ਕੈਂਸਰ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਕਦੇ ਅਨਾਜ਼ ਦੇ ਭੰਡਾਰੇ ਵਜੋਂ ਜਾਣਿਆਂ ਜਾਂਦਾ ਪੰਜਾਬ ਹੁਣ ਉਪ ਮਹਾਂਦੀਪ ਦੀ ਕੈਂਸਰ ਦੀ ਰਾਜਧਾਨੀ ਵਜੌਂ ਜਾਣਿਆਂ ਜਾਣ ਲੱਗਿਆ ਹੈ। ਸਿੱਖ ਸਿਆਸਤ ਦੇ ਪ੍ਰਤੀਨਿਧ ਗੁਰਪ੍ਰਤਾਪ ਸਿੰਘ ਵੱਲੋਂ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਫਰੀਦਕੋਟ ਦੇ ਪ੍ਰਤੀਨਿਧਾਂ ਸ੍ਰ. ਗੁਰਪ੍ਰੀਤ ਸਿੰਘ ਚੰਦਬਾਜ਼ ਅਤੇ ਸ੍ਰ. ਸ਼ਿਵਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ।