Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਤਿਕਾਰ ਕਮੇਟੀ ਨੇ ਸਿੱਖ ਤੇ ਗੈਰ ਸਿੱਖ ਲੜਕੀਆਂ ਦੇ ਯੂ.ਪੀ. ਬਿਹਾਰ ਦੇ ਭਈਆਂ ਨਾਲ ‘ਅਨੰਦ ਕਾਰਜ’ਕਰਵਾਏ ਜਾਣ ਦਾ ਪਰਦਾਫਾਸ਼ ਕੀਤਾ

ਸਤਿਕਾਰ ਕਮੇਟੀ ਨੇ ਸਿੱਖ ਤੇ ਗੈਰ ਸਿੱਖ ਲੜਕੀਆਂ ਦੇ ਯੂ.ਪੀ. ਬਿਹਾਰ ਦੇ ਭਈਆਂ ਨਾਲ ‘ਅਨੰਦ ਕਾਰਜ’ਕਰਵਾਏ ਜਾਣ ਦਾ ਪਰਦਾਫਾਸ਼ ਕੀਤਾ

ਨਿੱਜੀ ਡੇਰੇ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 9 ਸਰੂਪ ਤੇ ਦਸਮ ਗ੍ਰੰਥ ਸਰੂਪ ਤੇ 15-16 ਗੁਟਕੇ ਮਿਲੇ

ਅੰਮ੍ਰਿਤਸਰ (19 ਮਾਰਚ, 2016): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੱਕ ਹੇਠ ਇੱਕ ਨਿੱਜੀ ਡੇਰਾ ਰੂਪੀ ਮਕਾਨ ਵਿੱਚ ਗੁਮਰਾਹ ਹੋਈਆਂ ਸਿੱਖ ਤੇ ਗੈਰ ਸਿੱਖ ਲੜਕੀਆਂ ਦੇ ਯੂ.ਪੀ. ਬਿਹਾਰ ਦੇ ਭਈਆਂ ਨਾਲ ‘ਅਨੰਦ ਕਾਰਜ’ਕਰਵਾਏ ਜਾਣ ਦਾ ਸੰਗੀਨ ਮਾਮਲਾ ਸਾਹਮਣੇ ਆਇਆ ਹੈ ।

ਸ੍ਰੀ ਦਰਬਾਰ ਸਾਹਿਬ ਦੀ ਦੱਖਣੀ ਬਾਹੀ ਸਥਿਤ ਇਤਿਹਾਸਕ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਐਨ ਪਿੱਛਲੇ ਪਾਸੇ ਪੈਂਦੀ ਗਲੀ ਗੁਜਰਾਂ ਦੇ ਇੱਕ ਡੇਰਾ ਰੂਪੀ ਨਿੱਜੀ ਮਕਾਨ ਵੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁਛਲ ਨੇ ਆਪਣੇ ਸਾਥੀਆਂ ਸਹਿਤ ਦਸਤਕ ਦਿੱਤੀ ਤਾਂ ਸਬੰਧਤ ਡੇਰੇ ਦੇ ਮੁਖੀ ਸ੍ਰ: ਪਰਵਿੰਦਰ ਸਿੰਘ ਨੂੰ ਥਾਣਾ ਸੀ-ਡਵੀਜਨ ਦੇ ਮਲਾਜਮ ਬੜੀ ਸਾਵਧਾਨੀ ਨਾਲ ਬਚਾਕੇ ਲੈ ਗਏ ।

ਸਤਿਕਾਰ ਕਮੇਟੀ ਦੇ ਸਿੰਘਾਂ ਵਿਚਕਾਰ (ਗੋਲ ਘੇਰੇ ਵਿੱਚ) ਭਾਈਆਂ ਨਾਲ ਲੜਕੀਆਂ ਦੇ ਅਨੰਦ ਕਾਰਜ਼ ਕਰਨ ਵਾਲਾ ਪਰਵਿੰਦਰ ਸਿੰਘ
ਸਤਿਕਾਰ ਕਮੇਟੀ ਦੇ ਸਿੰਘਾਂ ਵਿਚਕਾਰ (ਗੋਲ ਘੇਰੇ ਵਿੱਚ) ਭਾਈਆਂ ਨਾਲ ਲੜਕੀਆਂ ਦੇ ਅਨੰਦ ਕਾਰਜ਼ ਕਰਨ ਵਾਲਾ ਪਰਵਿੰਦਰ ਸਿੰਘ

ਇਸਤੇ ਸਤਿਕਾਰ ਕਮੇਟੀ ਦੇ ਸਾਰੇ ਵਰਕਰ ਥਾਣਾ ਸੀ ਡਵੀਜਨ ਪੁਜ ਗਏ ।ਸਤਿਕਾਰ ਕਮੇਟੀ ਦੇ ਨਾਲ ਹੀ ਪੁਜੇ ਸਥਾਨਕ ਚੌਕ ਚਬੂਤਰਾ ਦੇ ਵਾਸੀ ਸ੍ਰੀ ਕੁਲਦੀਪ ਮਹਿਤਾ ਨਾਮੀ ਇਕ ਅਭਾਗੇ ਪਿਤਾ ਨੇ ਵੀ ਥਾਣਾ ਮੁਖੀ ਨੂੰ ਦੱਸਿਆ ਕਿ ਉਸਦੀ ਪੁਤਰੀ ਨੂੰ ਵੀ ਇਕ ਭਾਈਆ ਵਰਗਲਾ ਕੇ ਲੈ ਗਿਆ ਸੀ ਜਿਸਦਾ ਅਨੰਦ ਕਾਰਜ 5ਜਨਵਰੀ 2016 ਨੂੰ ਇਸੇ ਪਰਵਿੰਦਰ ਸਿੰਘ ਨੇ ਆਪਣੇ ਡੇਰੇ ਵਿਖੇ ਕਰਕੇ ਉਸਨੂੰ ਕਾਨੂੰਨੀ ਤੌਰ ਤੇ ਸਹੀ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਅਜੇਹਾ ਕਰਦਿਆਂ ਪਰਵਿੰਦਰ ਸਿੰਘ ਨੇ ਇਹ ਵੀ ਨਹੀ ਸੋਚਿਆ ਕਿ ਲੜਕੀ ਤੇ ਲੜਕਾ ਦੋਨੋ ਹੀ ਗੈਰ ਸਿੱਖ ਪ੍ਰੀਵਾਰ ਨਾਲ ਸਬੰਧਤ ਹਨ।

ਸ੍ਰੀ ਕੁਲਦੀਪ ਮਹਿਤਾ ਦੇ ਜਜਬਾਤਾਂ ਤੇ ਸਤਿਕਾਰ ਕਮੇਟੀ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਪੁਲਿਸ ਨੇ ਸ਼੍ਰੋਮਣੀ ਕਮੇਟੀ ਦੀ ਵੀ ਮਦਦ ਲਈ ।ਦੇਰ ਸ਼ਾਮ 7ਵਜੇ ਦੇ ਕਰੀਬ ਸਤਿਕਾਰ ਕਮੇਟੀ ਦੇ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਚਾਰਕ ਭਾਈ ਸੁਰਜੀਤ ਸਿੰਘ ਅਤੇ ਭਾਈ ਜਗਦੇਵ ਸਿੰਘ ਪਰਵਿੰਦਰ ਸਿੰਘ ਦੇ ਡੇਰੇ ਰੂਪੀ ਮਕਾਨ ਪੁਜੇ ਤਾਂ ਸਾਰੇ ਹੀ ਹੈਰਾਨ ਪ੍ਰੇਸ਼ਾਨ ਰਹਿ ਗਏ ਕਿ ਪਰਵਿੰਦਰ ਸਿੰਘ 1990 ਵਿੱਚ ਲੁਧਿਆਣਾ ਤੋਂ ਅੰਮ੍ਰਿਤਸਰ ਆਇਆ,ਸ੍ਰੀ ਦਰਬਾਰ ਸਾਹਿਬ ,ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ,ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਗ੍ਰੰਥੀ ਵਜੋਂ ਡਿਊਟੀ ਕੀਤੀ।ਉਹ ਕੁਝ ਸਮੇਂ ਲਈ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਉਸ ਅਸਥਾਨ ਤੇ ਵੀ ਡਿਊਟੀ ਕਰਦਾ ਰਿਹਾ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਵੇਂ ਸਰੂਪ ਚੈਕ ਕੀਤੇ ਜਾਂਦੇ ਹਨ ਤੇ ਬਿਰਧ ਸਰੂਪ ਜਮਾ ਕੀਤੇ ਜਾਂਦੇ ਹਨ ।

ਜਿਸ ਕਮਰੇ ਵਿੱਚ ਪਰਵਿੰਦਰ ਸਿੰਘ ਅਜੇਹੇ ਲੜਕੇ ਲੜਕੀਆਂ ਦੇ ‘ਅਨੰਦ ਕਾਰਜ’ ਕਰਾਉਂਦਾ ਸੀ ਉਸ ਵਿੱਚ ਇਕ ਵੱਡੇ ਪਲੰਘ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 9 ਸਰੂਪ,ਇੱਕ ਸਰੂਪ ਹਿੰਦੀ ਵਿੱਚ ,ਇੱਕ ਦਸਮ ਗ੍ਰੰਥ ਸਰੂਪ, ਇਕ ਗੁਰ ਪ੍ਰਕਾਸ਼, 14-15 ਗੁਟਕਾ ਸਾਹਿਬ ਮੌਜੂਦ ਸਨ।ਇਨ੍ਹਾਂ ਵਿੱਚੋਂ ਕੁਝ ਹੱਥ ਲਿਖਤ ਵੀ ਸਨ ।ਅਜੇਹੇ ਹੀ ਇੱਕ ਹੱਥ ਲਿਖਤ ਸਰੂਪ ਦੇ ਕੁਝ ਅੰਗ ਬਿਰਧ ਅਵਸਥਾ ਵਿੱਚ ਸਨ।ਸਰੂਪ ਦੇ ਸ਼ੁਰੂ ਵਿੱਚ ਜਿਥੇ ਸਵਾਸਤਿਕ ਦੇ ਨਿਸ਼ਾਨ ਬਣੇ ਹੋਏ ਸਨ ਉਥੇ ਇੱਕ ਪੈਨ ਨਾਲ ਲਿਖਿਆ ਹੋਇਆ ਸੀ ‘ਲਾਵਾਂ ਦਾ ਪਾਠ 372 ਅੰਕ ਤੇ ਹੈ ਜੀ’।

ਭਾਈ ਬਲਬੀਰ ਸਿੰਘ ,ਭਾਈ ਸੁਰਜੀਤ ਸਿੰਘ ,ਭਾਈ ਜਗਦੇਵ ਸਿੰਘ ਦੁਆਰਾ ਡੇਰੇ ਦੇ ਦੂਸਰੇ ਕਮਰਿਆਂ ਦੀ ਜਾਂਚ ਦੌਰਾਨ ਇੱਕ ਅਜੇਹੀ ਡਾਇਰੀ ਵੀ ਸਾਹਮਣੇ ਆਈ ਜਿਸ ਵਿੱਚ ਪਰਵਿੰਦਰ ਸਿੰਘ ਦੁਆਰਾ ਹੱਥ ਨਾਲ ਦਰਜ 227 ਵਿਆਹਾਂ ਦਾ ਵੇਰਵਾ ਦਰਜ ਵੇਖਿਆ ਗਿਆ।ਦਰਜ ਕੀਤੇ ਨਾਵਾਂ ਵਿੱਚ ਬਹੁਤਾਤ ਅਜੇਹੇ ਨਾਮ ਸਨ ਜੋ ਹਿੰਦੂ ਪ੍ਰੀਵਾਰਾਂ ਨਾਲ ਸਬੰਧਤ ਲੜਕੀਆਂ ਤੇ ਲੜਕਿਆਂ ਦੇ ਸਨ ।ਪਰਵਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੁਝ ਵੀ ਗੈਰ ਕਾਨੂੰਨੀ ਕੰਮ ਨਹੀ ਕੀਤਾ ,ਉਹ 2006 ਤੋਂ ਇਹ ਕਾਰਜ ਕਰ ਰਿਹਾ ਹੈ ,ਅੱਗੇ ਵੀ ਕਰਦਾ ਰਹੇਗਾ, ਉਸ ਦੁਆਰਾ ਕਰਵਾਏ ਗਏ ਅਨੰਦ ਕਾਰਜਾਂ ਨੂੰ ਅਦਾਲਤਾਂ ਵਿੱਚ ਮਾਨਤਾ ਮਿਲੀ ਹੈ ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਚਾਰਕ ਭਾਈ ਸੁਰਜੀਤ ਸਿੰਘ ਅਤੇ ਭਾਈ ਜਗਦੇਵ ਸਿੰਘ ਨੇ ਥਾਣਾ ਸੀ-ਡਵੀਜਨ ਮੁਖੀ ਸ੍ਰ: ਅਮਰੀਕ ਸਿੰਘ ਦੀ ਮੌਜੂਦਗੀ ਵਿੱਚ ਸਾਰੇ ਹੀ ਸਰੂਪ ਇਕ ਪਾਲਕੀ ਵਿਚ ਸ਼ਸ਼ੋਭਿਤ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਪਹੁੰਚਾ ਦਿੱਤੇ ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਤਿਕਾਰ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਿਰੁੱਧ ਗੁਰਬਾਣੀ ਦੀ ਤੁਕ ਨੂੰ ਤੋੜ-ਮਰੋੜ ਕੇ ਬੋਲਣ ਦੇ ਮਾਮਲੇ ਸਬੰਧੀ ਜਲੰਧਰ ਪੁਲੀਸ ਨੂੰ ਸ਼ਿਕਾਇਤ ਦਰਜ਼ ਕਰਵਾਕੇ ਧਾਰਮਿਕ
ਪਿਛਲੇ ਦਿਨੀ ਇੱਕ ਸ਼ਿਵ ਸੈਨਾ ਆਗੂ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਸ਼ਿਵ ਸੈਨਿਕਾਂ ਵੱਲੋਂ ਗੁੰਡਾਗਰਦੀ ਕਰਦੇ ਹੋਏ ਸਿੱਖ ਰਾਹਗੀਰਾਂ ਦੀ ਕੁੱਟਮਾਰ ਕਰਕੇ ਗਾਲੀਗਲੋਚ ਕਰਨ ਦੇ ਮਾਮਲੇ ਵਿੱਚ ਕਾਰਵਾਈ
ਗ੍ਰੰਥੀ ਸਿੰਘਾਂ ਦੀ ਕੁੱਟਮਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸਤਿਕਾਰ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਖੋਸਾ ਅਤੇ ਉਸ ਦੇ ਸਾਥੀ ਗੁਰਮੀਤ ਸਿੰਘ ਸੋਢੀ ਨੂੰ ਸ਼ਨਿਚਰਵਾਰ ਨੂੰ ਨੂਰਪੁਰ ਦੋਨਾਂ ਸਥਿਤ ਜੁਡੀਸ਼ੀਅਲ ਕੋਰਟ
ਗ੍ਰੰਥੀ ਸਿੰਘਾਂ ਦੀ ਕੁੱਟਮਾਰ ਕਰਨ ਦੇ ਕੇਸ ਵਿੱਚ ਸਤਿਕਾਰ ਕਮੇਟੀ ਦੇ ਆਗੂ ਸੁਖਜੀਤ ਸਿੰਘ ਖੋਸਾ ਅਤੇ ਗੁਰਮੀਤ ਸਿੰਘ ਸੋਢੀ ਵਾਸੀ ਕਬੀਰਪੁਰ ਨੂੰ ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: