Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚੀਨ ਨੇ ਚੰਨ ਤੇ ਕਪਾਹ ਉਗਾਈ

ਚੀਨ ਨੇ ਚੰਨ ਤੇ ਕਪਾਹ ਉਗਾਈ

ਬੇਜਿੰਗ: ਚੀਨ ਵੱਲੋਂ ਚੰਨ ਉੱਤੇ ਕਪਾਹ ਉਗਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਅਸਲ ਵਿੱਚ ਬੀਤੇ ਦਿਨੀਂ 3 ਜਨਵਰੀ ਨੂੰ ਚੀਨ ਨੇ ਚੰਨ ਦੇ ਦੂਰ ਵਾਲੇ ਪਾਸੇ (ਉਹ ਪਾਸਾ ਜੋ ਧਰਤੀ ਤੋਂ ਵਿਖਾਈ ਨਹੀ ਦਿੰਦਾ) ਉੱਤੇ ਇਕ ਪੁਲਾੜੀ ਜਹਾਜ਼ ਭੇਜਿਆ ਸੀ। ਇਸ ਜਹਾਜ਼ ਵਿੱਚ ਚੀਨ ਨੇ ਚੰਨ ਉੱਤੇ ਕਪਾਹ, ਆਲੂ, ਸਰੋਂ ਅਤੇ ਖਮੀਰ ਦੇ ਬੀਜ ਭੇਜੇ ਗਏ ਸਨ।ਇਹ ਬੀਅ ਧਰਤੀ ਤੋਂ ਭੇਜੀ ਗਈ ਮਿੱਟੀ ਨਾਲ ਖਾਸ ਤਰ੍ਹਾਂ ਦੇ ਡੱਬਿਆਂ ਵਿੱਚ ਭੇਜੇ ਗਏ ਸਨ।

ਪ੍ਰਤੀਕਾਤਮਕ ਤਸਵੀਰ।

ਹੁਣ ਚੀਨ ਨੇ ਦਾਅਵਾ ਕੀਤਾ ਹੈ ਕਿ ਇਹਨ੍ਹਾਂ ਵਿੱਚੋਂ ਕਪਾਹ ਦਾ ਬੀਅ ਫੁੱਟ ਪਿਆ ਹੈ। ਇਹ ਆਪਣੀ ਤਰ੍ਹਾਂ ਦਾ ਪਹਿਲਾਂ ਤਜਰਬਾ ਹੈ ਜਦੋਂ ਧਰਤੀ ਦੇ ਲੋਕਾਂ ਨੇ ਧਰਤੀ ਤੋਂ ਦੂਰ ਪੁਲਾੜਾਂ ਵਿੱਚ ਕੋਈ ਚੀਜ਼ ਉਗਾਈ ਹੋਵੇ। ਚੀਨ ਦਾ ਕਹਿਣਾ ਹੈ ਕਿ ਆਉਂਦੇ ਸਮੇਂ ਵਿੱਚ ਇਹ ਬੂਟੇ ਪੁਲਾੜ ਯਾਤਰੀਆਂ ਲਈ ਭੋਜਨ, ਤੇਲ ਤੇ “ਆਕਸੀਜਨ” ਪੈਦਾ ਕਰ ਸਕਦੇ ਹਨ।

ਇਸ ਤਜ਼ਰਬੇ ਵਿੱਚ ਸ਼ਾਮਲ ਕੀਤੇ ਗਏ ਬੂਟੇ ਵੱਧ-ਘੱਟ ਤਾਪਮਾਨ ਸਹਿ ਸਕਦੇ ਹਨ ਅਤੇ ‘ਰੇਡੀਏਸ਼ਨ’ ਸਹਿ ਸਕਦੇ ਹਨ। ਚੀਨ ਉੱਤੇ ਕੁਦਰਤੀ ਖਿੱਚ (ਗਰੈਵਟੀ) ਘੱਟ ਹੈ ਅਤੇ ਓਥੇ ‘ਰੇਡੀਏਸ਼ਨ’ ਵੱਧ ਹੈ। ਅਜਿਹੇ ਵਿੱਚ ਵਿਗਿਆਨੀ ਚੀਨ ਦੇ ਇਸ ਤਜ਼ਰਬੇ ਨੂੰ ਅਹਿਮ ਮੰਨ ਰਹੇ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਿਗਿਆਨੀਆਂ ਦੀ ਧਰਤੀ ਤੋਂ ਬਿਨਾ ਹੋਰਨਾਂ ਥਾਵਾਂ ਉੱਤੇ ਜੀਵਨ ਦੀਆਂ ਸੰਭਾਵਨਾਵਾਂ ਦੀ ਭਾਲ ਦੀਆਂ ਕੋਸ਼ਿਸ਼ਾਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਚੀਨ ਵੱਲੋਂ ਚੰਨ ਉੱਤੇ ਪੁੰਗਰਾਈ ਗਈ ਕਪਾਹ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: