ) ਨੂੰ ਦੇਖਣ ਵਾਲਿਆਂ ਨੂੰ ਚਾਰ ਦਿਨਾਂ ਬਾਅਦ ਇਜਾਜ਼ਤ ਮਿਲੀ।

ਹਾਲਾਂਕਿ ਇਸ ਦੌਰਾਨ ਪਾਕਿਸਤਾਨੀ ਦਰਸ਼ਕਾਂ ਵਲੋਂ ਕਸ਼ਮੀਰ ਦੀ ਅਜ਼ਾਦੀ ਦੇ ਹੱਕ ਵਿਚ ਨਾਅਰੇ ਵੀ ਲਾਏ ਗਏ। ਇਸ ਦੌਰਾਨ ਮੀਡੀਆ ਨੇ ਵਾਘਾ-ਅਟਾਰੀ ਸਰਹੱਦ ‘ਤੇ ਮੌਜੂਦ ਕੁਝ ਲੋਕਾਂ ਨਾਲ ਗੱਲਬਾਤ ਵੀ ਕੀਤੀ।

ਗੁਰਵਿੰਦਰ ਸਿੰਘ
ਗੁਰਵਿੰਦਰ ਸਿੰਘ

ਅਟਾਰੀ ਸਰਹੱਦ ਟਰੱਕ ਐਸੋਸੀਏਸ਼ਨ ਦੇ ਗੁਰਵਿੰਦਰ ਸਿੰਘ ਨੇ ਦੱਸਿਆ, “ਇਥੇ ਅਜਿਹਾ ਕੋਈ ਮਾਹੌਲ ਨਹੀਂ, ਜਿਹੋ ਜਿਹਾ ਕਾਰਗਿਲ ਵੇਲੇ ਸੀ, ਜਦੋਂ ਇਥੇ ਵੱਡੀ ਤਾਦਾਦ ‘ਚ ਫੌਜ ਮੌਜੂਦ ਸੀ। ਇਥੇ ਮਾਹੌਲ ਬਿਲਕੁਲ ਠੀਕ ਹੈ ਅਤੇ ਜੰਗ ਵਰਗੀ ਕੋਈ ਗੱਲ ਨਹੀਂ ਹੈ।”

ਗੁਰਵਿੰਦਰ ਸਿੰਘ ਦਾ ਕਹਿਣਾ ਹੈ, “ਸਾਡੀ ਐਸੋਸੀਏਸ਼ਨ ਦੇ ਕੋਲ 450 ਟਰੱਕ ਹਨ ਪਰ ਇਸ ‘ਤਣਾਅ’ ਦਾ ਸਾਡੇ ਕੰਮ ‘ਤੇ ਕੋਈ ਅਸਰ ਨਹੀਂ ਪਿਆ ਹੈ। ਸਾਡਾ ਕੰਮ ਰੋਜ਼ ਵਾਂਗ ਹੀ ਚੱਲ ਰਿਹਾ ਹੈ। ਇਹ ਸਾਰਾ ਕੁਝ ਰਾਜਨੀਤਕ ਸਟੰਟ ਹੈ, ਲੋਕਾਂ ਨੂੰ 10 ਕਿਲੋਮੀਟਰ ਪਿੱਛੇ ਜਾਣ ਨੂੰ ਕਿਹਾ ਜਾ ਰਿਹਾ ਹੈ। ਕਿੱਥੇ ਜਾਣਗੇ ਲੋਕ? ਕਿਸਾਨਾਂ ਦੀ ਤਿਆਰ ਫਸਲ ਖੇਤਾਂ ‘ਚ ਖੜੀ ਹੈ, ਉਸਨੂੰ ਛੱਡ ਕੇ ਕਿੱਥੇ ਜਾਣ?”

ਕੰਵਲਜੀਤ ਸਿੰਘ
ਕੰਵਲਜੀਤ ਸਿੰਘ

ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਅਰਥਚਾਰਾ ਖੇਤੀ ‘ਤੇ ਨਿਰਭਰ ਹੈ ਅਤੇ ਅਜਿਹੇ ਵਿਚ ਲੋਕਾਂ ਨੂੰ ਆਪਣੇ ਖੇਤ ਛੱਡ ਕੇ ਜਾਣ ਨੂੰ ਕਿਹਾ ਜਾ ਰਿਹਾ ਹੈ।

ਵਾਘਾ ਸਰਹੱਦ ਦੇ ਨੇੜੇ ਦੁਕਾਨ ਚਲਾਉਣ ਵਾਲੇ ਕੰਵਲਜੀਤ ਸਿੰਘ ਦਾ ਕਹਿਣਾ ਹੈ, “ਇਸ ਥਾਂ ‘ਤੇ ਇਹ ਹਜ਼ਾਰ ਲੋਕ ਕੰਮ ਕਰਦੇ ਹਨ। ਜੋ ਦੁਕਾਨ, ਰੇਹੜੀ ਜਾਂ ਪਾਰਕਿੰਗ ਤੋਂ ਪੈਸੇ ਕਮਾ ਕੇ ਆਪਣਾ ਗੁਜ਼ਾਰਾ ਕਰਦੇ ਹਨ, ਪਰ ਚਾਰ ਦਿਨਾਂ ਤੋਂ ਸਾਰਾ ਕੰਮ ਬੰਦ ਪਿਆ ਹੈ।”

ਕੁਲਦੀਪ
ਕੁਲਦੀਪ

ਉਥੇ ਇਕ ਹੋਰ ਦੁਕਾਨਦਾਰ ਕੁਲਦੀਪ ਨੇ ਦੱਸਿਆ, “ਚਾਰ ਦਿਨਾਂ ਤੋਂ ਬਾਅਦ ਸਥਿਤੀ ਥੋੜ੍ਹੀ ਬਦਲੀ ਹੈ, ਕਿਉਂਕਿ ਬੀ.ਐਸ.ਐਫ. ਵਾਲੇ ਪਿੱਛਿਉਂ ਕਿਸੇ ਨੂੰ ਆਉਣ ਨਹੀਂ ਸੀ ਦਿੰਦੇ। ਪਰ ਹੁਣ ਲੋਕ ਇਸ ਪਾਸੇ ਆ ਰਹੇ ਹਨ। ਇਥੇ ਕੋਈ ਖਤਰਾ ਨਹੀਂ ਹੈ।”

ਕੁਝ ਲੋਕਾਂ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਆਉਣ ਵਾਲੇ ਟਰੱਕ ਡਰਾਈਵਰਾਂ ਨੇ ਵੀ ਦੱਸਿਆ ਕਿ ਪਾਕਿਸਤਾਨ ਵਾਲੇ ਪਾਸੇ ਕੋਈ ਤਣਾਅ ਦਾ ਮਾਹੌਲ ਨਹੀਂ ਹੈ। ਲੋਕ ਕਹਿ ਰਹੇ ਹਨ ਕਿ ਸਰਕਾਰ ਜ਼ਬਰਦਸਤੀ ਸਾਨੂੰ 10 ਕਿਲੋਮੀਟਰ ਦੂਰ ਜਾਣ ਨੂੰ ਕਹਿ ਰਹੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: