Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਭਾਈ ਜਸਪਾਲ ਸਿੰਘ ਗੋਲੀ ਕਾਂਡ: ਗੋਲੀ ਦੀ ਦਿਸ਼ਾ ਬਦਲਣ ਕਰਕੇ ਜਸਪਾਲ ਸਿੰਘ ਦੀ ਹੋਈ ਸੀ ਮੌਤ -ਪੁਲਿਸ

ਭਾਈ ਜਸਪਾਲ ਸਿੰਘ ਗੋਲੀ ਕਾਂਡ: ਗੋਲੀ ਦੀ ਦਿਸ਼ਾ ਬਦਲਣ ਕਰਕੇ ਜਸਪਾਲ ਸਿੰਘ ਦੀ ਹੋਈ ਸੀ ਮੌਤ -ਪੁਲਿਸ

ਚੰਡੀਗੜ੍ਹ (27 ਮਈ 2014): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ ਅੰਤਿਮ   ਰਿਪੋਰਟ ਵਿੱਚ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਏ.ਕੇ.-47 ਨਾਲ ਹਵਾ ਵਿੱਚ ਫਾਇਰ ਕੀਤਾ ਗਿਆ ਸੀ ਪਰ ਕਿਤੇ ਹੋਰ ਲੱਗਣ ਕਾਰਨ ਗੋਲੀ ਨੇ ਆਪਣਾ ਰੁਖ਼ ਬਦਲ ਲਿਆ, ਜਿਸ ਨਾਲ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ।

ਗੁਰਦਾਸਪੁਰ ਵਿੱਚ 29 ਮਾਰਚ 2012 ਨੂੰ  ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਦਾਲਤ ਵੱਲੋਂ ਫਾਂਸੀ ਦੇਣ ਦੇ ਹੁਕਮਾਂ ਤੋਂ ਬਾਅਦ ਪੰਜਾਬ ਭਰ ਵਿੱਚ ਚੱਲੀ ਕੇਸਰੀ ਲਹਿਰ ਦੌਰਾਨ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੱਖਾਂ ਉੱਤੇ ਪੁਲਿਸ ਵੱਲੋਂ ਬਿਨ੍ਹਾਂ ਭੜਕਾਹਟ ਦੇ ਚਲਾਈ ਗੋਲੀ ਨਾਲ  ਸ਼ਹੀਦ  ਹੋਏ ਇੰਜ਼ੀਨਿਅਰਰਿੰਗ ਦੇ ਸਿੱਖ ਵਿਦਿਆਰਥੀ ਜਸਪਾਲ ਸਿੰਘ ਦੇ ਮਾਮਲੇ ਸਬੰਧੀ ਪੰਜਾਬ ਪੁਲੀਸ ਨੇ ਆਪਣੇ ਮੁਲਾਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।

ਰਿਪੋਰਟ ਵਿੱਚ ਕਿਸੇ ਪੁਲੀਸ ਅਧਿਕਾਰੀ ਦਾ ਸਰੀਰਕ ਸੰਤੁਲਨ ਵਿਗੜਨ ਕਾਰਨ ਗੋਲੀ ਦੀ ਦਿਸ਼ਾ ਬਦਲਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਡਿਊਟੀ ਮੈਜਿਸਟਰੇਟ ਤੋਂ ਪ੍ਰਦਰਸ਼ਕਾਰੀਆਂ ਨੂੰ ਰੋਕਣ ਵਿੱਚ ਅਸਫਲ ਰਹਿਣ ਦੀ ਸੂਰਤ ਵਿੱਚ ਹੰਝੂ ਗੈਸ ਦੀ ਵਰਤੋਂ ਕਰਨ, ਲਾਠੀਚਾਰਜ ਅਤੇ ਗੋਲੀ ਚਲਾਉਣ ਦੀ ਆਗਿਆ ਲਈ  ਹੋਈ ਸੀ।

ਐਸ.ਐਚ.ਓ. ਅਤੇ ਸਿਪਾਹੀਆਂ ਨੂੰ ਸਥਿਤੀ ਦੀ ਲੋੜ ਅਨੁਸਾਰ ਕੇਵਲ ਹਵਾ ਵਿੱਚ ਗੋਲੀ ਚਲਾਉਣ ਦੀ ਆਗਿਆ ਦਿੱਤੀ ਗਈ ਸੀ। ਜਿਸ ਹਥਿਆਰ ‘ਚੋਂ ਗੋਲੀ ਚੱਲੀ ਸੀ ਉਹ ਹੈੱਡ ਕਾਂਸਟੇਬਲ ਵਿਜੈ ਕੁਮਾਰ ਨੂੰ ਅਲਾਟ ਕੀਤਾ ਹੋਇਆ ਸੀ।ਪਰ ਵਿਜੈ ਕੁਮਾਰ ਨੇ ਆਪਣੇ ਬਿਆਨਾਂ ਵਿੱਚ ਆਪਣੀ ਬੰਦੂਕ ਨਾਲ ਗੋਲੀ ਚਲਾਏ ਜਾਣ ਤੋਂ ਇਨਕਾਰ ਕੀਤਾ ਹੈ।

ਜ਼ਿਕਰਯੋਗ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ‘ਤੇ ਚੜ੍ਹਾਏ ਜਾਣ ਦੇ ਅਦਾਲਤੀ ਹੁਕਮ ਉਪਰੰਤ ਪੰਜਾਬ ਵਿਚ ਸਿੱਖ ਜਥੇਬੰਦੀਆਂ ਨੇ ਗੁਰਦਾਸਪੁਰ ਵਿਚ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਦੌਰਾਨ ਹਿੰਦੂ ਜੱਥੇਬੰਦੀਆਂ ਨੇ ਸਰਕਾਰ ਖਿਲਾਫ ਸਿੱਖਾਂ ਦੇ ਇਸ ਰੋਸ ਮਾਰਚ ਦਾ ਵਿਰੋਧ ਕੀਤਾ। ਬਾਅਦ ਵਿੱਚ ਪੰਜਾਬ ਪੁਲਿਸ ਵੱਲੋਂ ਸ਼ਾਤਮਈ ਰੋਸ ਜ਼ਾਹਿਰ ਕਰ ਰਹੇ ਸਿੱਖ ‘ਤੇ ਬਿਨ੍ਹਾ ਚੇਤਾਵਨੀ ਦਿੱਤਿਆਂ, ਬਿਨ੍ਹਾਂ  ਲਾਠੀਚਾਰਜ ਕੀਤਿਆਂ, ਬਿਨ੍ਹਾਂ ਕੋਈ ਪਾਣੀ ਦੀਆਂ ਬੁਛਾੜਾਂ ਕੀਤਿਆਂ ਜਾਂ ਅੱਥਰੂ ਗੈਸ ਦੇ ਗੋਲੇ ਚਲਾਇਆਂ (ਜੋ ਕਿ ਆਮ ਤੌਰ ਤੇ ਕਿਸੇ ਵੀ ਭੀੜ ਨੂੰ ਖਿਲਾਰਨ ਲਈ ਵਰਤੇ ਜਾਂਦੇ ਹਨ) ਸਿੱਧੀ ਗੋਲੀ ਚਲਾ ਦਿੱਤੀ,ਜਿਸ ਵਿੱਚ ਭਾਈ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ।

ਪੁਲਿਸ ਦਾ ਇਸ ਕੇਸ ਵਿੱਚ ਰਵੱਈਆ ਸ਼ੁਰੂ ਤੋਂ ਹੀ ਪੂਰੀ ਤਰਾਂ ਸ਼ੱਕੀ ਰਿਹਾ। ਸਭ ਤੋਂ ਪਹਿਲਾਂ ਪੁਲਿਸ ਇਹ ਮੰਨਣ ਲਈ ਤਿਆਰ ਹੀ ਨਹੀਂ ਸੀ ਕਿ ਜਸਪਾਲ ਸਿੰਘ ਦੀ ਮੌਤ ਪੁਲਿਸ ਦੀ ਗੋਲੀ ਨਾਲ ਹੋਈ ਹੈ।ਪੁਲਿਸ ਦਾ ਦਾਅਵਾ ਸੀ ਕਿ ਜਸਪਾਲ ਸਿੰਘ ਨੂੰ ਪੁਲਿਸ ਨੇ ਨਹੀਂ ਬਲਕਿ ਕਿਸੇ ਹੋਰ ਨੇ ਮਾਰਿਆ ਹੈ। ਦੂਸਰਾ ਉਸ ਦਿਨ ਪੁਲਿਸ ਵਿਭਾਗ ਨੇ ਕਿਸੇ ਵੀ ਕਰਮਚਾਰੀ ਨੂੰ ਏ.ਕੇ 47 ਰਾਈਫਲ ਦਿੱਤੀ ਹੀ ਨਹੀਂ ਸੀ।

ਬਾਅਦ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਪੁਲਿਸ ਦੇ ਅਸਲੇ ਦੀ ਫੌਰੈਂਸਿਕ ਜਾਂਚ ਕੀਤੀ ਗਈ, ਤਾਂ ਇਸ ਤੱਥ ਦੀ ਪੁਸ਼ਟੀ ਹੋਈ ਕਿ ਪੁਲਿਸ ਦੀ ਏ.ਕੇ 47 ਰਾਈਫਲ ਨਾਲ ਚੱਲੀ ਗੋਲੀ ਨਾਲ ਹੀ ਜਸਪਾਲ ਸਿੰਘ ਦੀ ਮੌਤ ਹੋਈ ਸੀ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ ਅੰਤਿਮ ਰਿਪੋਰਟ ਵਿੱਚ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਏ.ਕੇ.-47 ਨਾਲ ਹਵਾ ਵਿੱਚ ਫਾਇਰ ਕੀਤਾ ਗਿਆ ਸੀ ਪਰ ਕਿਤੇ ਹੋਰ ਲੱਗਣ ਕਾਰਨ ਗੋਲੀ ਨੇ ਆਪਣਾ ਰੁਖ਼ ਬਦਲ ਲਿਆ, ਜਿਸ ਨਾਲ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ।ਪਰ ਹੁਣ ਜਿਸ ਪੁਲਿਸ ਮੁਲਾਜ਼ਮ ਦੀ ਰਾਈਫਲ ਨਾਲ ਜਸਪਾਲ ਸਿੰਘ ਦੀ ਮੌਤ ਹੋਈ ਹੈ ਉਹ ਕਹਿ ਰਿਹਾ ਹੈ ਕਿ ਉਸਨੇ ਗੋਲੀ ਚਲਾਈ ਹੀ ਨਹੀ ,ਇਸ ਤਰਾਂ ਪੁਲਿਸ ਵੱਲੋ ਇਸ ਕੇਸ ਵਿੱਚ ਪੈਰ ਪੈਰ ‘ਤੇ ਝੂਠ ਦਾ ਸਾਹਾਰਾ ਲਿਆ ਗਿਆ ਹੈ।

ਸ਼ਹੀਦ ਜਸਪਾਲ ਸਿੰਘ ਦੇ ਪਰਿਵਾਰ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ‘ਤੇ ਪੁਲਸ ਦੇ ਹੱਕ ਵਿੱਚ ਭੁਗਤਣ ਲਈ ਪੁਲਿਸ ਵੱਲੋਂ ਰਾਜਨੀਤਕ ਅਤੇ ਪ੍ਰਸ਼ਾਸ਼ਨਿਕ ਦਬਾਅ ਬਣਾਇਆ ਗਿਆ ਸੀ।

 ਇਸ ਸਬੰਧ ਵਿੱਚ 29 ਮਾਰਚ 2012 ਨੂੰ ਗੁਰਦਾਸਪੁਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।

ਇਥੇ ਇਹ ਦੱਸਣਾ ਜਰੂਰੀ ਹੈ ਕਿ ਜਸਪਾਲ ਸਿੰਘ ਦੇ ਕੇਸ ਨਾਲ ਸਬੰਧਿਤ ਰਿਪੋਰਟ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੇਸ਼ ਕੀਤੀ ਗਈ, ਜਿਸ ਵਿੱਚ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਇਹ ਦੱਸਿਆ ਕਿ ਇਸ ਕੇਸ ਦੀ ਜਾਂਚ ਸੇਵਾ ਮੁਕਤ ਐਡੀਸ਼ਨਲ ਅਤੇ ਸ਼ੈਸਨ ਜੱਜ ਬੀ.ਸੀ ਗੁਪਤਾ ਨੁੰ ਸੌਪੀ ਗਈ ਸੀ। ਸੇਵਾ ਮੁਕਤ ਜੱਜ ਗੁਪਤਾ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ  ਉਸ ਸਮੇਂ ਦੇ ਗੁਰਦਾਸਪੁਰ ਦੇ ਐਸ. ਐਸ. ਪੀ ਵਰਿੰਦਰ ਪਾਲ ਸਿੰਘ,ਉਸ ਵੇਲੇ ਦੇ ਡੀ. ਐਸ. ਪੀ ਮਨਪ੍ਰੀਤ ਸਿੰਘ ਦੇ ਵਿਰੁੱਧ ਲੱਗੇ ਦੋਸ਼ ਸਹੀ ਨਹੀਂ ਹਨ।ਇਸ ਤਰਾਂ ਪੰਜਾਬ ਸਰਕਾਰ ਨੇ ਸ਼ਹੀਦ ਭਾਈ ਜਸਪਾਲ ਸਿੰਘ ਦੇ ਕਾਤਲ ਪੁਲਿਸ ਅਫਸਰਾਂ ਨੂੰ ਪਹਿਲਾਂ ਦੋਸ਼ ਮੁਕਤ ਕਰ ਦਿੱਤਾ ਸੀ ਅਤੇ ਹੁਣ ਦੋਸ਼ੀ ਮੁਲਾਜ਼ਮਾਂ ਨੂੰ ਵੀ ਕਲੀਨ ਚਿੱਟ ਦੇ ਦਿੱਤੀ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੀਪਲਜ਼ ਡਾਕੂਮੈਂਟੇਸ਼ਨ ਐਂਡ ਐਡਵੋਕੇਸੀ ਪ੍ਰੋਜੈਕਟ (ਪੀਡੈਪ) ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਪਿਛਲੇ ਦੋ ਦਹਾਕਿਆਂ ਦੌਰਾਨ ਕੀਤੇ ਯਤਨਾਂ ਦਾ ਵੇਰਵਾ ਸਾਂਝਾ ਕੀਤਾ ਅਤੇ ਅਕਾਲ ਤਖ਼ਤ
ਮ੍ਰਿਤਕ ਦੀ ਮਾਤਾ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ, ਗੁਰਦਾਸਪੁਰ ਦੀ ਇੱਕ ਅਦਾਲਤ ਨੇ ਟੈਲੀਕਾਮ ਕੰਪਨੀਆਂ ਅਤੇ ਅਧਿਕਾਰੀਆਂ ਨੂੰ ਰਣਜੀਤ ਸਿੰਘ ਐਨਕਾਊਂਟਰ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਦੇ ਕਾਲ ਰਿਕਾਰਡ, ਜੀਪੀਐਸ (GPS)
ਮੁਹਾਲੀ ਵਿਚ ਸਥਿਤ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ 1993 ਵਿੱਚ ਹੋਏ ਦੋ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸੱਤ ਵਿਅਕਤੀਆਂ — ਜਿਨ੍ਹਾਂ ਵਿੱਚ ਤਿੰਨ ਵਿਸ਼ੇਸ਼ ਪੁਲਿਸ ਅਧਿਕਾਰੀ (ਐਸ.ਪੀ.ਓ) ਵੀ ਸ਼ਾਮਲ ਸਨ —
ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਇੰਡੀਆ ਤੇ ਪਾਕਿਸਤਾਨ ਦਰਮਿਆਨ ਆਪਸੀ ਤਲਖੀ ਵਧਣ ਕਾਰਨ ਹੋਈ ਹਾਲੀਆ ਜੰਗ ਬਾਰੇ ਸਾਂਝਾ ਬਿਆਨ ਜਾਰੀ ਕੀਤਾ ਹੈ। ਉਹਨਾ ਕਿਹਾ ਕਿ 1947

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: