Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚਿੱਠੀਸਿੰਘਪੁਰਾ ਕਤਲੇਆਮ: ਸਿੱਖ ਫੈਡਰੇਸ਼ਨ ਯੂਕੇ ਨੇ ਕੌਮਾਂਤਰੀ ਜਾਂਚ ਲਈ ਕੀਤੀ ਅਪੀਲ

ਚਿੱਠੀਸਿੰਘਪੁਰਾ ਕਤਲੇਆਮ: ਸਿੱਖ ਫੈਡਰੇਸ਼ਨ ਯੂਕੇ ਨੇ ਕੌਮਾਂਤਰੀ ਜਾਂਚ ਲਈ ਕੀਤੀ ਅਪੀਲ

ਲੰਡਨ, ਇੰਗਲੈਂਡ (20 ਮਾਰਚ 2015): ਸ਼੍ਰੀ ਨਗਰ ਤੋਂ ਕੁਝ ਦੂਰੀ ਤੇ ਵੱਸਦੇ ਪਿੰਡ ਚਿੱਠੀਸਿੰਘਪੁਰਾ ਵਿੱਚ ਅੱਜ ਤੋਂ 15 ਸਾਲ ਪਹਿਲਾਂ ਵਾਪਰੇ ਸਿੱਖ ਕਤਲੇਆਮ ਵਿੱਚ 35 ਨਿਰਦੋਸ਼ ਸਿੱਖਾਂ ਨੂੰ ਫੌਜ ਦੀ ਵਰਦੀ ਵਿੱਚ ਆਏ ਹਥਿਆਰਬੰਦ ਬੰਦਿਆਂ ਨੇ ਬੜੀ ਬੇਰਿਹਮੀ ਨਾਲ ਮਾਰ ਦਿੱਤਾ ਗਿਆ ਸੀ।

ਸਿੱਖ ਫੈਡਰੇਸ਼ਨ ਯੂਕੇ ਨੇ ਅੱਜ ਸੰਯੁਕਤ ਰਾਸ਼ਟਰ ਦੀ ਸਥਾਈ ਕੌਸਲ ਦੇ ਮੈਬਰ ਦੇਸ਼ਾਂ ਬਰਤਾਨੀਆ ਅਤੇ ਅਮਰੀਕਾ ਦੇ ਵਿਦੇਸ਼ ਵਿਭਾਗ ਨੂੰ ਅਮਰੀਕੀ ਸਫਾਰਤਖਾਨੇ ਰਾਹੀ ਪੱਤਰ ਲਿਖ ਕੇ ਪੰਦਰਾਂ ਸਾਲ ਪਹਿਲਾਂ ਵਾਪਰੇ ਸਿੱਖ ਕਤਲੇਆਮ ਦੀ ਕੌਮਾਂਤਰੀ ਜਾਂਚ ਕਰਵਾਏ ਜਾਣ ਦੀ ਅਪੀਲ ਕੀਤੀ ਹੈ।

Chithisinghpura-Massacre-orphans
20 ਮਾਰਚ 2000 ਨੂੰ ਹੋਏ ਸਿੱਖ ਕਤਲੇਆਮ ਤੋਂ ਪੀੜਤ ਸਿੱਖ ਬੱਚੇ

ਭਾਈ ਅਮਰੀਕ ਸਿੰਘ ਚੇਅਰਮੈਨ, ਸਿੱਖ ਫੈੱਡਰੇਸ਼ਨ ਨੇ ਕਿਹਾ ਕਿ ਸਿੱਖ ਕੌਮ ਪਿੱਛਲੇ ਪੰਦਰਾਂ ਸਾਲਾਂ ਤੋਂ ਕਲਤੇਆਮ ਲਈ ਇਨਸਾਫ ਦੀ ਮੰਗ ਕਰ ਰਹੀ ਹੈ। ਉਸ ਸਮੇਂ ਤੋਂ ਹੀ ਸਰਕਾਰ ਨੇ ਪੁਲਿਸ ਜਾਂਚ ਦੇ ਹੁਕਮ ਦਿੱਤੇ ਸਨ, ਪਰ ਉਸ ਤੋਂ ਬਾਅਦ ਕਾਰਵਾਈ ਅੱਗੇ ਨਹੀਂ ਵਧੀ।

ਚਿੱਠੀਸਿੰਘਪੁਰਾ ਦੇ ਸਿੱਖ ਪਰਿਵਾਰ 15 ਸਾਲ ਪਹਿਲਾਂ ਉੱਥੇ ਵਾਪਰੇ ਦੁਖਾਂਤ ਕਾਰਨ ਲੋਕਾਂ ਦੇ ਜ਼ਖਮ ਅਜੇ ਵੀ ਰਿਸ ਰਹੇ ਹਨ । ਜਦੋਂ 20 ਮਾਰਚ 2000 ਨੂੰ ਇਥੇ 35 ਸਿੱਖਾਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਗਿਆ ਸੀ।ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਭਾਰਤੀ ਫੌਜ ਦੀ ਵਰਦੀ ਵਿੱਚ ਸਨ ਅਤੇ ਹਿੰਦੀ ਬੋਲ ਰਹੇ ਸਨ।ਚਿੱਠੀ ਸਿੰਘਪੁਰਾ ਅਨੰਤਨਾਗ ਜ਼ਿਲ੍ਹੇ ਦਾ ਪਿੰਡ ਹੈ ।

ਚਿੱਠੀਸਿੰਘਪੁਰਾ ਵਿੱਚ ਸੰਨ 2000 ਵਿੱਚ ਅਣਪਛਾਤੇ ਲੋਕਾਂ ਵੱਲੋਂ ਕਤਲ ਕੀਤੇ ਸਿੱਖਾਂ ਦੀਆਂ ਲਾਸ਼ਾਂ ਕੋਲ ਰੋਦੇ ਕੁਰਲਾਉਦੇ ਰਿਸ਼ਤੇਦਾਰ

ਚਿੱਠੀਸਿੰਘਪੁਰਾ ਵਿੱਚ ਅਣਪਛਾਤੇ ਲੋਕਾਂ ਵੱਲੋਂ ਕਤਲ ਕੀਤੇ ਸਿੱਖਾਂ ਦੀਆਂ ਲਾਸ਼ਾਂ ਕੋਲ ਰੋਦੇ ਕੁਰਲਾਉਦੇ ਰਿਸ਼ਤੇਦਾਰ
ਚਿੱਠੀਸਿੰਘਪੁਰਾ ਵਿੱਚ ਅਣਪਛਾਤੇ ਲੋਕਾਂ ਵੱਲੋਂ ਕਤਲ ਕੀਤੇ ਸਿੱਖਾਂ ਦੀਆਂ ਲਾਸ਼ਾਂ ਕੋਲ ਰੋਦੇ ਕੁਰਲਾਉਦੇ ਰਿਸ਼ਤੇਦਾਰ

20 ਮਾਰਚ 2000 ਦੀ ਭਿਆਨਕ ਰਾਤ ਨੂੰ ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਅਮਰੀਕਾ ਦੇ ਤਤਕਾਲੀਨ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਆਏ ਹੋਏ ਸਨ। ਉਨ੍ਹਾਂ ਦੀ ਆਮਦ ‘ਤੇ ਇਹ ਦੁਖਦਾਈ ਘਟਨਾ ਵਾਪਰੀ ਸੀ। ਇਸ ਘਟਨਾ ਦੀ ਜਾਂਚ ਅੱਜ ਵੀ ਭੰਬਲਭੂਸੇ ਵਿੱਚ ਹੀ ਫਸੀ ਹੋਈ ਹੈ।

ਪੀੜਤ ਪਰਿਵਾਰਾਂ ਵਿੱਚ ਸ਼ਾਮਲ ਜਗਜੀਤ ਸਿੰਘ (45) ਮੁਤਾਬਿਕ ਉਸ ਰਾਤ ਉਹ ਆਪਣੀ ਭੈਣ ਕੋਲ ਗਿਆ ਹੋਇਆ ਸੀ ਜਦੋਂਕਿ ਉਸ ਦੇ ਦੋ ਵੱਡੇ ਭਰਾ ਡਿਊਟੀ ‘ਤੇ ਗਏ ਸਨ। ਘਰ ਵਿੱਚ ਇਕੱਲੇ ਉਸ ਦੇ ਪਿਤਾ ਨਸੀਬ ਸਿੰਘ ਤੇ ਮਾਤਾ ਸੀ। ਨਸੀਬ ਸਿੰਘ ਉਸ ਵੇਲੇ ਪਿੰਡ ਚਿੱਠੀ ਸਿੰਘਪੁਰਾ ਦੇ ਨੰਬਰਦਾਰ ਸਨ।

ਗੁਰਦੁਆਰਾ ਚਿੱਠੀ ਸਿੰਘਪੁਰਾ ਦੇ ਬਾਹਰ ਖੜ੍ਹਾ ਪੀੜਤ ਜਗਜੀਤ ਸਿੰਘ
ਗੁਰਦੁਆਰਾ ਚਿੱਠੀ ਸਿੰਘਪੁਰਾ ਦੇ ਬਾਹਰ ਖੜ੍ਹਾ ਪੀੜਤ ਜਗਜੀਤ ਸਿੰਘ

ਰਾਤ ਦੇ ਹਨ੍ਹੇਰੇ ਵਿੱਚ ਫੌਜੀਆਂ ਦੀ ਵਰਦੀ ਪਾਈ ਕੁਝ ਅਣਪਛਾਤੇ ਵਿਅਕਤੀ ਪਿੰਡ ਵਿੱਚ ਆਏ ਅਤੇ ਉਨ੍ਹਾਂ ਤਲਾਸ਼ੀ ਲੈਣ ਦੇ ਬਹਾਨੇ ਘਰਾਂ ਵਿੱਚੋਂ ਸਾਰੇ ਮਰਦਾਂ ਨੂੰ ਬਾਹਰ ਕੱਢ ਲਿਆ। ਸਾਰਿਆਂ ਨੂੰ ਗੁਰਦੁਆਰੇ ਨੇੜੇ ਲੈ ਆਏ ਅਤੇ ਗੁਰਦੁਆਰੇ ਦੀ ਬਾਹਰਲੀ ਕੰਧ ਕੋਲ ਖੜ੍ਹੇ ਕਰਕੇ ਗੋਲੀਆਂ ਦੀ ਵਾਛੜ ਕਰ ਦਿੱਤੀ।

ਭਾਰਤੀ ਫੋਜ ਦੀ ਵਰਦੀ ਵਿੱਚ ਆਏ ਹਥਿਆਰਬੰਦ ਕਾਤਲਾਂ ਨੇ ਗੁਰਦੁਆਰਾ ਸਾਹਿਬ ਤੋਂ ਰਹਿਰਾਸ ਸਾਹਿਬ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਮੁੜ ਰਹੇ ਸਿੱਖਾਂ ਨੂੰ ਇੱਕਠੇ ਕਰ ਲਿਆ ਅਤੇ ਕੁਝ ਹੋਰਾਂ ਨੂੰ ਨੇਲ਼ੜੇ ਘਰਾਂ ਵਿੱਚੋਂ ਕੱਢ ਲਿਆਦਾ। ਉਹ ਬੜੀ ਕਾਹਲੀ ਕਰ ਰਹੇ ਸਨ ਅਤੇ ਉਨ੍ਹਾਂ ਦੇ ਮੂੰਹ ਕਾਲੇ ਕੱਪੜੇ ਨਾਲ ਢੱਕੇ ਹੋਏ ਸਨ। ਸਿੱਖਾਂ ਨੂੰ ਦੋ ਗਰੁੱਪਾਂ ਵਿੱਚ ਵੰਡਕੇ ਗੋਡਿਆਂ ਭਾਰ ਖੜਾ ਕਰ ਦਿੱਤਾ ਅਤੇ ਮਸ਼ੀਨਗੰਨਾਂ ਨਾਲ ਅੰਨੇਵਾਹ ਗੋਲੀਆਂ ਚਲਾ ਕੇ ਨਿਰਦੋਸ਼ ਸਿੱਖਾਂ ਦਾ ਕਤਲ ਕਰ ਦਿੱਤਾ।

ਇਸ ਕਤਲੇਆਮ ਵਿੱਚੋਂ ਜਖਮੀ ਹੋਏ ਨਾਨਕ ਸਿੰਘ ਨੇ ਦੱਸਿਆ ਕਿ ਕੁਝ ਹਥਿਆਰਬੰਦ ਵਿਅਕਤੀਆਂ ਦੇ ਮੂੰਹ ਹੋਲੀ ਦੇ ਰੰਗ ਨਾਲ ਰੰਗੇ ਹੋਏ ਸਨ।ਇਨ੍ਹਾਂ ਦਿਨਾਂ ਵਿੱਚ ਹੀ ਹਿੰਦੂ ਹੋਲੀ ਦਾ ਤਿਉਹਾਰ ਮਨਾਉਦੇ ਹਨ।ਜਾਣ ਲੱਗਿਆਂ ਹਮਲਾਵਰਾਂ ਵਿੱਚੋ ਕੁਝ ਆਦਮੀਆਂ ਨੇ “ਜੈ ਮਾਤਾ ਦੀ” ਨਾਅਰੇ ਲਾਏ ਸਨ।

ਸਿੱਖਾਂ ਦੇ ਹੋਰ ਕੇਸਾਂ ਵਾਂਗ ਇਸ ਕੇਸ ਵਿੱਚ ਵੀ 14 ਸਾਲ ਬੀਤ ਜਾਣ ਤੇ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਅਜੇ ਤੱਕ ਭਾਰਤ ਦੀ ਸਿਰਮੌਰ ਜਾਂਚ ਏਜ਼ੰਸੀ ਸੀਬੀਆਈ ਇਹ ਨਿਰਧਾਰਤ ਨਹੀਂ ਕਰ ਸਕੀ ਇਸ ਅਣਮਨੁੱਖੀ ਕਾਰੇ ਨੂੰ ਅੰਜ਼ਾਮ ਦੇਣ ਵਾਲੇ ਕੌਣ ਸਨ?

20 ਮਾਰਚ ਨੂੰ ਚਿੱਠੀਸਿੰਘਪੁਰਾ ਵਿੱਚ 35 ਸਿੱਖਾਂ ਨੂੰ ਮਾਰਨ ਵਾਲੀ ਫੌਜ ਦੀ ਯੂਨਿਟ ਨੇ ਹੀ 25 ਮਾਰਚ 2000 ਨੂੰ ਆਰਮੀ ਨੇ ਉਸੇ ਹੀ ਜ਼ਿਲੇ ਦੇ ਪਿੰਡ ਪਥਰੀਬਲ ਵਿੱਚ 5 ਬੰਦਿਆਂ ਨੂੰ ਮਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਇਹ 36 ਸਿੱਖਾਂ ਨੂੰ ਮਾਰਨ ਵਾਲੇ ਵਿਦੇਸ਼ੀ ਖਾੜਕੂ ਸਨ।ਪੁਲਿਸ ਨੇ ਆਰਮੀ ਦੇ ਨਾਲ ਇਸ ਨੂੰ ਸਾਝੀ ਕਾਰਵਾਈ ਕਹਿੰਦਿਆਂ ਫੌਜ ਦੇ ਬਿਆਨ ਦੀ ਪ੍ਰੌੜਤਾ ਕੀਤੀ ਸੀ।

ਨਾਨਕ ਸਿੰਘ ਜੋ ਇਸ ਕਤਲੇਆਮ ਵਿੱਚੋਂ ਬਚ ਗਿਆ ਸੀ ਮਾਰੇ ਗਏ ਆਪਣੇ ਪੰਜ ਜੀਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ
ਨਾਨਕ ਸਿੰਘ ਜੋ ਇਸ ਕਤਲੇਆਮ ਵਿੱਚੋਂ ਬਚ ਗਿਆ ਸੀ ਮਾਰੇ ਗਏ ਆਪਣੇ ਪੰਜ ਜੀਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ

ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਫੌਜ ਵੱਲੋਂ ਮਾਰੇ ਗਏ 5 ਬੰਦੇ ਕੋਈ ਵਿਦੇਸ਼ੀ ਖਾੜਕੂ ਨਹੀ ਸਗੋਂ ਫੌਜ ,ਪੁਲਿਸ ਅਤੇ ਸਰਕਾਰੀ ਬੰਦੂਕਧਾਰੀਆਂ ਵੱਲੋਂ ਵੱਖ ਵੱਖ ਥਾਵਾਂ ਤੋਂ ਚੁੱਕ ਕੇ ਮਾਰੇ ਗਏ ਆਮ ਸਥਾਨਿਕ ਕਸ਼ਮੀਰੀ ਸਨ।ਇਸ ਤੋਂ ਬਾਅਦ 7 ਹੋਰ ਲੋਕ ਪਥਰੀਬਮ ਦੇ ਝੂਠੇ ਮੁਕਾਬਲੇ ਦੇ ਵਿਰੁੱਧ ਰੋਸ ਮੁਜ਼ਾਹਰਾ ਕਰਦੇ ਹੋਏ ਬਰਾਕਪੁਰਾ ਵਿੱਚ ਪੁਲਿਸ ਅਤੇ ਨੀਮ ਫੌਜੀ ਦਲਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ ਸਨ।

ਨਾਨਕ ਸਿੰਘ ਜੋ ਇਸ ਕਤਲੇਆਮ ਵਿੱਚੋਂ ਬਚ ਗਿਆ ਸੀ ਮਾਰੇ ਗਏ ਆਪਣੇ ਪੰਜ ਜੀਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ

ਪੀੜਤ ਸਿੱਖ ਪਰਿਵਾਰ ਅੱਜ ਤੱਕ ਕੁਰਲਾਉਂਦੇ ਆਰ ਰਹੇ ਹਨ ਕਿ ਉਨ੍ਹਾਂ ਦੇ ਕੇਸ ਵਿੱਚ ਪਤਾ ਨਹੀਂ ਕਿਹੜੇ ਕਾਰਣਾਂ ਕਰਕੇ ਸੱਚ ਨੂੰ ਲੁਕੋ ਲਿਆ ਹੈ ਅਤੇ ਇਸ ਕੇਸ ਦਾ ਸੱਚ ਸਾਹਮਣੇ ਲਿਆਉਣ ਲਈ ਨਾਹ ਹੀ ਜੰਮੂ ਕਸ਼ਮੀਰ ਦੀ ਸਰਕਾਰ ਅਤੇ ਨਾਹ ਹੀ ਭਾਰਤ ਦੀ ਕੇਂਦਰੀ ਸਰਕਾਰ ਨੇ ਕੋਈ ਜਾਂਚ ਕਰਵਾਈ ਹੈ।

ਪਿੰਡ ਦਾ ਸਰਪੰਚ ਵੀ ਇਕ ਸਿੱਖ ਵਿਅਕਤੀ ਖਜਾਨ ਸਿੰਘ ਹੈ ਜਦੋਂਕਿ ਨੰਬਰਦਾਰ ਵੀ ਸਿੱਖ ਹੈ ਅਤੇ ਉਸ ਦਾ ਨਾਂਅ ਹੈ ਮਸ਼ਹੂਰ ਸਿੰਘ। ਉਨ੍ਹਾਂ ਦੱਸਿਆ ਕਿ ਉਪਰੋਕਤ ਗੋਲੀ ਕਾਂਡ ਵਰਗੀ ਘਟਨਾ ਨਾ ਤਾਂ ਕਦੇ ਪਹਿਲਾਂ ਵਾਪਰੀ ਸੀ ਅਤੇ ਨਾ ਹੀ ਕਦੇ ਮੁੜ ਵਾਪਰੀ ਹੈ। ਘਟਨਾ ਪਿੱਛੇ ਕੀ ਕਾਰਨ ਹਨ ਅਤੇ ਕੌਣ ਲੋਕ ਸਨ, ਇਹ ਮਾਮਲਾ ਅੱਜ ਵੀ ਇਕ ਭੇਦ ਬਣਿਆ ਹੋਇਆ ਹੈ।

ਗਰੇਟਰ ਕਸ਼ਮੀਰ ਅਨੁਸਾਰ ਸੀ.ਬੀ.ਆਈ ਨੇ ਆਪਣੇ ਦੋਸ਼ ਪੱਤਰ ਵਿੱਚ ਪਥਰੀਬਲ ਵਿੱਚ ਮਾਰੇ ਗਏ ਪੰਜ ਬੰਦਿਆਂ ਲਈ ਫੌਜ ਨੂੰ ਜਿਮੇਵਾਰ ਠਹਿਰਾਉਦਿਆਂ ਕਿਹਾ ਸੀ ਕਿ ਸਬੰਧਿਤ ਫੌਜੀ ਯੁਨਿਟ 36 ਸਿੱਖਾਂ ਦੇ ਕਤਲ ਤੋਂ ਬਾਅਦ ਬਹੁਤ ਜਿਆਦਾ ਮਾਨਸਿਕ ਤਨਾਅ ਵਿੱਚ ਸੀ।ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਖਰ ਫੋਜੀ ਯੁਨਿਟ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਤਨਾਅ ਵਿੱਚ ਕਿਉਂ ਸੀ?

ਭਾਈ ਅਮਰੀਕ ਸਿੰਘ, ਚੇਅਰਮੈਨ ਸਿੱਖ ਫੈੱਡਰੇਸ਼ਨ ਯੂਕੇ ਨੇ ਕਿਹਾ ਕਿਸਿੱਖ ਕਤਲੇਆਮ ਦੇ 15 ਸਾਲ ਬਾਅਦ ਚਿੱਠੀਸਿੰਘਪੁਰਾ ਸਿੱਖ ਕਤਲੇਆਮ ਅਤੇ ਇਸਤੋਂ ਪੰਜ ਦਿਨਾਂ ਬਾਅਦ ਝੂਠੇ ਮੁਕਬਾਲੇ ਵਿੱਚ ਮਾਰੇ ਗਏ ਮੁਸਲਮਾਨ ਕਸ਼ਮਰਿੀ ਨਾਗਰਿਕਾਂ ਲਈ ਭਾਰਤੀ ਫੌਜ ਜਿਮੇਵਾਰ ਹੈ ਅਤੇ ਇਨ੍ਹਾਂ ਘਟਨਾਵਾਂ ਚਿੱਚ ਪੀੜਤਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ ਇਹ ਘਟਨਾਵਾ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਜ਼ਾਏ ਜਾਣ ਦੀ ਪ੍ਰਤੱਖ ਗਵਾਹ ਹਨ ਅਤੇ ਸਾਨੂੰ ਭਾਰਤੀ ਢਾਂਚੇ ਤੋਂ ਨਿਆਂ ਦੀ ਕੋਈ ਉਮੀਦ ਨਹੀਂ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨਵੀ ਸਰਕਾਰ ਨੂੰ ਜਗਤਾਰ ਸਿੰਘ ਜੱਗੀ ਜੌਹਲ ਨੂੰ ਰਸਮੀ ਤੌਰ ’ਤੇ ਰਾਜਦੂਤੀ ਸੁਰੱਖਿਆ ਦੇਣ ਦੀ ਅਪੀਲ ਕੀਤੀ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਇਸ ਨਾਲ ਮਾਮਲਾ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਨੇ ਸੰਯੁਕਤ ਰਾਸ਼ਟਰ ਦੀ ੮੧ਵੀਂ ਮਹਾਸਭਾ ਦੌਰਾਨ ਸਿੱਖ ਸਵੈ-ਨਿਰਣਾ ਅਤੇ ਸਿਆਸੀ ਹੱਕਾਂ ਦਾ ਮੁੱਦਾ ਉਠਾਇਆ।
ਸਿੱਖ ਫੈਡਰੇਸ਼ਨ (ਯੂ.ਕੇ.) ਨੇ ਬਰਤਾਨੀਆ ਸਰਕਾਰ ’ਤੇ ਸਿੱਖਾਂ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਨਸਲੀ ਅਤੇ ਧਾਰਮਿਕ ਨਫ਼ਰਤ ਦੇ ਆਮ ਅੰਕੜਿਆਂ ਵਿੱਚ ਲੁਕਾਉਣ ਦਾ ਦੋਸ਼ ਲਾਇਆ ਹੈ। ਲਿਵਰਪੂਲ ਵਿੱਚ ਲੇਬਰ ਪਾਰਟੀ ਦੀ
ਸਿੱਖ ਫੈਡਰੇਸ਼ਨ ਇੰਟਰਨੈਸ਼ਨਲ ਅਤੇ ਬਾਕੂ ਇਨੀਸ਼ੀਏਟਿਵ ਗਰੁੱਪ ਨੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ 'ਤੇ ਹੋ ਰਹੇ ਹਮਲਿਆਂ ਅਤੇ ਭਾਰਤ ਦੀਆਂ ਗੁਪਤ ਕਾਰਵਾਈਆਂ ਦਾ ਪਰਦਾਫਾਸ਼ ਕਰਦਿਆਂ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਦੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: