Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਸਰਬਜੀਤ ਸਿੰਘ ਘੁਮਾਣ ਨੂੰ “ਖਾਲਿਸਤਾਨੀ ਚਿੰਤਕ” ਸਨਮਾਨ ਦੇਵੇਗੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਭਾਈ ਸਰਬਜੀਤ ਸਿੰਘ ਘੁਮਾਣ ਨੂੰ “ਖਾਲਿਸਤਾਨੀ ਚਿੰਤਕ” ਸਨਮਾਨ ਦੇਵੇਗੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ: ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਅੱਜ ਆਪਣੀ ਅੰਮ੍ਰਿਤਸਰ ਵਿਖੇ ਹੋਏ ਅਹਿਮ ਬੈਠਕ ਦੌਰਾਨ ਪੰਥਕ ਵਿਚਾਰਾਂ ਕਰਦਿਆਂਇਹ ਫ਼ੈਸਲਾ ਲਿਆ ਹੈ ਕਿ ਸਰਕਾਰੀ ਜਬਰ ਨੂੰ ਆਪਣੇ ਪਿੰਡੇ ਉੱਤੇ ਹੰਢਾਅ ਕੇ ਅਤੇ ਸਿੱਖ ਸੰਘਰਸ਼ ਦਾ ਸਹੀ ਪੱਖ ਦੁਨੀਆਂ ਸਾਹਮਣੇ ਪੇਸ਼ ਕਰਕੇ ਆਪਣਾ ਕੌਮੀ ਫ਼ਰਜ ਨਿਭਾਉਣ ਵਾਲੇ ਪੰਥਕ ਲੇਖਕ ਸ. ਸਰਬਜੀਤ ਸਿੰਘ ਘੁਮਾਣ ਨੂੰ ਜਥੇਬੰਦੀ ਵੱਲੋਂ ਖ਼ਾਲਿਸਤਾਨੀ ਚਿੰਤਕ ਦੇ ਸਨਮਾਨ ਨਾਲ ਸਨਮਾਨਿਆ ਜਾਵੇਗਾ।

ਭਾਈ ਸਰਬਜੀਤ ਸਿੰਘ ਘੁਮਾਣ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਵਾਲੇ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨਾਲ ਤਸਵੀਰ।

ਫ਼ੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ “ ਸ. ਘੁਮਾਣ ਸਿੱਖਾਂ ਦੀ ਉਸ ਨੌਜਵਾਨ ਪੀੜ੍ਹੀ ਦੇ ਆਗੂ ਹਨ ਜਿਨ੍ਹਾਂ ਨੇ ਖ਼ਾਲਿਸਤਾਨ ਦਾ ਝੰਡਾ ਆਪਣੇ ਹੱਥਾਂ ਚ ਫੜ੍ਹਿਆ ਹੋਇਆ ਹੈ ਤੇ ਸਹੀ ਅਰਥਾਂ ਚ ਸ. ਘੁਮਾਣ ਖ਼ਾਲਿਸਤਾਨੀ ਵਿਚਾਰਧਾਰਾ ਦੇ ਅਲੰਬਰਦਾਰ ਅਤੇ ਪਹਿਰੇਦਾਰ ਹਨ। ਸ. ਘੁਮਾਣ ਲੰਬੇ ਸਮੇਂ ਤੋਂ ਖ਼ਾਲਸਾ ਫ਼ਤਹਿਨਾਮਾ ਮੈਗਜ਼ੀਨ ਚ ਸ਼ਹੀਦ ਸਿੰਘਾਂ ਦੀ ਜੀਵਨੀਆਂ ਅਤੇ ਇਸ ਤੋਂ ਇਲਾਵਾ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਦੀ ਡਾਇਰੈਕਟਰੀ, ਜੁ ਲਰੈ ਦੀਨ ਕੇ ਹੇਤ, ਜਰਨੈਲਾਂ ਦਾ ਜਰਨੈਲ, ਖ਼ਾਲਿਸਤਾਨੀ ਜਰਨੈਲ, 1984 ਹਿੰਦੁਸਤਾਨੀ ਕਹਿਰ, ਹਕੂਮਤੀ ਦਹਿਸ਼ਤਗਰਦੀ ਅਤੇ ਪੰਜਾਬ ਦਾ ਬੁੱਚੜ ਕੇ.ਪੀ.ਐੱਸ ਗਿੱਲ ਆਦਿ ਕਿਤਾਬਾਂ ਕੌਮ ਦੀ ਝੋਲੀ ਚ ਪਾ ਚੁੱਕੇ ਹਨ।”

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਲ ਖਾਲਸਾ ਨੇ ਜੂਨ 1984 ਦੇ ਘੱਲੂਘਾਰੇ ਦੌਰਾਨ ਜੂਝਕੇ ਸ਼ਹਾਦਤਾਂ ਪਾਉਣ ਵਾਲਿਆਂ ਸਿੰਘ-ਸਿੰਘਣੀਆਂ ਦੀ ‘ਸ਼ਹੀਦੀ ਡਾਇਰੈਟਕਟਰੀ’ ਦਾ ਚੌਥਾ ਐਡੀਸ਼ਨ ਛਾਪਣ ਦਾ ਫੈਸਲਾ ਕੀਤਾ ਹੈ। ਸ਼ਹੀਦੀ ਡਾਇਰੈਟਕਟਰੀ ਦੇ ਅਗਲੇ ਐਡੀਸ਼ਨ ਨੂੰ
ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ)ਦੇ ਸਾਂਝੇ ਯਤਨਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਲੱਖਾ ਸਿਧਾਣਾ ਨੇ ਕਿਹਾ ਹੈ ਕਿ ਮਾਂ ਬੋਲੀ ਦਾ
ਮੋਰਚਾ ਚੁੱਕਣ ਤੋਂ ਪਹਿਲਾਂ ਜਥੇਦਾਰ ਨੇ ਪੰਥਕ ਜਥੇਬੰਦੀਆਂ ਦੇ ਆਗੂਆਂ ਨਾਲ਼ ਸਲਾਹ ਕਰਨੀ ਵੀ ਜਰੂਰੀ ਨਹੀਂ ਸਮਝੀ ਤੇ ਜਿੱਤੀ ਹੋਈ ਬਾਜੀ ਹਰਾ ਦਿੱਤੀ ਹੈ। ਜਥੇਦਾਰ ਨੇ ਕਾਂਗਰਸ ਸਰਕਾਰ ਨਾਲ਼ ਅਧੂਰਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਕੀਤੇ ਗਏ ਸਮਾਗਮ ਦੌਰਾਨ ਗਿਆਨੀ ਜਗਤਾਰ ਸਿੰਘ ਨੇ ਕਿਤਾਬ ਦੀਆਂ ਕਾਪੀਆਂ ਕੁਝ ਵਿਸ਼ੇਸ਼ ਤੌਰ ਤੇ ਪੁੱਜੀਆਂ ਉਹਨਾਂ ਬੀਬੀਆਂ ਨੂੰ ਵੀ ਭੇਟ ਕੀਤੀਆਂ ਜਿਨ੍ਹਾਂ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: