ਲੁਧਿਆਣਾ( 21 ਮਾਰਚ, 2015): ਆਮ ਆਦਮੀ ਪਾਰਟੀ ਦੇ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਦੀ ਬਾਦਲ –ਬੀਜੇਪੀ ਸਰਕਾਰ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੰਤਰੀਆਂ ਦੀਆਂ ਤਨਖਾਹ ਅਤੇ ਭੱਤਿਆਂ ਵਿੱਚ ਕੀਤੇ ਵਾਧੇ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਰਜ਼ੇ ਦੇ ਬਾਰ ਥੱਲੇ ਦੱਬੇ ਪੰਜਾਬ ਵਰਗੇ ਰਾਜ ਵਿੱਚ ਸੱਤਾ ‘ਤੇ ਕਾਬਜ਼ ਰਾਜਸੀ ਵਿਅਕਤੀਆਂ ਵੱਲੋਂ ਆਪਣੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਵਾਧਾ ਕਰਨਾ ਬਹੁਤ ਮਾੜੀ ਗੱਲ ਹੈ ਜਦਕਿ ਪਮਜਾਬ ਦੇ ਆਮ ਕਰਮਚਾਰੀਆਂ ਦੀ ਤਨਖਾਹ ਅਤੇ ਵਿਕਾਸ ਦੇ ਕੰਮਾਂ ਲਈ ਸਰਕਾਰ ਕੋਲ ਕੋਈ ਪੈਸਾ ਨਹੀਂ ਹੈ।

ਸ੍ਰ.ਫੁਲਕਾ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਮੁੱਖ ਮੰਤਰੀ ਅਤੇ ਮੰਤਰੀਆਂ ਦੀਅ ਤਨਖਾਹਾਂ ਵਿੱਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ 29 ਅਤੇ 30 ਮਾਰਚ ਦੀ ਲੁਧਿਆਣਾ ਤੋਂ ਚੰਡੀਗੜ੍ਹ ਤੱਕ ਕੀਤੀ ਜਾਣ ਵਾਲੀ ਸਾਇਕਲ ਰੈਲੀ ਵਿੱਚ ਹੋਰ ਮੁੱਦਿਆ ਨਾਲ ਇਹ ਮੁੱਦਾ ਵੀ ਉਠਾਇਆ ਜਾਵੇਗਾ।
ਆਮ ਆਦਮੀ ਪਾਰਟੀ ਦੇ ਆਗੂ ਨੇ ਮੰਗ ਕੀਤੀ ਕਿ ਸਰਕਾਰ ਨੂੰ ਇਸ ਸਿਧਾਂਤ ‘ਤੇ ਕੰ ਕਰਨਾ ਚਾਹਦਿਾ ਹੈ ਕਿ ਹੇਠਲੇ ਦਰਜ਼ੇ ਦੇ ਕਰਮਚਾਰੀਆਂ ਨੂੰ ਸਭ ਤੋਂ ਪਹਿਲਾਂ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਬਾਦਲ ਮੰਤਰੀ-ਮੰਡਲ ਨੂੰ ਆਪਣੀਆਂ ਤਨਖਾਨਾਂ ਫਿਰ ਵਧਾਉਣ ਉੱਤੇ ਸ਼ਰਮ ਆਉਣੀ ਚਾਹੀਦੀ ਹੈ, ਜੇਕਰ ਸੱਤਾਧਾਰੀ ਰਾਜਸੀ ਧਿਰ ਵਿੱਚ ਮਾੜੀ ਮੋਟੀ ਸ਼ਰਮ ਹੈ ਤਾਂ ਉਹ ਤਨਖਾਹ ਵਿੱਚ ਕੀਤੇ ਵਾਧੇ ਨੂੰ ਵਾਪਸ ਲਵੇ