Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਪੀਲੀਭੀਤ ਪੁਲਿਸ ਮੁਕਾਬਲਾ: ਫੈਸਲੇ ਸਮੇਂ ਦੋਸ਼ੀਆਂ ਨੇ ਦਿੱਤੀਆਂ ਸੀਬੀਆਈ ਅਧਿਕਾਰੀਆਂ ਨੂੰ ਧਮਕੀਆਂ

ਪੀਲੀਭੀਤ ਪੁਲਿਸ ਮੁਕਾਬਲਾ: ਫੈਸਲੇ ਸਮੇਂ ਦੋਸ਼ੀਆਂ ਨੇ ਦਿੱਤੀਆਂ ਸੀਬੀਆਈ ਅਧਿਕਾਰੀਆਂ ਨੂੰ ਧਮਕੀਆਂ

ਲਖਨਊ: ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਪੁਲਿਸ ਵਾਲਿਆਂ ਨੇ ਫੈਸਲੇ ਉਪਰੰਤ ਅਦਾਲਤ ਵਿੱਚ ਹੁੱਲੜਬਾਜ਼ੀ ਕੀਤੀ ਅਤੇ ਸੀਬੀਆਈ ਅਧਿਕਾਰੀਆਂ ਅਤੇ ਅਦਾਲਤ ਦੇ ਸਟਾਫ ਨੂੰ ਧਮਕੀਆਂ ਦਿੱਤੀਆਂ।ਅਦਾਲਤ ਦੇ ਸਟਾਫ ਅਤੇ ਪੀੜਤ ਪਰਿਵਾਰਾਂ ਨੇ ਜੱਜ ਦੇ ਕਮਰੇ ਵਿੱਚ ਵੜਕੇ ਜਾਨ ਬਚਾਈ।

ਸੀਬੀਆਈ ਦੇ ਵਿਸ਼ੇਸ਼ ਜੱਜ ਲਾਲੂ ਸਿੰਘ ਨੇ ਪੀਲੀਭੀਤ ਫ਼ਰਜ਼ੀ ਮੁਕਾਬਲੇ ਦੇ ਕੇਸ ਵਿੱਚ 4 ਅਪਰੈਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਪੁਲੀਸ ਵਾਲਿਆਂ ਵੱਲੋਂ ਕੀਤੀ ਹੁੱਲੜਬਾਜ਼ੀ ਨੂੰ ‘ਅਦਾਲਤ ਦੀ ਤੌਹੀਨ’ ਦੱਸਿਆ। ਅਦਾਲਤੀ ਹੁਕਮਾਂ ਨਾਲ ਨੱਥੀ ਤਿੰਨ ਪੰਨਿਆਂ ਦੇ ਨੋਟ ਵਿੱਚ ਕਿਹਾ ਗਿਆ ਕਿ ਹੁਕਮ ਆਉਣ ਮਗਰੋਂ ਅਦਾਲਤ ਵਿੱਚ ਹੋਈ ਅਫ਼ਰਾ-ਤਫ਼ਰੀ ਤੋਂ ਬਾਅਦ ਸਟਾਫ਼ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਦਾ ਨਜ਼ਰ ਆਇਆ।

PiliBhitਸੂਤਰਾਂ ਅਨੁਸਾਰ ਇਸ ਤਰ੍ਹਾਂ ਦੀ ਤਿੱਖੀ ਝਾੜ-ਝੰਬ ਕਾਰਨ ਦੋਸ਼ੀਆਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਵਿੱਚ ਦਿੱਕਤ ਆ ਸਕਦੀ ਹੈ। ਹੁਕਮ ਵਿੱਚ ਅਦਾਲਤ ਵਿੱਚ ਤਾਇਨਾਤ ਉਨ੍ਹਾਂ ਪੁਲੀਸ ਅਧਿਕਾਰੀਆਂ ਦੀ ਨੁਕਤਾਚੀਨੀ ਕੀਤੀ ਗਈ, ਜਿਨ੍ਹਾਂ ਭੀੜ ਨੂੰ ਕੰਟਰੋਲ ਕਰਨ ਦੀ ਥਾਂ ਦੋਸ਼ੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਕਸਾਇਆ। ਅਦਾਲਤ ਨੇ ਕਿਹਾ ਕਿ ਪੁਲੀਸ ਵਾਲਿਆਂ ਨੇ ਅਦਾਲਤ ਵਿੱਚ ਹੀ ਦੋਸ਼ੀਆਂ ਨੂੰ ਸਿਗਰਟਾਂ, ਪਾਨ ਤੇ ਪਾਨ ਮਸਾਲਾ ਮੁਹੱਈਆ ਕਰਵਾਇਆ।

ਜ਼ਿਕਰਯੋਗ ਹੈ ਕਿ ਸਜ਼ਾ ਸੁਣਾਏ ਜਾਣ ਮਗਰੋਂ ਵਿਸ਼ੇਸ਼ ਜੱਜ ਦੇ ਆਪਣੇ ਚੈਂਬਰ ਵਿੱਚ ਚਲੇ ਜਾਣ ਤੋਂ ਬਾਅਦ ਅਦਾਲਤ ਵਿੱਚ ਹੁੱਲੜਬਾਜ਼ੀ ਹੋਈ। ਜਦੋਂ ਅਦਾਲਤੀ ਕਲਰਕ ਰਾਧੇ ਸ਼ਿਆਮ ਪਾਂਡੇ ਨੇ ਦੋਸ਼ੀਆਂ ਨੂੰ ਅਦਾਲਤੀ ਹੁਕਮਾਂ ’ਤੇ ਦਸਤਖ਼ਤ ਕਰਨ ਲਈ ਕਿਹਾ ਤਾਂ ਉਨ੍ਹਾਂ ਫੈਸਲੇ ਦੀ ਕਾਪੀ ਪਾੜਨ ਦੀ ਕੋਸ਼ਿਸ਼ ਕੀਤੀ।

 ਉਨ੍ਹਾਂ ਸੀਬੀਆਈ ਦੇ ਵਕੀਲ ਦੀ ਕੁਰਸੀ ਖੋਹ ਲਈ ਅਤੇ ਸੀਬੀਆਈ ਅਧਿਕਾਰੀਆਂ ਨੂੰ ਗੋਲੀ ਮਾਰਨ ਦੀ ਚੇਤਾਵਨੀ ਦਿੱਤੀ। ਦੋਸ਼ੀਆਂ ਦੇ ਰਿਸ਼ਤੇਦਾਰਾਂ ਨੇ ਅਦਾਲਤੀ ਰੀਡਰ ਅਨਿਲ ਕੁਮਾਰ ਸ੍ਰੀਵਾਸਤਵ ਦਾ ਪਿੱਛਾ ਕੀਤਾ, ਜਿਨ੍ਹਾਂ ਵਿਸ਼ੇਸ਼ ਜੱਜ ਦੇ ਚੈਂਬਰ ਵਿੱਚ ਵੜ ਕੇ ਜਾਨ ਬਚਾਈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮੁਹਾਲੀ ਵਿਚ ਸਥਿਤ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ 1993 ਵਿੱਚ ਹੋਏ ਦੋ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸੱਤ ਵਿਅਕਤੀਆਂ — ਜਿਨ੍ਹਾਂ ਵਿੱਚ ਤਿੰਨ ਵਿਸ਼ੇਸ਼ ਪੁਲਿਸ ਅਧਿਕਾਰੀ (ਐਸ.ਪੀ.ਓ) ਵੀ ਸ਼ਾਮਲ ਸਨ —
26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਦੀ 75ਵੀ ਵਰ੍ਹੇਗੰਢ ਤੇ ਜਰਮਨੀ ਦੇ ਸੰਘਰਸ਼ਸ਼ੀਲ ਸਿੱਖਾਂ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਰੋਹ ਮੁਜ਼ਾਹਰਾ ਕਰਕੇ ਕਾਲਾ ਦਿਵਸ ਮਨਾਇਆ ਜਿਸ ਵਿੱਚ ਵਰਲਡ
26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਦੀ 75ਵੀ ਵਰ੍ਹੇਗੰਢ ਤੇ ਜਰਮਨੀ ਦੇ ਸੰਘਰਸ਼ਸ਼ੀਲ ਸਿੱਖਾਂ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਰੋਹ ਮੁਜ਼ਾਹਰਾ ਕਰਕੇ ਕਾਲਾ ਦਿਵਸ ਮਨਾਇਆ ਜਿਸ ਵਿੱਚ ਵਰਲਡ
ਲੰਘੀ ੨੩ ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜਿਲ੍ਹੇ ਦੇ ਪੂਰਨਪੁਰ ਠਾਣੇ ਹੇਠ ਪੈਂਦੇ ਇਲਾਕੇ ਵਿਚ ਪੰਜਾਬ ਪੁਲਿਸ ਤੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਨਾਲ ਸੰਬੰਧਤ ਗਰੀਬ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: