ਸੰਗਰੂਰ (20 ਮਾਰਚ, 2015 ): ਧੂਰੀ ਵਿਧਾਨ ਸਭਾ ਹਲਕੇ ਦੀ ਹੋ ਰਹੀ ਉੱਪ ਚੋਣ ਵਿੱਚ ਬਾਦਲ ਦਲ ਨੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਪਾਰਟੀ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਦੱਸਿਆ ਕਿ ਧੂਰੀ ਹਲਕੇ ਵਿਚ ਹਵਾ ਪੂਰੀ ਤਰ੍ਹਾਂ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਹੈ।

ਲੌਂਗੋਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ 23 ਮਾਰਚ ਨੰ ਆਪਣੇ ਨਾਮਜ਼ਦਗੀ ਕਾਗ਼ਜ਼ ਭਰੇ ਜਾਣ ਦੀ ਸੰਭਾਵਨਾ ਹੈ ।ਉੱਧਰ ਕਾਂਗਰਸ ਨੇ ਸ਼ੋ੍ਰਮਣੀ ਅਕਾਲੀ ਦਲ (ਲੌਾਗੋਵਾਲ) ਦੇ ਸਰਪ੍ਰਸਤ ਸ: ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਸਿਮਰਪ੍ਰਤਾਪ ਸਿੰਘ ਐਡਵੋਕੇਟ ਨੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ ।ਪਾਰਟੀ ਦੇ ਸਕੱਤਰ ਜਨਰਲ ਸ. ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਸਿਮਰਪ੍ਰਤਾਪ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਕਾਗ਼ਜ਼ 23 ਮਾਰਚ ਨੰਦਾਖ਼ਲ ਕੀਤੇ ਜਾਣਗੇ ।
ਮਾਨ ਨੇ ਕਿਹਾ ਕਿ ਇਸ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਹੋਣਗੇ ।
ਧੂਰੀ ਦੇ ਚੋਣ ਅਧਿਕਾਰੀ ਸ਼੍ਰੀ ਰਾਜੇਸ਼ ਧੀਮਾਨ ਐਸ.ਡੀ.ਐਮ. ਨੇ ਦੱਸਿਆ ਕਿ ਨਾਮਜ਼ਦਗੀ ਕਾਗ਼ਜ਼ 24 ਮਾਰਚ ਤੱਕ ਭਰੇ ਜਾ ਸਕਦੇ ਹਨ ਅਤੇ ਕਾਗ਼ਜ਼ਾਂ ਦੀ ਪੜਤਾਲ 25 ਮਾਰਚ ਨੰ ਸਵੇਰੇ 11.30 ਵਜੇ ਹੋਵੇਗੀ ।27 ਮਾਰਚ ਨੂੰ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਕਾਗ਼ਜ਼ ਵਾਪਿਸ ਲਏ ਜਾ ਸਕਣਗੇ ।ਉਨ੍ਹਾਂ ਦੱਸਿਆ ਕਿ 11 ਅਪ੍ਰੈਲ ਨੂੰ ਸਵੇਰੇ 8 ਤੋਂ 5 ਵਜੇ ਤੱਕ ਵੋਟਾਂ ਪੈਣ ਦਾ ਕੰਮ ਹੋਵੇਗਾ ਅਤੇ 15 ਅਪ੍ਰੈਲ ਨੁੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ।ਵਿਧਾਨ ਸਭਾ ਹਲਕਾ ਧੂਰੀ ਵਿੱਚ ਬਣਾਏ 103 ਚੋਣ ਕੇਂਦਰਾਂ ਵਿਚੋਂ 53 ਸੰਵੇਦਨਸ਼ੀਲ ਅਤੇ 50 ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ ।79772 ਪੁਰਸ਼ ਅਤੇ 71116 ਮਹਿਲਾਂ ਵੋਟਰਾਂ ਉੱਤੇ ਆਧਾਰਿਤ ਇਸ ਹਲਕੇ ਵਿਚ ਧੂਰੀ ਸ਼ਹਿਰ ਦੇ ਨਾਲ ਨਾਲ 75 ਪਿੰਡ ਵੀ ਸ਼ਾਮਲ ਹਨ ।