Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਾਨਕ ਸ਼ਾਹ ਫਕੀਰ’ ਫਿਲਮ ਬਰਦਾਸ਼ਤ ਨਹੀਂ – ਦਲ ਖਾਲਸਾ

ਨਾਨਕ ਸ਼ਾਹ ਫਕੀਰ’ ਫਿਲਮ ਬਰਦਾਸ਼ਤ ਨਹੀਂ – ਦਲ ਖਾਲਸਾ

ਅੰਮ੍ਰਿਤਸਰ (1 ਅਪ੍ਰੈਲ, 2015): ਦਲ ਖਾਲਸਾ ਨੇ ਕਿਹਾ ਹੈ ਕਿ ਫਿਲਮ ‘ਨਾਨਕ ਸ਼ਾਹ ਫਕੀਰ’ ਵਿੱਚ ਸਿੱਖੀ ਦੇ ਬੁਨਿਆਦੀ ਸਿਧਾਂਤ ਨੂੰ ਚੁਣੌਤੀ ਦੇਣ ਅਤੇ ਤਹਿਸ-ਨਹਿਸ ਕਰਨ ਦੇ ਖਤਰਨਾਕ ਬੀਜ ਮੌਜੂਦ ਹਨ, ਇਸ ਲਈ ਇਹ ਫਿਲਮ ਰਿਲੀਜ਼ ਨਹੀ ਹੋਣੀ ਚਾਹੀਦੀ।

ਫਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਲਿਖੇ ਖੱਤ ਵਿੱਚ ਜਥੇਬੰਦੀ ਨੇ ਸਖਤ ਸ਼ਬਦਾਂ ਵਿੱਚ ਕਿਹਾ ਹੈ ਕਿ ਉਹਨਾਂ ਵਲੋਂ ਬਣਾਈ ਫਿਲਮ ਰਾਂਹੀ ਉਹ ਨਾ ਕੇਵਲ ਆਪ ਖੁਦਕੁਸ਼ੀ ਕਰਨ ਜਾ ਰਹੇ ਹਨ ਸਗੋਂ ਸਿੱਖ ਕੌਮ ਨੂੰ ਵੀ ਉਸੇ ਰਾਹ ਵੱਲ ਧੱਕ ਰਹੇ ਹਨ।

ਕੰਵਰਪਾਲ ਸਿੰਘ
ਕੰਵਰਪਾਲ ਸਿੰਘ

ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖੀ, ਇੱਕ ਅਕਾਲ ਪੁਰਖ ਜੋ ਸਰਬ-ਵਿਆਪੀ, ਸਰਬ-ਸ਼ਕਤੀਮਾਨ ਅਤੇ ਨਿਰਆਕਾਰ ਹੈ ਅਤੇ ਸ਼ਬਦ-ਗੁਰੂ ਦੇ ਸਿਧਾਂਤ ‘ਤੇ ਖੜੀ ਹੈ।

ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੂੰ ਮਨੁੱਖੀ ਜਾਮੇ ਵਿੱਚ ਦਿਖਾਕੇ- ਕੰਪਿਊਟਰ ਤਕਨੀਕ ਰਾਂਹੀ ਉਹਨਾਂ ਦੀ ਦੇਹ-ਘਾੜਤ ਕਰਕੇ ਜਾਂ ਚੇਹਰਾ ਧੁੰਦਲਾ ਕਰਕੇ, ਸ਼੍ਰੀ ਸਿੱਕਾ ਨੇਂ ਸਿੱਖੀ ਦੇ ਬੁਨਿਆਦੀ ਸਿਧਾਂਤਾਂ ਦੀਆਂ ਜੜ੍ਹਾਂ ਉਤੇ ਵਾਰ ਕੀਤਾ ਹੈ, ਜੋ ਕਿਸੇ ਵੀ ਸੱਚੇ ਸਿੱਖ ਨੂੰ ਬਰਦਾਸ਼ਤ ਨਹੀਂ ਹੈ। ਉਹਨਾਂ  ਕਿਹਾ ਕਿ ਇਹ ਫਿਲਮ ਕਈ ਹੋਰਨਾਂ ਨੂੰ ਵਧੇਰੇ ਘਾਤਕ ਰਾਹ ਦਿਖਾਏਗੀ।

ਉਹਨਾਂ ਖੱਤ ਵਿੱਚ ਲਿਖਿਆ ਹੈ ਕਿ ਸਿੱਖੀ ਸਿਧਾਂਤ ਕਿਸੇ ਵੀ ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਪਰਿਵਾਰ ਨੂੰ ਕਿਸੇ ਵੀ ਢੰਗ ਜਾਂ ਮਾਧਿਅਮ ਰਾਂਹੀ ਮਨੁੱਖੀ ਜਾਮੇ ਵਿੱਚ ਦਿਖਾਉਣ ਤੋਂ ਸਖਤ ਵਰਜਿਤ ਕਰਦੇ ਹਨ । ਉਹਨਾਂ ਫਿਲਮ ਨਿਰਮਾਤਾ ਨੂੰ ਤਾੜਣਾ ਕਰਦਿਆ ਕਿਹਾ ਕਿ “ਤੁਸੀਂ ਜੋ ਇਸ ਫਿਲਮ ਨੂੰ ਰਿਲੀਜ਼ ਕਰਕੇ ਕਰਨ ਜਾ ਰਹੇ ਹੋ, ਉਹ ਹਰ ਲਿਹਾਜ਼ ਨਾਲ ਸਿੱਖ ਧਰਮ ਦੇ ਸਿਧਾਂਤ ਦੀ ਬੇਹੁਰਮਤੀ ਹੈ, ਨਿਰਾਦਰੀ ਹੈ”।

ਉਹਨਾਂ ਨਿਰਮਾਤਾ ਨੂੰ ਫਿਲਮ ਵਾਪਿਸ ਲੈਣ ਉਤੇ ਜੋਰ ਦੇਂਦਿੰਆਂ ਕਿਹਾ ਕਿ ਜੇਕਰ ਇਸ ਫਿਲਮ ਨੂੰ ਵਾਪਿਸ ਨਾ ਲਿਆ ਗਿਆ ਤਾਂ ਇਸ ਤੋਂ ਬਾਅਦ ਨਿਕਲਣ ਵਾਲੇ ਨਤੀਜਿਆਂ ਲਈ ਉਹ ਆਪ ਜ਼ਿਮੇਵਾਰ ਹੋਣਗੇ।

ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਭਾਂਵੇ ਸਮੂਹ ਮਨੁੱਖਤਾ ਲਈ ਹੈ ਅਤੇ ਉਹਨਾਂ ਦਾ ਸੰਦੇਸ਼ ਸਰਬੱਤ ਦੇ ਭਲੇ ਲਈ ਹੈ ਪਰ ਗੁਰੂ ਸਾਹਿਬ ਨੇ ਨਵੇ ਪੱੰਥ ਦੀ ਸਿਰਜਣਾ ਕਰਕੇ ਉਸ ਸਮੇ ਦੇ ਪ੍ਰਚਲਿਤ ਪਿਛਾਂਖਿਚੂ ਰਿਤੀ-ਰਿਵਾਜ ਅਤੇ ਰਵਾਇਤਾਂ ਨੂੰ ਚੁਣੌਤੀ ਦਿੱਤੀ ਅਤੇ ਰੱਦ ਕੀਤਾ ਸੀ।

ਉਹਨਾਂ ਕਿਹਾ ਕਿ ਸਿੱਖ ਪੰਥ, ਪ੍ਰਚਾਰ-ਪ੍ਰਸਾਰ ਜਾਂ ਬੋਲਣ ਦੀ ਆਜ਼ਾਦੀ ਦੇ ਬੁਰਕੇ ਹੇਠ ਸਿੱਖੀ ਸਿਧਾਂਤਾਂ ਅਤੇ ਪ੍ਰੰਪਰਾਵਾਂ ਨੂੰ ਤੋੜਣ-ਮਰੋੜਣ ਜਾਂ ਉਸ ਨਾਲ ਖਿਲਵਾੜ ਕਰਨ ਦੀ ਇਜ਼ਾਜ਼ਤ ਨਹੀ ਦੇ ਸਕਦੇ।

ਉਹਨਾਂ ਕਿਹਾ ਕਿ ਬਿਨਾਂ ਸ਼ੱਕ, ਪ੍ਰਚਾਰ-ਪ੍ਰਸਾਰ ਲਈ ਸਿਨੇਮਾ ਇੱਕ ਤਾਕਤਵਾਰ ਮਾਧਿਅਮ ਹੈ ਪਰ ਸਿੱਖ ਵਿਚਾਰਧਾਰਾ ਅਤੇ ਪ੍ਰੰਪਰਾਵਾਂ ਦੇ ਉਲਟ ਜਾ ਕੇ ਸਿਨੇਮਾ ਮਾਧਿਅਮ ਰਾਹੀਂ ਆਪਣੇ ਮੰਨਣ ਵਾਲਿਆਂ ਦੀ ਗਿਣਤੀ ਵਧਾਉਣੀ ਆਤਮ-ਹੱਤਿਆ ਕਰਨ ਦੇ ਬਰਾਬਰ ਹੈ।

ਉਹਨਾਂ ਮੰਨਿਆ ਕਿ ਸਿੱਖ ਗੁਰੂ ਸਾਹਿਬਾਨਾਂ ਦੇ ਕਾਲਪਨਿਕ ਚਿੱਤਰ, ਤਸਵੀਰ ਰੂਪ ਵਿੱਚ ਚਿਰਾਂ ਤੋਂ ਪ੍ਰਚਲਿਤ ਹਨ। ਉਹਨਾਂ ਕਿਹਾ ਕਿ ਪਰ ਇਹ ਵੀ ਸੱਚ ਹੈ ਕਿ ਇਹ ਪ੍ਰਚਲਿਤ ਰੁਝਾਨ ਸਰਾਸਰ ਗਲਤ ਹੈ, ਮਰਯਾਦਾ ਦੀ ਉਲੰਘਣਾ ਹੈ ਅਤੇ ਕੌਮ ਦਾ ਇਸ ਨੂੰ ਸਮੇ ਸਿਰ ਨਾ ਰੋਕ ਪਾਉਣਾ, ਸਿੱਖਾਂ ਅੰਦਰ ਆ ਚੁੱਕੀ ਕਮਜ਼ੋਰੀ ਅਤੇ ਅਣਗਹਿਲੀ ਦੀ ਨਿਸ਼ਾਨੀ ਹੈ।

ਉਹਨਾਂ ਕਿਹਾ ਕਿ ਸੱਭ ਜਾਣਦੇ ਹਨ ਕਿ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਦੀ ਨਾ ਕੋਈ ਤਸਵੀਰ ਬਣਾ ਸਕਦਾ ਹੈ ਅਤੇ ਨਾ ਹੀ ਉਹਨਾਂ ਉਤੇ ਕੋਈ ਫਿਲਮ ਬਣ ਸਕਦੀ ਹੈ। ਏਸੇ ਤਰਾਂ ਸਿੱਖ ਗੁਰੂ ਸਾਹਿਬਾਨਾਂ ਨੂੰ ਫਿਲਮ ਵਿੱਚ ਕਿਸੇ ਵੀ ਰੂਪ ਜਾਂ ਮਾਧਿਅਮ ਰਾਂਹੀ ਮੱਨੁਖੀ ਜਾਮੇ ਵਿੱਚ ਦਿਖਾਉਣਾ ਸਖਤੀ ਨਾਲ ਮਨਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਰਬਾਰ ਸਾਹਿਬ ਹਮਲੇ ਦੀ 42ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਵਲੋਂ ਗੁਰਧਾਮਾਂ ਦੀ ਪਵਿੱਤਰਤਾ ਲਈ ਜੂਝਕੇ ਸ਼ਹੀਦ ਹੋਏ ਸਿੰਘ-ਸਿੰਘਣੀਆਂ ਅਤੇ ਨਿਹੱਥੇ ਸ਼ਰਧਾਲੂਆਂ ਦੀ ਯਾਦ ਵਿੱਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ
ਮੋਗਾ ਵਿਖੇ ਹੋਏ ਪੰਥਕ ਇਕੱਠ ਵਿੱਚ ਪੰਜਾਬ ਦਾ ਮਾਹੌਲ ਵਿਗਾੜਨ ਵਾਲੀਆਂ ਸਰਕਾਰੀ ਨੀਤੀਆਂ, ਝੂਠੇ ਮੁਕਾਬਲਿਆਂ ਅਤੇ ਕੌਮਾਂਤਰੀ ਸਾਜ਼ਿਸ਼ਾਂ ਵਿਰੁੱਧ ਕੇਂਦਰ ਨੂੰ ਦਲ ਖ਼ਾਲਸਾ ਦੀ ਚੇਤਾਵਨੀ।
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਚਾਰ ਆਜ਼ਾਦੀ ਪੱਖੀ ਸਿੱਖ ਜਥੇਬੰਦੀਆਂ– ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਦਲ ਖਾਲਸਾ, ਪੰਚ ਪ੍ਰਧਾਨੀ ਜਥਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: